ABP Cvoter Exit Poll Result 2024 LIVE: ਐਗਜ਼ਿਟ ਪੋਲ 'ਚ ਦਿਖਾਈ ਦਿੱਤਾ 'ਮੋਦੀ ਦਾ ਜਾਦੂ', NDA ਨੇ ਮਾਰੀ ਬਾਜ਼ੀ, ਇੰਡੀਆ ਗਠਜੋੜ 200 ਤੋਂ ਘੱਟ ਸੀਟਾਂ 'ਤੇ

ਓਪੀਨੀਅਨ ਪੋਲ ਨਾਲੋਂ ਐਗਜ਼ਿਟ ਪੋਲ ਜ਼ਿਆਦਾ ਸਟੀਕ ਹੁੰਦੇ ਹਨ। ਉਂਝ ਬਹੁਤੇ ਲੋਕ ਐਗਜ਼ਿਟ ਪੋਲ ਤੇ ਓਪੀਨੀਅਨ ਪੋਲ ਵਿਚਾਲੇ ਫਰਕ ਨੂੰ ਨਹੀਂ ਸਮਝ ਪਾਉਂਦੇ ਜਿਸ ਕਰਕੇ ਇਸ ਨੂੰ ਸਿਰੇ ਤੋਂ ਹੀ ਰੱਦ ਕਰ ਦਿੰਦੇ ਹਨ।

ABP Sanjha Last Updated: 01 Jun 2024 10:55 PM
Lok Sabha Election Exit Poll Live: ABP-CVoter ਐਗਜ਼ਿਟ ਪੋਲ 'ਚ 543 ਸੀਟਾਂ 'ਤੇ ਕਿਸ ਨੂੰ ਮਿਲੀ ਲੀਡ?

ਏਬੀਪੀ ਨਿਊਜ਼-ਸੀਵੋਟਰ ਐਗਜ਼ਿਟ ਪੋਲ ਵਿੱਚ ਐਨਡੀਏ ਨੂੰ 353-383 ਸੀਟਾਂ, ਇੰਡੀਆ ਅਲਾਇੰਸ ਨੂੰ 152-182 ਸੀਟਾਂ ਅਤੇ ਹੋਰਨਾਂ ਨੂੰ 4-12 ਸੀਟਾਂ ਮਿਲਣ ਦੀ ਸੰਭਾਵਨਾ ਹੈ।

Himachal Pradesh Exit Poll 2024: ਹਿਮਾਚਲ ਪ੍ਰਦੇਸ਼ ਦਾ ਐਗਜ਼ਿਟ ਪੋਲ

ਏਬੀਪੀ ਨਿਊਜ਼ ਸੀ ਵੋਟਰ ਸਰਵੇ ਦੇ ਮੁਤਾਬਕ ਹਿਮਾਚਲ ਪ੍ਰਦੇਸ਼ ਵਿੱਚ ਇੰਡੀਆ ਅਲਾਇੰਸ ਨੂੰ 36.3 ਫੀਸਦੀ ਵੋਟ ਮਿਲਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਐਨਡੀਏ ਨੂੰ 60.2 ਸੀਟਾਂ ਮਿਲ ਸਕਦੀਆਂ ਹਨ। ਹੋਰਨਾਂ ਨੂੰ ਚਾਰ ਫੀਸਦੀ ਵੋਟਾਂ ਮਿਲ ਸਕਦੀਆਂ ਹਨ।

Jammu-Kashmir Exit Poll 2024: ਜੰਮੂ-ਕਸ਼ਮੀਰ ਦਾ ਐਗਜ਼ਿਟ ਪੋਲ

ਜੰਮੂ-ਕਸ਼ਮੀਰ ਸੀ ਵੋਟਰ ਸਰਵੇ ਮੁਤਾਬਕ ਇੰਡੀਆ ਅਲਾਇੰਸ ਨੂੰ 32.8 ਫੀਸਦੀ ਵੋਟਾਂ ਮਿਲ ਰਹੀਆਂ ਹਨ। ਇਸ ਦੇ ਨਾਲ ਹੀ ਐਨਡੀਏ ਨੂੰ 32 ਫੀਸਦੀ ਵੋਟਾਂ ਮਿਲ ਸਕਦੀਆਂ ਹਨ। ਇਸ ਤੋਂ ਇਲਾਵਾ 16 ਫੀਸਦੀ ਵੋਟਾਂ ਵੀ ਪੀਡੀਪੀ ਦੇ ਖਾਤੇ ਵਿੱਚ ਜਾ ਸਕਦੀਆਂ ਹਨ।

