ਨਵੀਂ ਦਿੱਲੀ: ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਨਰਸਿੰਗ ਸਹਾਇਕ ਦੀਆਂ 5000 ਅਸਾਮੀਆਂ ਲਈ ਬਿਨੈ ਪੱਤਰ ਮੰਗੇ ਹਨ। ਕੋਵਿਡ-19 ਦੀ ਤੀਜੀ ਲਹਿਰ ਲਈ ਚੰਗੀ ਤਰ੍ਹਾਂ ਤਿਆਰੀ ਕਰਨ ਲਈ ਦਿੱਲੀ ਸਰਕਾਰ 5000 ਨੌਜਵਾਨਾਂ ਨੂੰ ਕਮਿਊਨਿਟੀ ਨਰਸਿੰਗ ਸਹਾਇਕ ਦੀ ਨੌਕਰੀ ਲਈ ਸਿਖਲਾਈ ਦੇਵੇਗੀ ਤਾਂ ਜੋ ਰਾਜ ’ਚ ਡਾਕਟਰਾਂ ਤੇ ਨਰਸਾਂ ਦੀ ਸਹਾਇਤਾ ਕੀਤੀ ਜਾ ਸਕੇ।


ਦਿੱਲੀ ਸਰਕਾਰ ਨੇ ਚਾਹਵਾਨ ਉਮੀਦਵਾਰਾਂ ਤੋਂ ਕਮਿਊਨਿਟੀ ਨਰਸਿੰਗ ਸਹਾਇਕ ਵਜੋਂ ਕੰਮ ਕਰਨ ਲਈ ਅਰਜ਼ੀਆਂ ਮੰਗੀਆਂ ਹਨ। ਚੁਣੇ ਗਏ ਉਮੀਦਵਾਰਾਂ ਨੂੰ ਸ਼ੁਰੂਆਤੀ ਇਲਾਜ ਦੇ ਹੁਨਰਾਂ ਜਿਵੇਂ ਆਕਸੀਜਨ ਦੇ ਪੱਧਰ ਨੂੰ ਮਾਪਣਾ, ਮਾਸਕ ਲਾਉਣਾ, ਕੋਵਿਡ ਮਰੀਜ਼ਾਂ ਨੂੰ ਟੀਕੇ ਦੇਣਾ ਤੇ ਘਰੇਲੂ ਦੇਖਭਾਲ ਦੀ ਸਿਖਲਾਈ ਦਿੱਤੀ ਜਾਵੇਗੀ।


ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਦਫ਼ਤਰ ਦੁਆਰਾ ਕੀਤੇ ਐਲਾਨ ਅਨੁਸਾਰ ਸਿਖਲਾਈ ਦੇ ਮਕਸਦ ਲਈ ਇਨ੍ਹਾਂ 5000 ਨੌਜਵਾਨਾਂ ਦੀ ਚੋਣ ਕਰਨ ਲਈ ਆਨ ਲਾਈਨ ਰਜਿਸਟ੍ਰੇਸ਼ਨ 17 ਜੂਨ ਨੂੰ ਸ਼ੁਰੂ ਹੋਵੇਗੀ। ਉਮੀਦਵਾਰ ਦਿੱਲੀ ਸਰਕਾਰ ਦੀ ਅਧਿਕਾਰਤ ਵੈਬਸਾਈਟ ਰਾਹੀਂ ਅਰਜ਼ੀ ਦੇ ਸਕਦੇ ਹਨ।


ਉਮੀਦਵਾਰਾਂ ਦੀ ਯੋਗਤਾ 12 ਵੀਂ ਜਮਾਤ ਪਾਸ ਹੋਣੀ ਚਾਹੀਦੀ ਹੈ। ਉਮੀਦਵਾਰ ਦੀ ਉਮਰ 18 ਸਾਲ ਤੋਂ ਘੱਟ ਨਹੀਂ ਹੋਣੀ ਚਾਹੀਦੀ। ਇਸ ਲਈ ਸਿਖਲਾਈ 28 ਜੂਨ ਤੋਂ ਸ਼ੁਰੂ ਹੋਵੇਗੀ ਜੋ ਦੋ ਹਫ਼ਤਿਆਂ ਲਈ ਹੋਵੇਗੀ। ਉਮੀਦਵਾਰਾਂ ਨੂੰ ਸਿਖਲਾਈ ਦਿੱਤੀ ਜਾਵੇਗੀ। ਸਿਖਲਾਈ ਤੋਂ ਬਾਅਦ ਇਨ੍ਹਾਂ ਸਿਹਤ ਸਹਾਇਕਾਂ ਨੂੰ ਲੋੜ ਪੈਣ ‘ਤੇ ਬੁਲਾਇਆ ਜਾਵੇਗਾ ਤੇ ਉਨ੍ਹਾਂ ਦੇ ਕੰਮ ਕਰਨ ਦੇ ਦਿਨਾਂ ਦੇ ਅਨੁਸਾਰ ਭੁਗਤਾਨ ਕੀਤਾ ਜਾਵੇਗਾ।


ਇਹ ਵੀ ਪੜ੍ਹੋ: Farmers Protest: ਕਿਸਾਨ ਦਾ ਐਲਾਨ, 26 ਜੂਨ ਨੂੰ ਕਰਨਗੇ ਚੰਡੀਗੜ੍ਹ ਵੱਲ ਕੂਚ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904