ਰਾਂਚੀ: ਬਿਹਾਰ ਦੇ ਚਾਰਾ ਘੋਟਾਲੇ ਨਾਲ ਜੁੜੇ ਦੁਮਕਾ ਟ੍ਰੇਜ਼ਰੀ ਮਾਮਲੇ ਵਿੱਚ ਸੀ.ਬੀ.ਆਈ. ਸਪੈਸ਼ਲ ਕੋਰਟ ਅੱਜ ਫੈਸਲਾ ਸੁਣਾ ਸਕਦੀ ਹੈ। ਸੀ.ਬੀ.ਆਈ. ਜੱਜ ਸ਼ਿਵਪਾਲ ਸਿੰਘ ਨੇ ਇਸ ਮਾਮਲੇ ਵਿੱਚ ਫ਼ੈਸਲਾ ਸੁਣਾਉਣ ਲਈ 15 ਤਾਰੀਖ਼ ਮਿੱਥੀ ਸੀ ਪਰ ਉਸੇ ਦਿਨ ਲਾਲੂ ਨੇ ਪਟੀਸ਼ਨ ਪਾ ਕੇ ਇਸ ਮਾਮਲੇ ਵਿੱਚ ਤਤਕਾਰੀ ਅਕਾਊਂਟੈਂਟ ਜਨਰਲ ਨੂੰ ਮੁਲਜ਼ਮ ਬਣਾਉਣ ਦੀ ਮੰਗ ਕੀਤੀ।


ਅੱਜ ਦੁਪਹਿਰ 2 ਵਜੇ ਇਸ ਮਾਮਲੇ ਦੀ ਸੁਣਵਾਈ ਸ਼ੁਰੂ ਹੋਵੇਗੀ ਅਤੇ ਦੁਪਹਿਰ 3:30 ਵਜੇ ਤੱਕ ਫ਼ੈਸਲਾ ਆ ਸਕਦਾ ਹੈ। ਇਸ ਮਾਮਲੇ ਵਿੱਚ ਲਾਲੂ ਪ੍ਰਸਾਦ ਯਾਦਵ, ਸਾਬਕਾ ਸੀ.ਐਮ. ਡਾਕਟਰ ਜਗਨਨਾਥ ਮਿਸ਼ਰ, ਸਾਬਕਾ ਐਮ.ਪੀ. ਡਾ. ਆਰ.ਕੇ. ਰਾਣਾ, ਜਗਦੀਸ਼ ਸ਼ਰਮਾ ਸਣੇ 31 ਮੁਲਜ਼ਮ ਹਨ।

ਲਾਲੂ 'ਤੇ ਚਾਰਾ ਘੋਟਾਲੇ ਦੇ 6 ਕੇਸ ਦਰਜ ਹਨ। ਤਿੰਨ ਮਾਮਲਿਆਂ ਵਿੱਚ ਸਜ਼ਾ ਹੋ ਚੁੱਕੀ ਹੈ। ਚੌਥੇ ਦੀ ਅੱਜ ਹੋ ਸਕਦੀ ਹੈ। ਇਸ ਤੋਂ ਇਲਾਵਾ ਦੋ ਕੇਸਾਂ ਦੀ ਸੁਣਵਾਈ ਚੱਲ ਰਹੀ ਹੈ। ਲਾਲੂ ਯਾਦਵ ਅਤੇ ਜਗਨਨਾਥ ਮਿਸ਼ਰਾ ਸਜ਼ਾ ਤੋਂ ਬਾਅਦ ਬਿਰਸਾ ਮੁੰਡਾ ਜੇਲ੍ਹ ਵਿੱਚ ਬੰਦ ਹਨ।