Haryana Exit Poll 2024: ਹਰਿਆਣਾ ਦੇ ਐਗਜ਼ਿਟ ਪੋਲ 'ਚ ਭਾਜਪਾ-ਕਾਂਗਰਸ ਵਿਚਾਲੇ ਸਖਤ ਟੱਕਰ

ਹਰਿਆਣਾ ਵਿੱਚ ਕੁੱਲ 10 ਲੋਕ ਸਭਾ ਸੀਟਾਂ ਹਨ। ਏਬੀਪੀ ਨਿਊਜ਼ ਸੀ ਵੋਟਰ ਦੇ ਸਰਵੇ ਮੁਤਾਬਕ ਇੰਡੀਆ ਅਲਾਇੰਸ ਨੂੰ 4 ਤੋਂ 6 ਸੀਟਾਂ ਮਿਲਣ ਦੀ ਉਮੀਦ ਹੈ। ਇਸ ਦੇ ਨਾਲ ਹੀ ਐਨਡੀਏ ਨੂੰ ਵੀ 4 ਤੋਂ 6 ਸੀਟਾਂ ਮਿਲਦੀਆਂ ਨਜ਼ਰ ਆ ਰਹੀਆਂ ਹਨ। ਐਗਜ਼ਿਟ ਪੋਲ ਮੁਤਾਬਕ ਹਰਿਆਣਾ 'ਚ ਭਾਜਪਾ ਅਤੇ ਕਾਂਗਰਸ ਵਿਚਾਲੇ ਸਖਤ ਟੱਕਰ ਹੋ ਸਕਦੀ ਹੈ।

Haryana Exit Poll 2024: ਹਰਿਆਣਾ ਦਾ ਐਗਜ਼ਿਟ ਪੋਲ

ਏਬੀਪੀ ਨਿਊਜ਼ ਸੀ ਵੋਟਰ ਸਰਵੇ ਦੇ ਮੁਤਾਬਕ ਹਰਿਆਣਾ ਵਿੱਚ ਇੰਡੀਆ ਅਲਾਇੰਸ ਨੂੰ 45.0 ਫੀਸਦੀ ਸੀਟਾਂ ਮਿਲਦੀਆਂ ਨਜ਼ਰ ਆ ਰਹੀਆਂ ਹਨ। ਇਸ ਦੇ ਨਾਲ ਹੀ 42.8 ਫੀਸਦੀ ਸੀਟਾਂ ਐਨਡੀਏ ਦੇ ਖਾਤੇ ਵਿੱਚ ਜਾ ਸਕਦੀਆਂ ਹਨ। ਹੋਰ ਪਾਰਟੀਆਂ ਨੂੰ 12 ਫੀਸਦੀ ਵੋਟਾਂ ਮਿਲ ਸਕਦੀਆਂ ਹਨ।

Lok Sabha Election 2024 ABP C voter Exit poll: ਗੁਜਰਾਤ ਵਿੱਚ ਭਾਜਪਾ ਦਾ ਦਬਦਬਾ ਬਰਕਰਾਰ

ਏਬੀਪੀ ਨਿਊਜ਼-ਸੀਵੋਟਰ ਐਗਜ਼ਿਟ ਪੋਲ ਦੇ ਅੰਕੜਿਆਂ ਮੁਤਾਬਕ ਗੁਜਰਾਤ ਵਿੱਚ ਐਨਡੀਏ ਨੂੰ 62 ਫੀਸਦੀ ਵੋਟਾਂ ਮਿਲਣ ਦੀ ਸੰਭਾਵਨਾ ਹੈ, ਇੰਡੀਆ ਗਠਜੋੜ ਨੂੰ 35 ਫੀਸਦੀ ਅਤੇ ਹੋਰਾਂ ਨੂੰ 3 ਫੀਸਦੀ ਵੋਟਾਂ ਮਿਲਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਐਗਜ਼ਿਟ ਪੋਲ ਮੁਤਾਬਕ ਗੁਜਰਾਤ ਦੀਆਂ 26 ਲੋਕ ਸਭਾ ਸੀਟਾਂ 'ਚੋਂ ਐਨਡੀਏ ਨੂੰ 25-26 ਸੀਟਾਂ ਅਤੇ ਇੰਡੀਆ ਅਲਾਇੰਸ ਨੂੰ 0-1 ਸੀਟਾਂ ਮਿਲਣ ਦੀ ਸੰਭਾਵਨਾ ਹੈ। ਜਦਕਿ ਬਾਕੀਆਂ ਨੂੰ 0 ਸੀਟਾਂ ਮਿਲਣ ਦੀ ਸੰਭਾਵਨਾ ਹੈ।

