Latest Breaking News Live Updates on 6 November 2024: ਪੰਜਾਬ 'ਚ ਖੁਸ਼ਕ ਰਹੇਗਾ ਮੌਸਮ, ਅਮਰੀਕਾ ਦਾ ਕਿੰਗ ਕੌਣ?, ਰਾਸ਼ਟਰਪਤੀ ਚੋਣਾਂ ਵਿਚਾਲੇ US ਨੂੰ ਰੂਸ ਤੋਂ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ
Latest Breaking News Live Updates on 6 November 2024: ਪੰਜਾਬ 'ਚ ਖੁਸ਼ਕ ਰਹੇਗਾ ਮੌਸਮ, ਅਮਰੀਕਾ ਦਾ ਕਿੰਗ ਕੌਣ?, ਰਾਸ਼ਟਰਪਤੀ ਚੋਣਾਂ ਵਿਚਾਲੇ US ਨੂੰ ਰੂਸ ਤੋਂ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ
Sikhs Banned Wearing Kripan on India Airports: ਭਾਰਤ ਦੇ ਹਵਾਈ ਅੱਡਿਆਂ 'ਤੇ ਸਿੱਖ ਮੁਲਾਜ਼ਮਾਂ ਨੂੰ ਕਿਰਪਾਨ ਨਾ ਪਹਿਨਣ ਦੇ ਹੁਕਮ ਦਿੱਤੇ ਗਏ ਹਨ। ਸਰਕਾਰ ਦੇ ਇਸ ਫੈਸਲੇ ਨੂੰ ਲੈ ਕੇ ਦੇਸ਼ 'ਚ ਵਿਵਾਦ ਖੜ੍ਹਾ ਹੋ ਗਿਆ ਹੈ। ਹਾਲ ਹੀ ਵਿੱਚ, ਬਿਊਰੋ ਆਫ ਸਿਵਲ ਏਵੀਏਸ਼ਨ ਨੇ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਹਵਾਈ ਅੱਡਿਆਂ 'ਤੇ ਕੰਮ ਕਰਨ ਵਾਲੇ ਸਾਰੇ ਸਿੱਖ ਕਰਮਚਾਰੀਆਂ ਨੂੰ ਸੁਰੱਖਿਆ ਕਾਰਨਾਂ ਕਰਕੇ ਕਿਰਪਾਨ ਨਹੀਂ ਪਹਿਨਣ ਦਿੱਤੀ ਜਾਏਗੀ। ਇਹ ਹੁਕਮ ਸੁਰੱਖਿਆ ਪ੍ਰੋਟੋਕੋਲ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਜਾਰੀ ਕੀਤਾ ਗਿਆ ਹੈ।
