ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਐਲਜੀ ਅਨਿਲ ਬੈਜਲ ਨੇ ਸੀਨੀਅਰ ਡਾਕਟਰ ਡਾਕਟਰ ਅਸੀਮ ਗੁਪਤਾ ਦੀ ਮੌਤ ‘ਤੇ ਦੁੱਖ ਪ੍ਰਗਟ ਕੀਤਾ ਹੈ। ਡਾ. ਗੁਪਤਾ ਦਿੱਲੀ ਸਰਕਾਰ ਦੇ ਸਭ ਤੋਂ ਵੱਡਾ ਹਸਪਤਾਲ ਐਲਐਨਜੇਪੀ ਵਿਚ ਅਨੱਸਥੀਸੀਆ ਵਿਭਾਗ ਦੇ ਸੀਨੀਅਰ ਡਾਕਟਰ ਸੀ। ਐਤਵਾਰ ਨੂੰ ਕੋਵਿਡ-19 ਕਰਕੇ ਉਸ ਦੀ ਮੌਤ ਹੋ ਗਈ ਸੀ।

ਦਿੱਲੀ ਦੇ ਐਲਜੀ ਅਤੇ ਮੁੱਖ ਮੰਤਰੀ ਨੇ ਸੋਮਵਾਰ ਨੂੰ ਡਾ. ਗੁਪਤਾ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਉਨ੍ਹਾਂ ਦੇ ਪਰਿਵਾਰ ਲਈ ਇੱਕ ਕਰੋੜ ਰੁਪਏ ਦੀ ਮੁਆਵਜ਼ਾ ਰਾਸ਼ੀ ਦਾ ਐਲਾਨ ਕੀਤਾ। ਸੀਐਮ ਕੇਜਰੀਵਾਲ ਨੇ ਕਿਹਾ ਕਿ ਸਮਾਜ ਇੱਕ ਅਣਮੁੱਲਾ ਯੋਧਾ ਗੁਆ ਬੈਠਾ ਹੈ। 52 ਸਾਲਾ ਚਿਕਿਤਸਕ ਕੋਵਿਡ-19 ਮਹਾਮਾਰੀ ਦੇ ਇਲਾਜ ਲਈ ਡਿਊਟੀ 'ਤੇ ਸੀ ਅਤੇ ਐਤਵਾਰ ਨੂੰ ਇੱਕ ਨਿੱਜੀ ਹਸਪਤਾਲ ਦੇ ਆਈਸੀਯੂ ਵਿੱਚ ਉਨ੍ਹਾਂ ਦੀ ਮੌਤ ਹੋ ਗਈ।

ਕੇਜਰੀਵਾਲ ਦਾ ਟਵੀਟ:



LG ਅਤੇ CM ਨੇ ਭੇਟ ਕੀਤੀ ਸ਼ਰਧਾਂਜਲੀ:

ਕੇਜਰੀਵਾਲ ਨੇ ਕਿਹਾ ਕਿ ਕਿਸੇ ਦੀ ਅਮੋਲਕ ਜ਼ਿੰਦਗੀ ਲਈ ਇਹ ਥੋੜ੍ਹੀ ਜਿਹੀ ਰਕਮ ਹੁੰਦੀ ਹੈ। ਇਹ ਰਾਸ਼ੀ ਦਿੱਲੀ ਸਰਕਾਰ ਦੇਸ਼ ਦੇ ਲੋਕਾਂ ਅਤੇ ਦਿੱਲੀ ਦੇ ਲੋਕਾਂ ਲਈ ਡਾਕਟਰ ਵਲੋਂ ਦਿੱਤੀ ਸੇਵਾ ਲਈ ਹੈ। ਸੋਮਵਾਰ ਨੂੰ ਐਲਐਨਜੇਪੀ ਹਸਪਤਾਲ ਦੇ ਮੈਡੀਕਲ ਡਾਇਰੈਕਟਰ ਦੇ ਦਫ਼ਤਰ ਵਿੱਚ ਡਾਕਟਰ ਦੇ ਸਨਮਾਨ ਵਿੱਚ ਇੱਕ ਪ੍ਰਾਰਥਨਾ ਸਭਾ ਰੱਖੀ ਗਈ।

ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904