ਚੰਡੀਗੜ੍ਹ: ਕਿਸਾਨ ਅੰਦੋਲਨ ਦੀ ਅਗਵਾਈ ਕਰ ਰਹੇ ਪੰਜਾਬੀਆਂ ਤੋਂ ਦੇਸ਼ ਦਾ ਹਰ ਸੂਬਾ ਵਾਰੇ-ਵਾਰੇ ਜਾ ਰਿਹਾ ਹੈ। ਸੋਸ਼ਲ ਮੀਡੀਆ ਉੱਪਰ ਵਾਇਰਲ ਹੋ ਰਹੀਆਂ ਵੀਡੀਓਜ਼ ਵਿੱਚ ਦੂਜੇ ਸੂਬੇ ਦੇ ਕਿਸਾਨ ਦਾਅਵਾ ਕਰ ਰਹੇ ਹਨ ਕਿ ਪੰਜਾਬੀਆਂ ਨੇ ਸਾਡੀ ਸੁੱਤੀ ਜ਼ਮੀਰ ਜਗ੍ਹਾ ਦਿੱਤੀ ਹੈ। ਉਨ੍ਹਾਂ ਨੇ ਪੂਰੇ ਦੇਸ਼ ਨੂੰ ਜ਼ੁਲਮਾਂ ਖਿਲਾਫ ਲੜਨ ਦੀ ਜਾਚ ਸਿਖਾਈ ਹੈ।

ਇਸ ਬਾਰੇ ਸਮਾਜਿਕ ਕਾਰਕੁਨ ਤੇ ਪ੍ਰਸਿੱਧ ਵਕੀਲ ਪ੍ਰਸ਼ਾਂਤ ਭੂਸ਼ਣ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਨਾਲ ਮੱਥਾ ਲਾਉਣ ਲਈ ਅੱਜ ਕੋਈ ਵੀ ਸੂਬਾ ਸਰਕਾਰ, ਰਾਜਨੀਤਕ ਆਗੂ ਜਾਂ ਸਮਾਜਿਕ ਕਾਰਕੁਨ ਸੌ ਵਾਰ ਸੋਚਦੇ ਹਨ ਪਰ ਗੁਰੂ ਨਾਨਕ ਦੀ ਸਿੱਖਿਆ ’ਤੇ ਚੱਲ ਕੇ ਕਿਸਾਨਾਂ ਨੇ ਇਹ ਕਾਰਜ ਕਰਕੇ ਦਿਖਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਸ ਵੇਲੇ ਗੁਰੂ ਨਾਨਕ ਨੇ ਵੀ ਬਾਬਰ ਨੂੰ ਵੰਗਾਰਿਆ ਸੀ।

ਭੂਸ਼ਣ ਨੇ ਕਿਹਾ ਕਿ ਉਹ ਆਪ ਭਾਵੇਂ ਸਿੱਖ ਨਹੀਂ ਪਰ ਉਨ੍ਹਾਂ ਦੀ ਪਤਨੀ ਸਿੱਖ ਪਰਿਵਾਰ ’ਚੋਂ ਹੈ। ਇਸ ਲਈ ਉਨ੍ਹਾਂ ਨੇ ਪਤਨੀ ਕੋਲੋਂ ਸਿੱਖਾਂ ਦੀਆਂ ਨਾ-ਇਨਸਾਫੀ ਵਿਰੁੱਧ ਡਟਣ ਦੀਆਂ ਕਈ ਮਿਸਾਲਾਂ ਸੁਣੀਆਂ ਹਨ। ਉਨ੍ਹਾਂ ਦੱਸਿਆ ਕਿ ਅੱਜ ਕੇਂਦਰ ਸਰਕਾਰ ਵੱਲੋਂ ਕਾਰਪੋਰੇਟ ਘਰਾਣਿਆਂ ਨੂੰ ਅਸਿੱਧੇ ਲਾਭ ਪਹੁੰਚਾਉਣ ਲਈ ‘ਧੱਕੇ ਨਾਲ ਈਨ ਮਨਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਪੰਜਾਬ ਦੇ ਕਿਸਾਨਾਂ ਨੇ ਜਿਸ ਤਰ੍ਹਾਂ ਦਿੱਲੀ ਵੱਲ ਜਾਣ ਦੌਰਾਨ ਅਨੇਕਾਂ ਅੜਿੱਕੇ ਪਾਰ ਕੀਤੇ ਹਨ, ਉਹ ਕੋਈ ਛੋਟੀ ਗੱਲ ਨਹੀਂ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904