ਰੇਵੰਨਾ ਦੀ ਵੀਡੀਓ ਤੋਂ ਬਾਅਦ ਵੀ ਕਰਨਾਟਕ 'ਚ ਹੋਈ 'ਮੋਦੀ-ਮੋਦੀ', ਸਰਕਾਰ ਦੇ ਬਾਵਜੂਦ ਕਾਂਗਰਸ ਦਾ ਬੁਰਾ ਹਾਲ !

ਜੇ ਕਰਨਾਟਕ ਦੇ ਐਗਜ਼ਿਟ ਪੋਲ ਦੇ ਨਤੀਜਿਆਂ 'ਤੇ ਨਜ਼ਰ ਮਾਰੀਏ ਤਾਂ ਕਾਂਗਰਸ ਨੂੰ 3-5 ਸੀਟਾਂ ਮਿਲਣ ਦੀ ਉਮੀਦ ਹੈ ਜਦਕਿ ਭਾਜਪਾ-ਜੇਡੀਐੱਸ ਗਠਜੋੜ ਨੂੰ 23-25 ​​ਸੀਟਾਂ ਮਿਲਣ ਦੀ ਉਮੀਦ ਹੈ।

ਆਂਧਰਾ ਪ੍ਰਦੇਸ਼ 'ਚ ਮੋਦੀ ਦੀ ਹਨ੍ਹੇਰੀ 'ਚ ਉੱਡਿਆ ਵਿਰੋਧੀ ਗੱਠਜੋੜ, ਜਾਣੋ NDA ਨੂੰ ਕਿੰਨੀਆ ਮਿਲੀਆਂ ਸੀਟਾਂ ?

ਆਂਧਰਾ ਪ੍ਰਦੇਸ਼ ਵਿੱਚ ਲੋਕ ਸਭਾ ਦੀਆਂ 25 ਸੀਟਾਂ ਹਨ। ਏਬੀਪੀ-ਸੀਵੋਟਰ ਦੇ ਐਗਜ਼ਿਟ ਪੋਲ ਮੁਤਾਬਕ ਐਨਡੀਏ ਨੂੰ ਇੱਥੇ ਵੱਡੀ ਲੀਡ ਮਿਲਦੀ ਨਜ਼ਰ ਆ ਰਹੀ ਹੈ। ਜਦੋਂ ਕਿ 'ਇੰਡੀਆ' ਗਠਜੋੜ ਸਿਫ਼ਰ 'ਤੇ ਸੁੰਗੜਦਾ ਨਜ਼ਰ ਆ ਰਿਹਾ ਹੈ। ਐਗਜ਼ਿਟ ਪੋਲ 'ਚ NDA ਨੂੰ 21-25 ਸੀਟਾਂ ਮਿਲਦੀਆਂ ਨਜ਼ਰ ਆ ਰਹੀਆਂ ਹਨ। ਬਾਕੀਆਂ ਨੂੰ ਜ਼ੀਰੋ ਤੋਂ ਚਾਰ ਸੀਟਾਂ ਮਿਲਣ ਦੀ ਉਮੀਦ ਹੈ। ਇਸ ਵਾਰ ਭਾਜਪਾ-ਟੀਡੀਪੀ ਨੇ ਗਠਜੋੜ ਕਰਕੇ ਚੋਣਾਂ ਲੜੀਆਂ ਸਨ।

ABP C Voter Exit Poll Live: ਕੇਰਲ 'ਚ ਨਹੀਂ ਚੱਲਿਆ ਮੋਦੀ ਦਾ ਜਾਦੂ, NDA ਦੇ ਪੱਲੇ ਆਈਆਂ 1 ਤੋਂ 3 ਸੀਟਾਂ

