ਨਵੀਂ ਦਿੱਲੀ: ਕਾਂਗਰਸ ਛੱਡਣ ਤੋਂ ਬਾਅਦ ਮਸ਼ਹੂਰ ਤਾਮਿਲ ਐਕਟਰਸ ਖੁਸ਼ਬੂ ਸੁੰਦਰ ਹੁਣ ਭਾਜਪਾ 'ਚ ਸ਼ਾਮਲ ਹੋ ਗਈ ਹੈ। ਬੀਜੇਪੀ ਵਿੱਚ ਸ਼ਾਮਲ ਹੋਣ ਦੀਆਂ ਕਿਆਸਅਰਾਈਆਂ ਦੇ ਵਿਚਕਾਰ ਕਾਂਗਰਸ ਨੇ ਖੁਸ਼ਬੂ ਨੂੰ ਰਾਸ਼ਟਰੀ ਬੁਲਾਰੇ ਦੇ ਅਹੁਦੇ ਤੋਂ ਹਟਾ ਦਿੱਤਾ ਸੀ। ਇਸ ਤੋਂ ਬਾਅਦ ਉਸ ਨੇ ਸੋਨੀਆ ਗਾਂਧੀ ਨੂੰ ਆਪਣਾ ਅਸਤੀਫਾ ਭੇਜ ਦਿੱਤਾ।
ਉਸ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਸ਼ਿਕਾਇਤ ਚਿੱਠੀ ਲਿਖੀ ਤੇ ਪਾਰਟੀ ਦੇ ਟੌਪ ਦੇ ਨੇਤਾਵਾਂ ‘ਤੇ ਦੋਸ਼ ਲਾਏ। ਉਨ੍ਹਾਂ ਕਿਹਾ ਕਿ ਕੁਝ ਤੱਤ ਪਾਰਟੀ ਦੇ ਅੰਦਰ ਉੱਚ ਪੱਧਰ ‘ਤੇ ਬੈਠੇ ਹਨ, ਉਹ ਲੋਕ ਜਿਨ੍ਹਾਂ ਦਾ ਜ਼ਮੀਨੀ ਹਕੀਕਤ ਜਾਂ ਜਨਤਕ ਮਾਨਤਾ ਨਾਲ ਕੋਈ ਸਬੰਧ ਨਹੀਂ ਹੈ। ਉਹ ਸ਼ਰਤਾਂ ਤੈਅ ਕਰ ਰਹੇ ਹਨ।
ਖੁਸ਼ਬੂ ਸੁੰਦਰ ਨੇ ਸਾਲ 2010 ਵਿੱਚ ਰਾਜਨੀਤੀ ਵਿੱਚ ਐਂਟਰੀ ਕੀਤਾ ਸੀ। ਉਸ ਨੇ ਆਪਣੇ ਰਾਜਨੀਤਕ ਕਰੀਅਰ ਦੀ ਸ਼ੁਰੂਆਤ 2010 ਵਿੱਚ ਡੀਐਮਕੇ ਪਾਰਟੀ ਵਿੱਚ ਸ਼ਾਮਲ ਹੋ ਕੇ ਕੀਤੀ ਸੀ। ਉਸ ਵੇਲੇ ਡੀਐਮਕੇ ਸੱਤਾ ਵਿੱਚ ਸੀ। ਚਾਰ ਸਾਲਾਂ ਬਾਅਦ ਖੁਸ਼ਬੂ ਸੁੰਦਰ ਡੀਐਮਕੇ ਨੂੰ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋਈ। 2014 ਵਿੱਚ ਉਹ ਸੋਨੀਆ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਕਾਂਗਰਸ ਵਿੱਚ ਸ਼ਾਮਲ ਹੋਈ ਸੀ।
ਕਾਂਗਰਸ ਵਿਚ ਰਹਿੰਦੇ ਹੋਏ, ਉਸ ਨੂੰ ਨਾ ਤਾਂ 2019 ਦੀਆਂ ਲੋਕ ਸਭਾ ਚੋਣਾਂ ਲਈ ਟਿਕਟ ਮਿਲੀ ਤੇ ਨਾ ਹੀ ਰਾਜ ਸਭਾ ਲਈ ਚੁਣਿਆ ਗਿਆ। ਇਹ ਮੰਨਿਆ ਜਾ ਰਿਹਾ ਸੀ ਕਿ ਉਸ ਨੂੰ 2019 ਵਿੱਚ ਲੋਕ ਸਭਾ ਦੀ ਟਿਕਟ ਦਿੱਤੀ ਜਾਵੇਗੀ, ਪਰ ਅਜਿਹਾ ਨਹੀਂ ਹੋਇਆ।
ਮੁਕਤਸਰ ਦੇ ਪਿੰਡ ਨੇ ਚੁੱਕਿਆ ਵੱਡਾ ਕਦਮ, ਸਿਆਸੀ ਲੀਡਰਾਂ ਦੀ ਐਂਟਰੀ ਬੈਨ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904