ਨਵੀਂ ਦਿੱਲੀ: ਹਾਥਰਸ ਦੀ ਬੇਟੀ ਲਈ ਇਨਸਾਫ ਦੀ ਲੜਾਈ ਜਾਰੀ ਹੈ। ਇਸ ਦੇ ਨਾਲ ਹੀ ਏਬੀਪੀ ਨਿਊਜ਼ 'ਤੇ ਲਾਈਵ ਵਿਚਾਰ ਵਟਾਂਦਰੇ ਦੌਰਾਨ ਹਾਥਰਸ ਕੇਸ ਦੇ ਮੁਲਜ਼ਮ ਦੇ ਵਕੀਲ ਏਪੀ ਸਿੰਘ ਨੇ ਪੀੜਤ ਦਾ ਨਾਂ ਲਿਆ। ਭਾਰਤੀ ਕਾਨੂੰਨ ਬਲਾਤਕਾਰ ਪੀੜਤ ਲੜਕੀ ਦਾ ਨਾਂ ਜਨਤਕ ਤੌਰ 'ਤੇ ਲੈਣ ਦੀ ਇਜਾਜ਼ਤ ਨਹੀਂ ਦਿੰਦਾ। ਇਹ ਕਾਨੂੰਨ ਦੇ ਮੁਤਾਬਕ ਪੂਰੀ ਤਰ੍ਹਾਂ ਗਲਤ ਹੈ। ਆਈਪੀਸੀ ਦੀ ਧਾਰਾ 228 ਏ ਦੇ ਤਹਿਤ, ਜਨਤਕ ਤੌਰ 'ਤੇ ਪੀੜਤਾ ਦਾ ਨਾਂ ਉਜਾਗਰ ਕਰਨ 'ਤੇ ਵੱਧ ਤੋਂ ਵੱਧ ਦੋ ਸਾਲ ਦੀ ਸਜਾ ਦਾ ਪ੍ਰਬੰਧ ਹੈ। ਇਸ ਦੇ ਨਾਲ ਹੀ ਅਦਾਲਤ ਨੂੰ ਜ਼ੁਰਮਾਨਾ ਲਗਾਉਣ ਦਾ ਵੀ ਅਧਿਕਾਰ ਹੈ।
ਏਬੀਪੀ ਨਿਊਜ਼ ਏਪੀ ਸਿੰਘ ਦੇ ਇਸ ਵਿਵਹਾਰ ਦੀ ਸਖ਼ਤ ਨਿੰਦਾ ਕਰਦਾ ਹੈ। ਲਾਈਵ ਵਿਚਾਰ ਵਟਾਂਦਰੇ ਦੌਰਾਨ ਪੈਨਲ 'ਤੇ ਮੌਜੂਦ ਨਿਰਭਯਾ ਕੇਸ ਦੀ ਵਕੀਲ ਸੀਮਾ ਕੁਸ਼ਵਾਹਾ ਨੇ ਏਪੀ ਸਿੰਘ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਸੀਮਾ ਕੁਸ਼ਵਾਹਾ ਨੇ ਕਿਹਾ, "ਏਪੀ ਸਿੰਘ ਖਿਲਾਫ ਇਸ ਤਰ੍ਹਾਂ ਪੀੜਤਾ ਦਾ ਨਾਂ ਲੈਣ ਲਈ ਐਫਆਈਆਰ ਹੋ ਸਕਦੀ ਹੈ। ਦੂਜਾ, ਉਹ ਇਸ ਕੇਸ ਨੂੰ ਰਾਜਨੀਤਿਕ ਕੋਣ ਦੇਣ ਦੀ ਕੋਸ਼ਿਸ਼ ਕਰ ਰਹੇ ਹਨ। ਪਰਿਵਾਰ 'ਤੇ ਲੜਕੀ ਦੈ ਕਲਤ ਦਾ ਦੋਸ਼ ਕਿਵੇਂ ਲਾਇਆ ਜਾ ਸਕਦਾ ਹੈ?"
