Kerala Fisherman Lottery : ਕਿਹਾ ਜਾਂਦਾ ਹੈ ਕਿ ਜਦੋਂ ਕਿਸੇ ਦੀ ਕਿਸਮਤ ਚਮਕਦੀ ਹੈ ਤਾਂ ਉਹ ਕਿਸੇ ਵੀ ਸਮੇਂ ਚਮਕ ਸਕਦੀ ਹੈ। ਅਜਿਹਾ ਹੀ ਇੱਕ ਤਾਜ਼ਾ ਮਾਮਲਾ ਕੇਰਲ ਦੇ ਕੋਲਮ ਜ਼ਿਲ੍ਹੇ ਤੋਂ ਸਾਹਮਣੇ ਆਇਆ ਹੈ। ਜਿਸ ਦਿਨ  ਬੈਂਕ ਨੇ  ਇੱਕ ਗਰੀਬ ਮਛੇਰੇ ਨੂੰ ਕੁਰਕੀ ਦਾ ਨੋਟਿਸ ਭੇਜਿਆ ਤਾਂ ਓਸੇ ਦਿਨ ਹੀ ਉਸ ਮਛੇਰੇ ਨੇ 70 ਲੱਖ ਰੁਪਏ ਦੀ ਲਾਟਰੀ ਜਿੱਤ ਲਈ ਹੈ। ਜਿਸ ਤੋਂ ਬਾਅਦ ਮਛੇਰੇ ਦੀ ਕਿਸਮਤ ਚਮਕ ਗਈ ਹੈ। 

 

ਦਰਅਸਲ 'ਚ ਇੱਥੋਂ ਦੇ ਕਰੁਣਾਗਪੱਲੀ ਵਿੱਚ ਰਹਿਣ ਵਾਲੇ ਇੱਕ ਮਛੇਰੇ ਪੁਕੁੰਜੂ ਨੇ ਰਾਜ ਸਰਕਾਰ ਦੀ 70 ਲੱਖ ਰੁਪਏ ਦੀ ‘ਅਕਸ਼ੈ ਲਾਟਰੀ’ ਜਿੱਤੀ ਹੈ। ਜਾਣਕਾਰੀ ਅਨੁਸਾਰ ਪੁਕੰਜੂ ਨੇ ਮਕਾਨ ਬਣਾਉਣ ਲਈ ਯੂਨੀਅਨ ਬੈਂਕ ਤੋਂ 9 ਲੱਖ ਰੁਪਏ ਦਾ ਕਰਜ਼ਾ ਲਿਆ ਸੀ। ਉਹ ਲੰਬੇ ਸਮੇਂ ਤੋਂ ਕਰਜ਼ਾ ਅਦਾ ਨਹੀਂ ਕਰ ਸਕਿਆ ਸੀ। ਜਿਸ ਕਰਕੇ ਪੁਕੰਜੂ ਕਰਜ਼ਾ ਨਾ ਮੋੜ ਸਕਣ ਕਾਰਨ ਬਹੁਤ ਪਰੇਸ਼ਾਨ ਸੀ।

 



12 ਅਕਤੂਬਰ ਨੂੰ ਮਿਲਿਆ ਨੋਟਿਸ, ਉਸੇ ਦਿਨ ਜਿੱਤੀ ਲਾਟਰੀ
  


ਜਦੋਂ ਬੈਂਕ ਦਾ ਕਰਜ਼ਾ ਜ਼ਿਆਦਾ ਹੋ ਗਿਆ ਤਾਂ ਉਸ ਨੂੰ 12 ਅਕਤੂਬਰ ਨੂੰ ਕੁਰਕੀ ਦਾ ਨੋਟਿਸ ਮਿਲਿਆ। ਥੋੜ੍ਹੀ ਦੇਰ ਬਾਅਦ ਪੁਕੰਜੂ ਘਰ ਤੋਂ ਬਾਹਰ ਆਉਂਦਾ ਹੈ ਅਤੇ ਆਪਣੀ ਕਿਸਮਤ ਅਜ਼ਮਾਉਣ ਲਈ ਲਾਟਰੀ ਖਰੀਦਦਾ ਹੈ। ਪੁਕੰਜੂ ਸ਼ਾਮ ਨੂੰ ਘਰ ਪਰਤਿਆ। ਘਰ ਆਉਣ ਤੋਂ ਥੋੜ੍ਹੀ ਦੇਰ ਬਾਅਦ ਉਸ ਨੂੰ ਫੋਨ ਕਰਕੇ ਦੱਸਿਆ ਗਿਆ ਕਿ ਉਸ ਨੇ 70 ਲੱਖ ਰੁਪਏ ਦੀ ਲਾਟਰੀ ਜਿੱਤੀ ਹੈ।

ਮੀਡੀਆ ਰਿਪੋਰਟਾਂ ਮੁਤਾਬਕ ਪੁਕੰਜੂ ਦੇ ਘਰ ਪਤਨੀ ਅਤੇ ਦੋ ਬੱਚੇ ਹਨ। ਉਨ੍ਹਾਂ ਨੇ ਬੈਂਕ ਤੋਂ ਕਰਜ਼ਾ ਲੈ ਕੇ ਘਰ ਬਣਾਇਆ ਸੀ ਪਰ ਜਦੋਂ ਕੰਮ ਅੱਧ ਵਿਚਾਲੇ ਹੀ ਰੁਕ ਗਿਆ ਤਾਂ ਉਹ ਕਰਜ਼ਾ ਮੋੜਨ ਤੋਂ ਅਸਮਰੱਥ ਹੋ ਗਏ। ਹੁਣ ਲਾਟਰੀ ਦੀ ਟਿਕਟ ਨਾਲ ਇਕ ਵਾਰ ਫਿਰ ਉਸ ਦੇ ਚਿਹਰੇ 'ਤੇ ਮੁਸਕਾਨ ਵਾਪਸ ਆ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਬੈਂਕ ਵੱਲੋਂ ਲਏ ਗਏ ਕਰਜ਼ੇ 'ਚ ਕਾਫੀ ਵਾਧਾ ਹੋਇਆ ਸੀ। ਲਾਟਰੀ ਜਿੱਤਣ ਵਾਲੇ ਪੈਸੇ ਨਾਲ ਉਹ ਪਹਿਲਾਂ ਆਪਣਾ ਕਰਜ਼ਾ ਚੁਕਾਉਣਗੇ ਅਤੇ ਫਿਰ ਬਾਕੀ ਪੈਸੇ ਨਾਲ ਉਹ ਛੋਟਾ ਉਦਯੋਗ ਖੋਲ੍ਹਣਗੇ।

 

ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।