Tech layoffs: ਤਕਨਾਲੌਜੀ ਦੇ ਖੇਤਰ ਵਿੱਚ ਮਾਰਚ ਦੇ ਮਹੀਨੇ ਵਿੱਚ ਵੱਡੇ ਪੱਧਰ ‘ਤੇ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢਿਆ ਗਿਆ। ਕੰਪਨੀ ਨੇ ਦਰਪੇਸ਼ ਚੁਣੌਤੀਆਂ ਦੇ ਵਿਚਕਾਰ ਕਰਮਚਾਰੀਆਂ ਦੀ ਗਿਣਤੀ ਘੱਟ ਕਰਨ ਦਾ ਫੈਸਲਾ ਕੀਤਾ।


ਐਰਿਕਸਨ, ਡੈਲ ਅਤੇ ਐਪਲ ਨੇ ਵੱਖ-ਵੱਖ ਕਾਰਕਾਂ ਕਰਕੇ ਮਾਰਚ ਵਿੱਚ ਨੌਕਰੀਆਂ ਦੀ ਗਿਣਤੀ ਘੱਟ ਕੀਤੀ। ਇੱਕ ਪਾਸੇ ਜਿੱਥੇ ਐਰਿਕਸਨ ਨੇ 5G ਡੀਵਾਈਸ ਦੀ ਮੰਗ ਘਟਣ ਦੇ ਵਿਚਕਾਰ ਸਵੀਡਨ ਵਿੱਚ 1200 ਨੌਕਰੀਆਂ ਵਿੱਚ ਕਟੌਤੀ ਕਰ ਦਿੱਤੀ ਤਾਂ ਉੱਥੇ ਹੀ ਡੈਲ ਨੇ ਲਾਗਤ-ਕੱਟਣ ਦੇ ਉਪਾਵਾਂ ਦੇ ਹਿੱਸੇ ਵਜੋਂ ਆਪਣੇ ਕਰਮਚਾਰੀਆਂ ਦੀ ਗਿਣਤੀ ਘੱਟ ਕਰ ਦਿੱਤੀ।


ਹੇਠਾਂ ਦੇਖੋ ਕਿਸ ਕੰਪਨੀ ਨੇ ਕਿੰਨੇ ਮੁਲਾਜ਼ਮਾਂ ਦੀ ਕੀਤੀ ਛੁੱਟੀ


Ericsson ਨੇ ਐਲਾਨ ਕੀਤਾ ਕਿ ਉਹ ਸਵੀਡਨ ਵਿੱਚ ਲਗਭਗ 1,200 ਮੁਲਾਜ਼ਮਾਂ ਦੀ ਛੁੱਟੀ ਕਰੇਗਾ, ਕਿਉਂਕਿ 5G ਨੈੱਟਵਰਕ ਡੀਵਾਈਸ ਦੀ ਮੰਗ ਘੱਟ ਹੋ ਗਈ ਹੈ। ਦੱਸ ਦਈਏ ਕਿ ਇਹ ਕਟੌਤੀ 2024 ਲਈ ਸਵੀਡਿਸ਼ ਟੈਲੀਕਾਮ ਕੰਪਨੀ ਦੀ Cost-Saving ਪਲਾਨ ਦੇ ਤਹਿਤ ਕੀਤੀ ਗਈ ਹੈ। ਐਰਿਕਸਨ ਨੇ ਇਸ ਸਾਲ "challenging mobile networks market" ਦੀਆਂ ਉਮੀਦਾਂ ਦਾ ਹਵਾਲਾ ਦਿੱਤਾ ਅਤੇ ਪਿਛਲੇ ਸਾਲ ਵੀ 8,500 ਕਰਮਚਾਰੀਆਂ ਨੂੰ ਇਦਾਂ ਕੱਢ ਦਿੱਤਾ ਸੀ।


ਇਹ ਵੀ ਪੜ੍ਹੋ: Lok Sabha Election: ਜਦੋਂ ਸਰਕਾਰ ਬਦਲੇਗੀ... ਅਜਿਹੀ ਕਾਰਵਾਈ ਕਰਾਂਗੇ ਕਿ ਫਿਰ ਤੋਂ ਹਿੰਮਤ ਨਹੀਂ ਹੋਵੇਗੀ- ਰਾਹੁਲ ਗਾਂਧੀ


