Khatu Shyam Temple Stampede: ਰਾਜਸਥਾਨ ਦੇ ਪ੍ਰਸਿੱਧ ਖਾਟੂਸ਼ਿਆਮਜੀ 'ਚ ਬਾਬਾ ਸ਼ਾਮ ਦੇ ਸਾਲਾਨਾ ਮੇਲੇ 'ਚ ਸੋਮਵਾਰ ਦੀ ਸਵੇਰ ਭਗਦੜ ਮਚ ਗਈ। ਇਸ ਘਟਨਾ 'ਚ 3 ਔਰਤ ਸ਼ਰਧਾਲੂਆਂ ਦੀ ਮੌਤ ਹੋ ਗਈ। ਦਰਅਸਲ ਸਵੇਰੇ 5 ਵਜੇ ਮੰਦਰ ਦੇ ਪ੍ਰਵੇਸ਼ ਦੁਆਰ ਖੋਲ੍ਹਦੇ ਹੀ ਭਗਦੜ ਮਚ ਗਈ। ਭੀੜ ਬੇਕਾਬੂ ਹੋ ਗਈ ਤੇ ਲੋਕਾਂ ਨੇ ਧੱਕਾ-ਮੁੱਕੀ ਕਰਨੀ ਸ਼ੁਰੂ ਕਰ ਦਿੱਤੀ। ਇਸ ਅਫੜਾ-ਤਫਰੀ 'ਚ ਤਿੰਨ ਲੋਕਾਂ ਦੀ ਮੌਤ ਹੋ ਗਈ। ਜਦਕਿ ਕਈ ਸ਼ਰਧਾਲੂ ਜ਼ਖਮੀ ਹੋ ਗਏ। ਫਿਲਹਾਲ ਇਕ ਮਹਿਲਾ ਦੀ ਸ਼ਨਾਖਤ ਹੋ ਗਈ ਹੈ।








ਘਟਨਾ ਦੀ ਜਾਣਕਾਰੀ ਮਿਲਦੇ ਹੀ ਮੌਕੇ 'ਤੇ ਪੁਲਿਸ ਪ੍ਰਸ਼ਾਸਨ ਪਹੁੰਚਿਆ ਤੇ ਰਾਹਤ ਕਾਰਜ ਸ਼ੁਰੂ ਕਰਵਾ ਦਿੱਤਾ। ਫਿਲਹਾਲ ਇਸ ਭਗਦੜ 'ਚ ਜ਼ਖਮੀ ਲੋਕਾਂ ਨੂੰ ਨੇੜਲੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। 

ਇਸ ਨਾਲ ਹੀ ਇਸ ਘਟਨਾ 'ਤੇ ਦੁੱਖ ਪ੍ਰਗਟ ਕਰਦੇ ਹੋਏ ਰਾਜਸਥਾਨ ਦੇ ਸੀਐਮ ਅਸ਼ੋਕ ਗਹਿਲੋਤ ਨੇ ਕਿਹਾ ਕਿ 'ਸੀਕਰ 'ਚ ਖਾਟੂਸ਼ਿਆਮ ਜੀ ਦੇ ਮੰਦਰ 'ਚ ਭਗਦੜ ਕਾਰਨ 3 ਔਰਤਾਂ ਦੀ ਮੌਤ ਬਹੁਤ ਦੁਖਦ ਤੇ ਮੰਦਭਾਗੀ ਹੈ। ਮੇਰੀ ਡੂੰਘੀ ਹਮਦਰਦੀ ਦੁਖੀ ਪਰਿਵਾਰ ਨਾਲ ਹੈ, ਪ੍ਰਮਾਤਮਾ ਉਨ੍ਹਾਂ ਨੂੰ ਇਹ ਘਾਟਾ ਸਹਿਣ ਦਾ ਬਲ ਬਖਸ਼ੇ ਅਤੇ ਵਿਛੜੀ ਆਤਮਾ ਨੂੰ ਸ਼ਾਂਤੀ ਦੇਵੇ। ਭਗਦੜ ਵਿੱਚ ਜ਼ਖਮੀ ਹੋਏ ਸ਼ਰਧਾਲੂਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ।

 ਹਰ ਸਾਲ ਪਹੁੰਚਦੇ ਹਨ ਕਰੋੜਾਂ ਸ਼ਰਧਾਲੂ



ਇਹ ਮੰਦਰ ਰਾਜਸਥਾਨ ਦੇ ਸ਼ੇਖਾਵਾਟੀ ਦੇ ਸੀਕਰ ਜ਼ਿਲ੍ਹੇ 'ਚ ਸਥਿਤ ਹੈ। ਇੱਥੇ ਹਰ ਸਾਲ ਪੂਰੀ ਦੁਨੀ ਦੇ ਕੋਣੇ-ਕੋਣੇ ਤੋਂ ਕਰੋੜਾਂ ਸ਼ਰਧਾਲੂ ਪਹੁੰਚੇ ਹਨ ਤੇ ਸ਼ਾਮ ਬਾਬਾ ਦੇ ਦਰਸ਼ਨ ਕਰਦੇ ਹਨ।