ਉਧਰ, ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇਸ ਫੈਸਲੇ ਦੀ ਆਲੋਚਨਾ ਕਰਦਿਆਂ ਇਸ ਨੂੰ ਧਾਰਮਿਕ ਆਜ਼ਾਦੀ ਦੀ ਉਲੰਘਣਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਿਰਪਾਨ ਸਿੱਖ ਧਰਮ ਵਿੱਚ ਪਵਿੱਤਰ ਚਿੰਨ੍ਹ ਹੈ ਤੇ ਇਸ ਨੂੰ ਪਹਿਨਣਾ ਧਾਰਮਿਕ ਅਧਿਕਾਰ ਹੈ। ਗਿਆਨੀ ਹਰਪ੍ਰੀਤ ਸਿੰਘ ਅਨੁਸਾਰ ਇਸ ਤੋਂ ਪਹਿਲਾਂ ਵੀ ਅਜਿਹੇ ਹੁਕਮ ਜਾਰੀ ਕੀਤੇ ਜਾ ਚੁੱਕੇ ਹਨ, ਜਿਸ ਨਾਲ ਸਿੱਖ ਕੌਮ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਸੀ। ਉਨ੍ਹਾਂ ਕਿਹਾ ਕਿ ਹਵਾਬਾਜ਼ੀ ਅਥਾਰਟੀ ਵੱਲੋਂ ਸਿੱਖਾਂ ਨੂੰ ਡਿਊਟੀ ਦੌਰਾਨ ਕਿਰਪਾਨ ਨਾ ਪਹਿਨਣ ਦਾ ਦਿੱਤਾ ਗਿਆ ਹੁਕਮ ਗਲਤ ਹੈ।
Ludhiana News: ਲੁਧਿਆਣਾ ਦੇ ਇੱਕ ਐਥਲੀਟ ਦੀ ਗੁਰੂ ਨਾਨਕ ਸਟੇਡੀਅਮ ਵਿੱਚ ਮੌਤ ਹੋ ਗਈ। ਜਿਸ ਦੀ ਵੀਡੀਓ ਵੀ ਸਾਹਮਣੇ ਆਈ ਹੈ। ਜਲੰਧਰ ਤੋਂ 54 ਸਾਲਾ ਐਥਲੀਟ ਵਰਿੰਦਰ ਸਿੰਘ ਖੇਡਾ ਵਤਨ ਪੰਜਾਬ ਦੀਆਂ ਸੀਜ਼ਨ-3 ਵਿੱਚ ਹਿੱਸਾ ਲੈਣ ਲਈ ਆਇਆ ਸੀ। ਅਥਲੀਟ ਵਰਿੰਦਰ ਆਪਣੇ ਦੋਸਤ ਨਾਲ ਫੋਨ 'ਤੇ ਗੱਲ ਕਰ ਰਿਹਾ ਸੀ। ਫੋਨ ਜੇਬ ਵਿੱਚ ਰੱਖਦਿਆਂ ਹੀ ਉਸ ਨੂੰ ਅਚਾਨਕ ਦਿਲ ਦਾ ਦੌਰਾ ਪੈ ਗਿਆ। ਉਹ ਡਿੱਗ ਪਿਆ। ਜਦੋਂ ਤੱਕ ਆਸਪਾਸ ਦੇ ਖਿਡਾਰੀ ਉਸ ਨੂੰ ਸੰਭਾਲ ਸਕੇ, ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ।
ਇਹ ਮੁਕਾਬਲਾ ਸੋਮਵਾਰ ਨੂੰ ਲੁਧਿਆਣਾ ਸਮੇਤ ਪੰਜਾਬ ਦੇ ਪੰਜ ਜ਼ਿਲ੍ਹਿਆਂ ਵਿੱਚ ਸ਼ੁਰੂ ਹੋਇਆ ਅਤੇ ਇਸ ਵਿੱਚ ਅਥਲੈਟਿਕਸ, ਬੇਸਬਾਲ, ਕਿੱਕਬਾਕਸਿੰਗ ਅਤੇ ਲਾਅਨ ਟੈਨਿਸ ਵਰਗੇ ਮੁਕਾਬਲੇ ਸ਼ਾਮਲ ਹਨ। ਜਿਸ ਵਿੱਚ ਨੌਜਵਾਨ ਅਤੇ ਤਜ਼ਰਬੇਕਾਰ ਦੋਵੇਂ ਖਿਡਾਰੀ ਭਾਗ ਲੈ ਰਹੇ ਹਨ ਅਤੇ ਇਹ 9 ਨਵੰਬਰ ਤੱਕ ਜਾਰੀ ਰਹੇਗਾ। ਇਹ ਈਵੈਂਟ ਗੁਰੂ ਨਾਨਕ ਸਟੇਡੀਅਮ, ਮਲਟੀਪਰਪਜ਼ ਹਾਲ, ਸਰਕਾਰੀ ਗਰਲਜ਼ ਸਕੂਲ ਗਿੱਲ ਅਤੇ ਜੱਸੋਵਾਲ ਸਥਿਤ ਹਾਰਵੈਸਟ ਲਾਅਨ ਟੈਨਿਸ ਅਕੈਡਮੀ ਵਿਖੇ ਕਰਵਾਏ ਜਾ ਰਹੇ ਹਨ।