ਕੇਰਲ ਵਿੱਚ ਕੁੱਲ 20 ਲੋਕ ਸਭਾ ਸੀਟਾਂ ਹਨ। ABP-CVoter ਐਗਜ਼ਿਟ ਪੋਲ 'ਚ NDA ਨੂੰ ਵੱਡਾ ਝਟਕਾ ਲੱਗਦਾ ਨਜ਼ਰ ਆ ਰਿਹਾ ਹੈ। ਭਾਜਪਾ ਦੀ ਅਗਵਾਈ ਵਾਲੇ ਇਸ ਗਠਜੋੜ ਨੂੰ ਸੂਬੇ ਵਿੱਚ 1 ਤੋਂ 3 ਸੀਟਾਂ ਮਿਲਦੀਆਂ ਨਜ਼ਰ ਆ ਰਹੀਆਂ ਹਨ। ਜਦੋਂ ਕਿ 'ਇੰਡੀਆ' ਗਠਜੋੜ ਨੂੰ 17-19 ਸੀਟਾਂ ਮਿਲਣ ਦੀ ਉਮੀਦ ਹੈ।

ABP C Voter Exit Poll Live: ਇਸ ਵਾਰ ਕਿਸ ਦੀ ਬਣੇਗੀ ਸਰਕਾਰ? ਜਲਦੀ ਹੀ ਆ ਰਹੇ ਨੇ ਐਗਜ਼ਿਟ ਪੋਲ ਦੇ ਅੰਕੜੇ

ਲੋਕ ਸਭਾ ਚੋਣਾਂ 2024 ਦੇ ਸੱਤਵੇਂ ਪੜਾਅ ਦੀ ਵੋਟਿੰਗ ਖਤਮ ਹੋਣ ਦੇ ਨਾਲ ਹੁਣ 4 ਜੂਨ ਨੂੰ ਨਤੀਜਿਆਂ ਦੀ ਉਡੀਕ ਸ਼ੁਰੂ ਹੋ ਗਈ ਹੈ। ਇਸ ਤੋਂ ਪਹਿਲਾਂ ਅੱਜ ਐਗਜ਼ਿਟ ਪੋਲ 2024 ਦੇ ਨਤੀਜੇ ਸਾਹਮਣੇ ਆਉਣਗੇ। ਐਗਜ਼ਿਟ ਪੋਲ ਦੇ ਨਤੀਜੇ ਕਾਫੀ ਹੱਦ ਤੱਕ ਸਪੱਸ਼ਟ ਕਰ ਦੇਣਗੇ ਕਿ 2024 'ਚ ਕਿਸ ਦੀ ਸਰਕਾਰ ਆਵੇਗੀ। ਏਬੀਪੀ ਨਿਊਜ਼ 'ਤੇ ਸੀਵੋਟਰ ਦੁਆਰਾ ਕਰਵਾਏ ਗਏ ਐਗਜ਼ਿਟ ਪੋਲ ਦੇ ਨਤੀਜੇ ਜਲਦੀ ਹੀ ਸਾਹਮਣੇ ਆਉਣਗੇ।

ABP C Voter Exit Poll Live: 2024 ਦੇ ਓਪੀਨੀਅਨ ਪੋਲ ਕੀ ਕਹਿ ਰਹੇ ?

ਲੋਕ ਸਭਾ ਚੋਣਾਂ ਲਈ ਵੋਟਿੰਗ ਤੋਂ ਪਹਿਲਾਂ ਵੱਖ-ਵੱਖ ਏਜੰਸੀਆਂ ਵੱਲੋਂ ਸਰਵੇਖਣ ਕੀਤਾ ਗਿਆ। ਆਓ ਜਾਣਦੇ ਹਾਂ ਕਿ ਓਪੀਨੀਅਨ ਪੋਲ 'ਚ ਕਿਸ ਨੂੰ ਕਿੰਨੀਆਂ ਸੀਟਾਂ ਮਿਲ ਰਹੀਆਂ ਹਨ।



