ਡੈਲ ਨੇ ਵੀ ਕਰਮਚਾਰੀਆਂ ਦੀ ਕੀਤੀ ਛੁੱਟੀ: ਡੈਲ ਨੇ ਵਿਆਪਕ ਲਾਗਤ-ਕਟੌਤੀ ਉਪਾਵਾਂ ਦੇ ਹਿੱਸੇ ਵਜੋਂ ਆਪਣੇ ਕਰਮਚਾਰੀਆਂ ਦੀ ਗਿਣਤੀ ਘੱਟ ਕੀਤੀ। ਫਰਵਰੀ ਵਿੱਚ, ਡੈਲ ਦੀ ਹੈੱਡਕਾਉਂਟ ਲਗਭਗ 1,20,000 ਸੀ, ਜੋ ਕਿ 2023 ਵਿੱਚ ਲਗਭਗ 1,26,000 ਤੋਂ ਘੱਟ ਹੋ ਗਈ। ਇਸ ਦੇ ਨਾਲ ਹੀ ਡੈਲ ਨੇ ਉਸ ਵੇਲੇ ਮੁਲਾਜ਼ਮਾਂ ਦੀ ਛੁੱਟੀ ਕੀਤੀ, ਜਦੋਂ ਡੈਲ ਦੀ ਬਜ਼ਾਰ ਵਿੱਚ ਮੰਗ ਘੱਟ ਹੋ ਗਈ, ਜਿਸ ਕਰਕੇ ਉਸ ਦੇ Q4 ਮਾਲੀਏ ਵਿੱਚ 11% ਦੀ ਗਿਰਾਵਟ ਆਈ।


ਐਪਲ ਦੀ ਛਾਂਟੀ: ਬਲੂਮਬਰਗ ਦੀ ਰਿਪੋਰਟ ਵਿੱਚ ਸਾਹਮਣੇ ਆਇਆ ਹੈ ਕਿ ਐਪਲ ਨੇ ਭਵਿੱਖ ਵਿੱਚ ਐਪਲ ਵਾਚ ਮਾਡਲ ਲਈ ਮਾਈਕ੍ਰੋਐਲਈਡੀ ਡਿਸਪਲੇਅ ਬਣਾਉਣ ਦੇ ਆਪਣੇ ਅੰਦਰੂਨੀ ਯਤਨਾਂ ਨੂੰ ਬੰਦ ਕਰ ਦਿੱਤਾ ਹੈ, ਜਿਸ ਕਾਰਨ ਇਸ ਨੇ ਆਪਣੀਆਂ ਡਿਸਪਲੇਅ ਇੰਜੀਨੀਅਰਿੰਗ ਟੀਮਾਂ ਨੂੰ ਦੁਬਾਰਾ ਸੱਦ ਲਿਆ ਅਤੇ ਸੰਯੁਕਤ ਰਾਜ ਅਤੇ ਏਸ਼ੀਆ ਵਿੱਚ ਕਈ ਦਰਜਨ ਕਰਮਚਾਰੀਆਂ ਦੀ ਛੁੱਟੀ ਕਰ ਦਿੱਤੀ।


IBM ਨੇ ਕੀਤੀ ਇੰਨੇ ਮੁਲਾਜ਼ਮਾਂ ਦੀ ਛੁੱਟੀ: ਇੰਟਰਨੈਸ਼ਨਲ ਬਿਜ਼ਨਸ ਮਸ਼ੀਨ ਕਾਰਪੋਰੇਸ਼ਨ (IBM) ਨੇ ਕੰਪਨੀ ਦੇ ਮਾਰਕੀਟਿੰਗ ਅਤੇ ਸੰਚਾਰ ਡਿਵੀਜ਼ਨ ਵਿੱਚ ਨੌਕਰੀਆਂ ਵਿੱਚ ਕਟੌਤੀ ਦੀ ਖਾਸ ਗਿਣਤੀ ਬਾਰੇ ਸੂਚਿਤ ਕੀਤਿਆਂ ਬਿਨਾਂ ਛਾਂਟੀ ਦਾ ਐਲਾਨ ਕੀਤਾ। ਸੀਐਨਬੀਸੀ ਨੇ ਅਣਪਛਾਤੇ ਸਰੋਤਾਂ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਆਈਬੀਐਮ ਦੇ ਮੁੱਖ ਸੰਚਾਰ ਅਧਿਕਾਰੀ ਜੋਨਾਥਨ ਅਡਾਸ਼ੇਕ ਦੁਆਰਾ ਸੱਤ ਮਿੰਟ ਦੀ ਮੀਟਿੰਗ ਵਿੱਚ ਇਸ ਫੈਸਲੇ ਦਾ ਖੁਲਾਸਾ ਕੀਤਾ ਗਿਆ।


ਇਹ ਵੀ ਪੜ੍ਹੋ: Lok Sabha Election: 1 ਅਪ੍ਰੈਲ ਤੋਂ ਲੋਕਾਂ ਨੂੰ ਰਾਹਤ ! LPG ਸਿਲੰਡਰ 'ਤੇ 300 ਰੁਪਏ ਦੀ ਛੋਟ, ਕਰੋੜਾਂ ਲੋਕਾਂ ਨੂੰ ਹੋਵੇਗਾ ਫਾਇਦਾ