Punjab News: ਬੈਂਕਾਂ ਦਾ ਕਰਜ਼ ਨਾ ਮੋੜ ਵਾਲੇ ਕਿਸਾਨਾਂ ਦੀ ਸ਼ਾਮਤ ਆ ਗਈ ਹੈ। ਬੈਂਕ ਹੁਣ ਕਾਨੂੰਨ ਦੀ ਸਹਾਇਤਾ ਲੈਣ ਲੱਗੇ ਹਨ। ਇਸ ਲਈ ਬੈਂਕਾਂ ਵੱਲੋਂ ਪੁਲਿਸ ਦਾ ਸਹਾਰਾ ਲਿਆ ਜਾ ਰਿਹਾ ਹੈ। ਪੁਲਿਸ ਵੱਲੋਂ ਕਿਸਾਨਾਂ ਦੇ ਵਾਰੰਟ ਜਾਰੀ ਕੀਤੇ ਜਾ ਰਹੇ ਹਨ। ਬੈਂਕ ਦੇ ਕਰਜ਼ਈ ਕਿਸਾਨਾਂ ਨੂੰ ਪੁਲਿਸ ਵੱਲੋਂ ਵਾਰੰਟ ਕੱਢ ਕੇ ਡਿਫਾਲਟਰ ਰਾਸ਼ੀ ਭਰਨ ਲਈ ਕਿਹਾ ਜਾਣ ਲੱਗਾ ਹੈ। ਇਸ ਮਗਰੋਂ ਕਿਸਾਨ ਜਥੇਬੰਦੀਆਂ ਵੀ ਹਰਕਤ ਵਿੱਚ ਆ ਗਈਆਂ ਹਨ।
ਦਰਅਸਲ ਮਾਨਸਾ ਇਲਾਕੇ ਵਿੱਚ ਮਾਨਸਾ ਪ੍ਰਾਇਮਰੀ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਲਿਮਟਿਡ (ਪੀਏਡੀਬੀ ਬੈਂਕ) ਵੱਲੋਂ ਕਰਜ਼ਦਾਰ ਕਿਸਾਨਾਂ ਤੋਂ ਕਰਜ਼ਾ ਵਸੂਲਣ ਖਾਤਰ ਪੁਲਿਸ ਰਾਹੀਂ ਵਾਰੰਟ ਕੱਢਣ ਦੇ ਮਾਮਲੇ ਸਾਹਮਣੇ ਆਏ ਹਨ। ਮਾਨਸਾ ’ਚ ਉਪ ਕਪਤਾਨ ਪੁਲਿਸ ਅਧਿਕਾਰੀ ਵੱਲੋਂ ਜੋਗਾ ਥਾਣਾ ਦੇ ਮੁੱਖ ਅਫ਼ਸਰ ਰਾਹੀਂ ਵਾਰੰਟ ਨੰਬਰ 2145/ਐਮ, ਮਿਤੀ: 28.10.2024 ਕੱਢ ਕੇ ਪਿੰਡ ਰੱਲਾ ਦੇ ਨਛੱਤਰ ਸਿੰਘ ਤੇ ਪਿੰਡ ਉੱਭਾ ਦੇ ਗੁਰਚਰਨ ਸਿੰਘ ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਬੁਲਾ ਕੇ ਕਰਜ਼ੇ ਦੀ ਰਾਸ਼ੀ ਭਰਨ ਲਈ ਕਿਹਾ ਗਿਆ ਹੈ।