ਏਜੰਸੀ                                             ਐਨਡੀਏ                           ਇੰਡੀਆ ਬਲਾਕ
ਏਬੀਪੀ-ਸੀਵੋਟਰ 373 (ਭਾਜਪਾ-323155 (ਕਾਂਗਰਸ-65)
ਇੰਡੀਆ ਟੀਵੀ-ਸੀਐਨਐਕਸ393 (ਬੀਜੇਪੀ-343)   99 (ਕਾਂਗਰਸ-40)
ਟਾਈਮਜ਼ ਨਾਓ-ਆਈਟੀਜੀ ਸਰਵੇਖਣ386 118
ਇੰਡੀਆ ਟੂਡੇ       335 (ਭਾਜਪਾ-304)   166 (ਕਾਂਗਰਸ-71)
ਜ਼ੀ ਨਿਊਜ਼-ਮੈਟ੍ਰਿਜ਼ 377   94


                         
                                              
                                        
                                                             

Lok Sabha Election Exit Poll Live: ਸਾਰੀਆਂ ਪਾਰਟੀਆਂ ਐਗਜ਼ਿਟ ਪੋਲ 'ਤੇ ਚਰਚਾ ਵਿੱਚ ਲੈਣਗੀਆਂ ਹਿੱਸਾ

ਕਾਂਗਰਸ ਨੇਤਾ ਪਵਨ ਖੇੜਾ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਇਹ ਜਾਣਕਾਰੀ ਦਿੱਤੀ ਉਨ੍ਹਾਂ ਕਿਹਾ ਕਿ ਐਗਜ਼ਿਟ ਪੋਲ 'ਤੇ ਵਿਚਾਰ ਕਰਨ ਤੋਂ ਬਾਅਦ ਸਾਰਿਆਂ ਨੇ ਫੈਸਲਾ ਲਿਆ ਹੈ ਕਿ ਭਾਰਤ ਦੀਆਂ ਸਾਰੀਆਂ ਪਾਰਟੀਆਂ ਅੱਜ ਸ਼ਾਮ ਟੈਲੀਵਿਜ਼ਨ 'ਤੇ ਹੋਣ ਵਾਲੀ ਐਗਜ਼ਿਟ ਪੋਲ ਬਹਿਸ 'ਚ ਹਿੱਸਾ ਲੈਣਗੀਆਂ।

Exit Poll 2024 Live: ਪੰਜਾਬ ਅਤੇ ਹਿਮਾਚਲ ਵਿੱਚ ਵੋਟਿੰਗ ਜਾਰੀ

ਨਤੀਜਿਆਂ ਤੋਂ ਪਹਿਲਾਂ ਹਰ ਕੋਈ ਐਗਜ਼ਿਟ ਪੋਲ ਦਾ ਇੰਤਜ਼ਾਰ ਕਰ ਰਿਹਾ ਹੈ। ਜਨਤਾ ਹੀ ਨਹੀਂ ਸਗੋਂ ਸਿਆਸੀ ਪਾਰਟੀਆਂ ਵੀ ਇਸ 'ਤੇ ਨਜ਼ਰ ਰੱਖਦੀਆਂ ਹਨ। ਐਗਜ਼ਿਟ ਪੋਲ ਡਾਟਾ 6 ਵਜੇ ਏਬੀਪੀ ਨਿਊਜ਼ 'ਤੇ ਦਿਖਾਈ ਦੇਣਾ ਸ਼ੁਰੂ ਹੋ ਜਾਵੇਗਾ। ਪੰਜਾਬ ਅਤੇ ਹਿਮਾਚਲ ਵਿੱਚ ਸ਼ਾਮ 6 ਵਜੇ ਤੱਕ ਵੋਟਿੰਗ ਜਾਰੀ ਰਹੇਗੀ।

