ਲਖਨਾਉ: ਅੱਤਵਾਦੀਆਂ ਨਾਲ ਸਬੰਧਾਂ ਦੇ ਇਲਜ਼ਾਮ ਲਾਉਣ ਵਾਲਿਆਂ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਠੋਕਵਾਂ ਜਵਾਬ ਦਿੱਤਾ ਹੈ। ਉਨ੍ਹਾਂ ਨੇ ਕਾਂਗਰਸ-ਭਾਜਪਾ ਦੇ ਹਮਲੇ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਕੇਜਰੀਵਾਲ ਉਹ ਅੱਤਵਾਦੀ ਹੈ ਜੋ ਭ੍ਰਿਸ਼ਟਾਚਾਰੀਆਂ ਨੂੰ ਡਰਾਉਂਦਾ ਹੈ। ਇਸ ਦੌਰਾਨ ਸੀਐਮ ਕੇਜਰੀਵਾਲ ਨੇ ਫਿਲਮ ਸ਼ੋਲੇ ਦੇ ਡਾਇਲਾਗਸ ਦਾ ਵੀ ਸਹਾਰਾ ਲਿਆ।



ਦੱਸ ਦਈਏ ਕਿ ਕੇਜਰੀਵਾਲ ਨੇ ਸੋਮਵਾਰ ਨੂੰ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਕਾਂਗਰਸ-ਭਾਜਪਾ ਦੇ ਹਮਲੇ ਦਾ ਤਿੱਖਾ ਜਵਾਬ ਦਿੱਤਾ। ਸੀਐਮ ਕੇਜਰੀਵਾਲ ਨੇ ਕਿਹਾ, 'ਅੱਤਵਾਦੀ ਦੋ ਤਰ੍ਹਾਂ ਦੇ ਹੁੰਦੇ ਹਨ। ਇੱਕ ਉਹ ਹੈ ਜੋ ਜਨਤਾ ਨੂੰ ਡਰਾਉਂਦਾ ਹੈ ਤੇ ਦੂਜਾ ਉਹ ਅੱਤਵਾਦੀ ਹੈ ਜੋ ਭ੍ਰਿਸ਼ਟਾਂ ਨੂੰ ਡਰਾਉਂਦਾ ਹੈ।

ਉਨ੍ਹਾਂ ਕਿਹਾ ਕਿ ਕੇਜਰੀਵਾਲ ਉਹ ਅੱਤਵਾਦੀ ਹੈ ਜੋ ਭ੍ਰਿਸ਼ਟਾਚਾਰੀਆਂ ਨੂੰ ਡਰਾਉਂਦਾ ਹੈ। ਫਿਲਮ ਸ਼ੋਲੇ ਵਿੱਚ ਇੱਕ ਡਾਇਲਾਗ ਹੈ, ਜਦੋਂ ਬੱਚਾ 100-100 ਮੀਲ ਤੱਕ ਭ੍ਰਿਸ਼ਟਾਚਾਰ ਕਰਦਾ ਹੈ ਤਾਂ ਮਾਂ ਕਹਿੰਦੀ ਹੈ ਸੌਂ ਜਾ ਨਹੀਂ ਤਾਂ ਕੇਜਰੀਵਾਲ ਆ ਜਾਵੇਗਾ।

ਦੱਸ ਦਈਏ ਕਿ ਪੰਜਾਬ ਦੀਆਂ ਚੋਣਾਂ ਵਿੱਚ ਵਿਰੋਧੀਆਂ ਨੇ ਇਲਜ਼ਾਮ ਲਾਏ ਸੀ ਕਿ ਕੇਜਰੀਵਾਲ ਦੇ ਖਾਲਿਸਤਾਨੀਆਂ ਨਾਲ ਸਬੰਧ ਹਨ। ਵਿਰੋਧੀਆਂ ਦੇ ਇਸ ਹਮਲੇ ਦਾ ਹੁਣ ਕੇਜਰੀਵਾਲ ਆਪਣੇ ਢੰਗ ਨਾਲ ਜਵਾਬ ਦੇ ਰਹੇ ਹਨ।