SAD on Sukhbir Badal: ਸ਼੍ਰੋਮਣੀ ਅਕਾਲੀ ਦਲ (SAD) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਧਾਰਮਿਕ ਅਤੇ ਸਿਆਸੀ ਭਵਿੱਖ ਬਾਰੇ ਫੈਸਲਾ ਅੱਜ ਵਿਚਾਰਿਆ ਜਾਵੇਗਾ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਦਫ਼ਤਰ ਵਿਖੇ ਇੱਕ ਅਹਿਮ ਮੀਟਿੰਗ ਸੱਦੀ ਹੈ, ਜਿਸ ਵਿੱਚ ਸਿੱਖ ਵਿਦਵਾਨਾਂ ਤੇ ਬੁੱਧੀਜੀਵੀਆਂ ਨਾਲ ਮਿਲ ਕੇ ਸੁਖਬੀਰ ਬਾਦਲ ਵੱਲੋਂ ‘ਤਨਖਾਹੀਆ’ ਮਾਮਲੇ ਬਾਰੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ।
ਇਸ ਮੀਟਿੰਗ ਵਿੱਚ ਉਨ੍ਹਾਂ ਨੂੰ ਦਿੱਤੀ ਜਾਣ ਵਾਲੀ ਸੰਭਾਵੀ ਧਾਰਮਿਕ ਸਜ਼ਾ ਬਾਰੇ ਵਿਚਾਰ ਕੀਤਾ ਜਾਵੇਗਾ। ਇਸ ਵਿਚਾਰ ਚਰਚਾ ਵਿੱਚ ਕੁੱਲ 18 ਸਿੱਖ ਵਿਦਵਾਨ ਅਤੇ ਬੁੱਧੀਜੀਵੀ ਹਿੱਸਾ ਲੈਣਗੇ। ਇਨ੍ਹਾਂ ਮੈਂਬਰਾਂ ਵਿੱਚ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਮਨਜੀਤ ਸਿੰਘ, ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਵੀਸੀ ਜਸਪਾਲ ਸਿੰਘ, ਇੰਦਰਜੀਤ ਸਿੰਘ ਗੋਗੋਆਣੀ, ਅਮਰਜੀਤ ਸਿੰਘ, ਹਰਸਿਮਰਨ ਸਿੰਘ, ਜਸਪਾਲ ਸਿੰਘ ਸਿੱਧੂ ਅਤੇ ਹਮੀਰ ਸਿੰਘ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਕੁਝ ਸੀਨੀਅਰ ਪੱਤਰਕਾਰਾਂ ਨੂੰ ਵੀ ਸੱਦਿਆ ਗਿਆ ਹੈ।
Punjab News: ਆਮ ਆਦਮੀ ਪਾਰਟੀ (AAP) ਦੇ ਆਗੂ ਅਤੇ ਮੁੱਖ ਮੰਤਰੀ ਭਗਵੰਤ ਮਾਨ 20 ਨਵੰਬਰ ਨੂੰ ਪੰਜਾਬ ਦੀਆਂ ਚਾਰ ਸੀਟਾਂ 'ਤੇ ਹੋਣ ਵਾਲੀਆਂ ਜ਼ਿਮਨੀ ਚੋਣਾਂ 'ਚ ਅੱਗੇ ਚੱਲ ਰਹੇ ਹਨ। ਉਹ ਸਾਰੇ ਸਰਕਲਾਂ ਵਿੱਚ ਰੋਡ ਸ਼ੋਅ ਅਤੇ ਰੈਲੀਆਂ ਕਰ ਰਹੇ ਹਨ। ਇਸ ਦੇ ਨਾਲ ਹੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ 9 ਨਵੰਬਰ ਤੋਂ ਐਕਟਿਵ ਹੋ ਜਾਣਗੇ। ਇਸ ਦੌਰਾਨ ਉਹ ਚੱਬੇਵਾਲ, ਡੇਰਾ ਬਾਬਾ ਨਾਨਕ, 10 ਨਵੰਬਰ ਨੂੰ ਗਿੱਦੜਬਾਹਾ ਅਤੇ ਬਰਨਾਲਾ ਵਿੱਚ ਚੋਣ ਪ੍ਰਚਾਰ ਕਰਨਗੇ।
ਇਸ ਮੌਕੇ ਸੀਐਮ ਭਗਵੰਤ ਮਾਨ ਵੀ ਉਨ੍ਹਾਂ ਦੇ ਨਾਲ ਹੋਣਗੇ। ਹਾਲਾਂਕਿ 'ਆਪ' ਦੇ ਸਾਰੇ ਸਰਕਲਾਂ 'ਚ ਇੰਚਾਰਜ ਤੇ ਮੰਤਰੀ ਪਹਿਲਾਂ ਹੀ ਸਰਗਰਮ ਹਨ। ਉਹ ਸਰਕਾਰ ਦੇ ਢਾਈ ਸਾਲਾਂ ਦੇ ਕੰਮਾਂ ਨੂੰ ਲੈ ਕੇ ਲੋਕਾਂ ਵਿੱਚ ਜਾ ਰਹੇ ਹਨ। ਸੀਐਮ ਭਗਵੰਤ ਮਾਨ ਮੰਗਲਵਾਰ ਨੂੰ ਗਿੱਦੜਬਾਹਾ 'ਚ ਸਰਗਰਮ ਸਨ, ਜਦਕਿ ਅੱਜ ਉਹ ਹੁਸ਼ਿਆਰਪੁਰ 'ਚ ਚੱਬੇਵਾਲ ਜਾਣਗੇ। ਇੱਥੇ ਸੀਐਮ ਦੇ ਦੋ ਪ੍ਰੋਗਰਾਮ ਹਨ।
ਪਿਛੋਕੜ
Latest Breaking News Live Updates on 6 November 2024: ਸਾਲ 2024 ਵਿੱਚ ਗਰਮੀ ਦਾ ਸਭ ਤੋਂ ਵੱਧ ਕਹਿਰ ਵੇਖਣ ਨੂੰ ਮਿਲਿਆ। ਹੈਰਾਨੀ ਦੀ ਗੱਲ ਇਹ ਹੈ ਕਿ ਨਵੰਬਰ ਮਹੀਨੇ ਵੀ ਮੌਸਮ ਵਿੱਚ ਕੁਝ ਖਾਸ ਬਦਲਾਅ ਵੇਖਣ ਨੂੰ ਨਹੀਂ ਮਿਲਿਆ। ਇਸ ਵਿਚਾਲੇ ਪੰਜਾਬ ਦੇ ਮੌਸਮ ਨੂੰ ਲੈ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ। ਦਰਅਸਲ, ਬਾਰਿਸ਼ ਨੂੰ ਲੈ ਕੇ ਤਾਜ਼ਾ ਖਬਰ ਆ ਰਹੀ ਹੈ। ਦਰਅਸਲ, ਮੌਸਮ ਵਿਭਾਗ ਦਾ ਕਹਿਣਾ ਹੈ ਕਿ ਮੌਜੂਦਾ ਤਾਪਮਾਨ ਦੇ ਹਿਸਾਬ ਨਾਲ ਫਿਲਹਾਲ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ।
Punjab Weather: ਪੰਜਾਬ 'ਚ ਖੁਸ਼ਕ ਰਹੇਗਾ ਮੌਸਮ, ਲੋਕਾਂ ਨੂੰ ਰਹਿਣਾ ਪਏਗਾ ਸਾਵਧਾਨ, ਜਾਣੋ ਮੌਸਮ ਨੂੰ ਲੈ ਵੱਡਾ ਅਪਡੇਟ!