Exit Poll: 2009 'ਚ ਯੂਪੀਏ ਨੂੰ 195 ਅਤੇ ਐਨਡੀਏ ਨੂੰ 185 ਸੀਟਾਂ ਦਿੱਤੀਆਂ ਸੀ

ਲੋਕ ਸਭਾ ਚੋਣਾਂ 2009 ਦੀ ਗੱਲ ਕਰੀਏ ਤਾਂ ਇੱਥੇ ਯੂ.ਪੀ.ਏ. ਸੱਤਾ ਵਿੱਚ ਵਾਪਸ ਆਈ ਸੀ ਇਸ ਸਮੇਂ, ਔਸਤਨ ਚਾਰ ਐਗਜ਼ਿਟ ਪੋਲਾਂ ਨੇ ਜੇਤੂ ਪਾਰਟੀ, ਕਾਂਗਰਸ ਦੁਆਰਾ ਜਿੱਤੀਆਂ ਸੀਟਾਂ ਦੀ ਗਿਣਤੀ ਨੂੰ ਘੱਟ ਅੰਦਾਜ਼ਾ ਲਗਾਇਆ ਸੀ। ਐਗਜ਼ਿਟ ਪੋਲ ਨੇ ਯੂਪੀਏ ਨੂੰ 195 ਅਤੇ ਐਨਡੀਏ ਨੂੰ 185 ਸੀਟਾਂ ਦਿੱਤੀਆਂ ਸਨ। ਇਸ ਚੋਣ ਵਿੱਚ ਯੂਪੀਏ ਨੇ 262 ਅਤੇ ਐਨਡੀਏ ਨੇ 158 ਸੀਟਾਂ ਜਿੱਤੀਆਂ ਸਨ। ਇਨ੍ਹਾਂ ਵਿੱਚੋਂ ਇਕੱਲੇ ਕਾਂਗਰਸ ਨੇ 206 ਅਤੇ ਭਾਜਪਾ ਨੇ 116 ਸੀਟਾਂ ਜਿੱਤੀਆਂ ਹਨ।

Exit Poll: ਐਨਡੀਏ-ਯੂਪੀਏ 2019 ਵਿੱਚ ਬਹੁਤ ਨੇੜੇ 

2019 ਦੀਆਂ ਆਮ ਚੋਣਾਂ ਦੀ ਗੱਲ ਕਰੀਏ ਤਾਂ ਔਸਤਨ 13 ਐਗਜ਼ਿਟ ਪੋਲ ਨੇ ਐਨਡੀਏ ਲਈ ਸੀਟਾਂ ਦੀ ਗਿਣਤੀ 306 ਅਤੇ ਯੂਪੀਏ ਲਈ 120 ਦੱਸੀ ਹੈ। ਇਸ ਵਿੱਚ ਵੀ ਐਨਡੀਏ ਦੀ ਕਾਰਗੁਜ਼ਾਰੀ ਨੂੰ ਘੱਟ ਦੱਸਿਆ ਸੀ ਪਰ ਕੁੱਲ ਸੀਟਾਂ 353 ਆਈਆਂ। ਜਦੋਂ ਕਿ ਯੂਪੀਏ ਨੂੰ 93 ਸੀਟਾਂ ਮਿਲੀਆਂ ਸਨ। ਇਨ੍ਹਾਂ ਵਿੱਚੋਂ ਭਾਜਪਾ ਕੋਲ 303 ਅਤੇ ਕਾਂਗਰਸ ਕੋਲ 52 ਸੀਟਾਂ ਸਨ।

ABP-CVoter: 2014 ਵਿੱਚ ਅਜਿਹੀ ਸੀ ਮੋਦੀ ਲਹਿਰ 

2014 ਵਿੱਚ, ਅੱਠ ਐਗਜ਼ਿਟ ਪੋਲ ਨੇ ਭਵਿੱਖਬਾਣੀ ਕੀਤੀ ਸੀ ਕਿ ਭਾਜਪਾ ਦੀ ਅਗਵਾਈ ਵਾਲੀ ਐਨਡੀਏ ਨੂੰ 283 ਸੀਟਾਂ ਮਿਲਣਗੀਆਂ ਅਤੇ ਕਾਂਗਰਸ ਦੀ ਅਗਵਾਈ ਵਾਲੀ ਯੂਪੀਏ ਨੂੰ 105 ਸੀਟਾਂ ਮਿਲਣਗੀਆਂ। ਉਸ ਸਾਲ ਮੋਦੀ ਸਰਕਾਰ ਦੀ ਲਹਿਰ ਅਜਿਹੀ ਸੀ ਕਿ ਸਾਰਿਆਂ ਦੀਆਂ ਭਵਿੱਖਬਾਣੀਆਂ ਗਲਤ ਸਾਬਤ ਹੋਈਆਂ ਤੇ ਭਾਜਪਾ-ਐਨਡੀਏ ਨੂੰ 336 ਸੀਟਾਂ ਮਿਲੀਆਂ। ਜਦੋਂਕਿ ਕਾਂਗਰਸ-ਯੂਪੀਏ ਨੂੰ ਸਿਰਫ਼ 60 ਸੀਟਾਂ ਮਿਲੀਆਂ ਹਨ। ਇਸ 'ਚ ਇਕੱਲੇ ਭਾਜਪਾ ਨੂੰ 282 ਅਤੇ ਕਾਂਗਰਸ ਨੂੰ 44 ਸੀਟਾਂ ਮਿਲੀਆਂ ਹਨ।