ਜਾਣੋ ਏਪੀ ਸਿੰਘ ਨੇ ਕੀ ਕਿਹਾ:
ਮੁਲਜ਼ਮ ਦੇ ਬਚਾਅ ਵਿੱਚ ਏਬੀਪੀ ਨਿਊਜ਼ ‘ਤੇ ਵਿਚਾਰ ਵਟਾਂਦਰੇ ਦੌਰਾਨ ਏਪੀ ਸਿੰਘ ਨੇ ਕਿਹਾ,“ ਲੜਕੀ ਦੇ ਪਰਿਵਾਰ ਵਾਲਿਆਂ ਨੇ ਉਸ ਨੂੰ ਲਵ ਅਫੇਅਰ ਦੇ ਮਾਮਲੇ ਵਿੱਚ ਮਾਰਿਆ। ਪੀੜਤਾ ਅਤੇ ਮੁਲਜ਼ਮ ਦਾ ਪਿੰਡ ਨੇੜੇ ਹੀ ਹੈ। ਫੋਨ 'ਤੇ ਸਾਢੇ ਪੰਜ ਘੰਟੇ ਗੱਲਬਾਤ ਹੋਈ। ਇਹ ਜਾਣਨਾ ਜ਼ਰੂਰੀ ਹੈ ਕਿ ਜਦੋਂ ਉਨ੍ਹਾਂ ਦਾ ਘਰ ਨੇੜੇ ਹੀ ਹੈ ਤਾਂ ਦੋਵਾਂ ਵਿਚ ਆਖਰ ਕੀ ਗੱਲ ਹੁੰਦੀ ਸੀ।"
ਦੱਸ ਦੇਈਏ ਕਿ ਵਕੀਲ ਏਪੀ ਸਿੰਘ ਅੱਠ ਸਾਲ ਪਹਿਲਾਂ ਦਿੱਲੀ ਦੇ ਨਿਰਭਯਾ ਬਲਾਤਕਾਰ ਕੇਸ ਦੇ ਮੁਲਜ਼ਮਾਂ ਦੀ ਬਚਾਅ ਲਈ ਕੇਸ ਵੀ ਲੜ ਚੁੱਕੇ ਹਨ। ਹੁਣ ਹਾਥਰਸ ਦੀ ਨਿਰਭਯਾ ਦੇ ਦੋਸ਼ੀਆਂ ਵਲੋਂ ਵੀ ਉਹ ਕੇਸ ਲੜ ਰਹੇ ਹਨ।
ਦੁਨੀਆ 'ਚ ਕੋਰੋਨਾ ਬੇਕਾਬੂ, ਮੌਤ ਦਾ ਅੰਕੜਾ 10 ਲੱਖ 72 ਹਜ਼ਾਰ ਤੋਂ ਪਾਰ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਹਾਥਰਸ ਕੇਸ: ਦੋਸ਼ੀਆਂ ਦੇ ਵਕੀਲ ਏਪੀ ਸਿੰਘ ਨੇ ਲਾਈਵ ਸ਼ੋਅ 'ਚ ਜ਼ਾਹਰ ਕੀਤਾ ਪੀੜਤ ਦਾ ਨਾਂ, ਕੀਤੀ ਜਾ ਸਕਦੀ ਹੈ ਕਾਰਵਾਈ
ਏਬੀਪੀ ਸਾਂਝਾ
Updated at:
10 Oct 2020 12:35 PM (IST)
ਵਕੀਲ ਏਪੀ ਸਿੰਘ ਅੱਠ ਸਾਲ ਪਹਿਲਾਂ ਦਿੱਲੀ ਵਿੱਚ ਨਿਰਭਯਾ ਬਲਾਤਕਾਰ ਕੇਸ ਵਿੱਚ ਮੁਲਜ਼ਮ ਦਾ ਕੇਸ ਲੜ ਚੁੱਕਿਆ ਹੈ। ਹੁਣ ਉਹ ਹਾਥਰਸ ਦੀ ਨਿਰਭਯਾ ਦੇ ਮੁਲਜ਼ਮਾਂ ਵਲੋਂ ਕੇਸ ਲੜ ਰਿਹਾ ਹੈ।
- - - - - - - - - Advertisement - - - - - - - - -