US Presidential Election Result 2024: ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰੀ ਦੇਸ਼ਾਂ 'ਚੋਂ ਇਕ ਅਮਰੀਕਾ 'ਚ ਰਾਸ਼ਟਰਪਤੀ ਚੋਣਾਂ ਲਈ ਵੋਟਿੰਗ ਜਾਰੀ ਹੈ। ਜਿੱਥੇ ਦੋ ਵਿਅਕਤੀਆਂ ਵਿਚਕਾਰ ਸਖ਼ਤ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ। ਇਸ ਦੌਰਾਨ ਡੈਮੋਕ੍ਰੇਟਿਕ ਪਾਰਟੀ ਦੀ ਉਮੀਦਵਾਰ ਉੱਪ ਰਾਸ਼ਟਰਪਤੀ ਕਮਲਾ ਹੈਰਿਸ ਅਤੇ ਰਿਪਬਲਿਕਨ ਪਾਰਟੀ ਅਤੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਾਲੇ ਕਾਫੀ ਮਜ਼ੇਦਾਰ ਮੁਕਾਬਲਾ ਚੱਲ ਰਿਹਾ ਹੈ। ਦੋਵੇਂ ਉਮੀਦਵਾਰ ਕਈ ਵੱਖ-ਵੱਖ ਰਾਜਾਂ ਵਿਚ ਵੀ ਜਿੱਤੇ ਹਨ। ਜਿਸ ਤਰ੍ਹਾਂ ਟਰੰਪ ਨੇ ਵੈਸਟ ਵਰਜੀਨੀਆ ਸਮੇਤ ਕੈਂਟਕੀ, ਇੰਡੀਆਨਾ ਅਤੇ ਵੈਸਟ ਵਰਜੀਨੀਆ ਵਿਚ ਜਿੱਤ ਹਾਸਲ ਕੀਤੀ ਹੈ, ਉਸੇ ਤਰ੍ਹਾਂ ਵਰਮੌਂਟ ਵਿਚ ਕਮਲਾ ਹੈਰਿਸ ਨੇ ਜਿੱਤ ਹਾਸਲ ਕੀਤੀ ਹੈ।
US Election 2024: ਅਮਰੀਕਾ ਦਾ ਕਿੰਗ ਕੌਣ? ਕਮਲਾ ਹੈਰਿਸ ਜਾਂ ਟਰੰਪ, ਜਾਣੋ ਪਾਲ ਆਫ ਪੋਲਸ ਦੇ ਨਤੀਜੇ
US Election Result 2024: ਅਮਰੀਕਾ ਵਿੱਚ ਚੋਣਾਂ ਲਈ ਵੋਟਿੰਗ ਜਾਰੀ ਹੈ। ਕਈ ਥਾਵਾਂ 'ਤੇ ਨਤੀਜੇ ਐਲਾਨੇ ਜਾ ਚੁੱਕੇ ਹਨ। ਕਮਲਾ ਹੈਰਿਸ ਅਤੇ ਟਰੰਪ ਵਿਚਾਲੇ ਅਜੇ ਵੀ ਕਰੀਬੀ ਮੁਕਾਬਲਾ ਜਾਰੀ ਹੈ। ਇਸ ਦੌਰਾਨ ਅਮਰੀਕਾ ਵਿੱਚ ਇੱਕ ਵੱਡਾ ਹਾਦਸਾ ਟਲ ਗਿਆ ਹੈ। ਮੰਗਲਵਾਰ ਨੂੰ ਕੈਪੀਟਲ ਪੁਲਿਸ ਨੇ ਕੈਪੀਟਲ ਬਿਲਡਿੰਗ (ਅਮਰੀਕਾ ਦੇ ਸੰਸਦ ਭਵਨ) ਦੇ ਵਿਜ਼ਟਰ ਸੈਂਟਰ ਤੋਂ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ, ਜਿਸ ਕੋਲੋਂ ਇੱਕ ਫਲੇਅਰ ਗਨ ਅਤੇ ਇੱਕ ਟਾਰਚ ਮਿਲੀ। ਇੰਨਾ ਹੀ ਨਹੀਂ FBI ਨੇ ਕਿਹਾ ਕਿ ਉਸ ਨੂੰ ਕਈ ਰਾਜਾਂ ਵਿੱਚ ਪੋਲਿੰਗ ਸਥਾਨਾਂ 'ਤੇ ਬੰਬ ਦੀ ਨਕਲੀ ਧਮਕੀ ਮਿਲੀ ਹੈ।
ਰਾਸ਼ਟਰਪਤੀ ਚੋਣਾਂ ਵਿਚਾਲੇ US ਨੂੰ ਰੂਸ ਤੋਂ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਇੱਕ ਵਿਅਕਤੀ ਗ੍ਰਿਫਤਾਰ
- - - - - - - - - Advertisement - - - - - - - - -