Lok Sabha 2024 ABP-CVoter Exit Poll Live Updates: ਦੇਸ਼ ਦਾ ਸਭ ਤੋਂ ਵੱਡਾ ਐਗਜ਼ਿਟ ਪੋਲ! ਜਾਣੋ ਕੌਣ ਮਾਰੇਗਾ ਬਾਜ਼ੀ

ਦੇਸ਼ ਅੰਦਰ 19 ਅਪ੍ਰੈਲ ਤੋਂ ਸ਼ੁਰੂ ਹੋਈਆਂ ਲੋਕ ਸਭਾ ਚੋਣਾਂ ਅੱਜ ਅੰਤਿਮ ਪੜਾਅ 'ਤੇ ਪਹੁੰਚ ਗਈਆਂ ਹਨ। ਅੱਜ ਯਾਨੀ 1 ਜੂਨ ਨੂੰ 8 ਰਾਜਾਂ ਦੀਆਂ 57 ਸੀਟਾਂ 'ਤੇ ਵੋਟਿੰਗ ਹੋ ਰਹੀ ਹੈ। ਇਸ ਨਾਲ ਦੇਸ਼ ਦੀ ਸਭ ਤੋਂ ਵੱਡੀ ਚੋਣ ਪੂਰੀ ਹੋ ਜਾਵੇਗੀ। 44 ਦਿਨਾਂ ਦੀ ਚੋਣ ਪ੍ਰਕਿਰਿਆ ਤੋਂ ਬਾਅਦ 4 ਜੂਨ ਨੂੰ ਵੋਟਾਂ ਦੀ ਗਿਣਤੀ ਹੋਵੇਗੀ ਤੇ ਨਤੀਜੇ ਐਲਾਨੇ ਜਾਣਗੇ। 

ਪਿਛੋਕੜ

ABP-CVoter Exit Pollਅੱਜ ਸੱਤਵੇਂ ਤੇ ਅੰਤਿਮ ਦੌਰ ਦੀਆਂ ਵੋਟਾਂ ਪੈ ਗਈਆਂ ਹਨ। ਇਸ ਮਗਰੋਂ 4 ਜੂਨ ਨੂੰ ਚੋਣਾਂ ਦੇ ਨਤੀਜੇ ਆਉਣਗੇ ਪਰ ਇਸ ਤੋਂ ਪਹਿਲਾਂ ਹੀ ਵੱਖ-ਵੱਖ ਨਿਊਜ਼ ਚੈਨਲ ਆਪਣੇ ਐਗਜ਼ਿਟ ਪੋਲ ਰਾਹੀਂ ਖੁਲਾਸਾ ਕਰਨਗੇ ਕਿ ਇਸ ਵਾਰ ਸਰਕਾਰ ਕਿਸ ਦੀ ਬਣੇਗੀ। ਬੇਸ਼ੱਕ ਐਗਜ਼ਿਟ ਪੋਲ ਕਈ ਵਾਰ ਗਲਤ ਵੀ ਸਾਬਤ ਹੁੰਦੇ ਹਨ ਪਰ ਇਨ੍ਹਾਂ ਦਾ ਅਧਿਐਨ ਕਰਕੇ ਮੋਟੀ-ਮੋਟੀ ਤਸਵੀਰ ਸਾਹਮਣੇ ਆ ਜਾਂਦੀ ਹੈ। ਅਸੀਂ ਤੁਹਾਡੇ ਤੱਕ ਪਹੁੰਚਾਵਾਂਗੇ ABP-CVoter Exit Poll ਦਾ ਹਰ ਅਪਡੇਟ।


ਦਰਅਸਲ ਮੰਨਿਆ ਜਾਂਦਾ ਹੈ ਕਿ ਓਪੀਨੀਅਨ ਪੋਲ ਨਾਲੋਂ ਐਗਜ਼ਿਟ ਪੋਲ ਜ਼ਿਆਦਾ ਸਟੀਕ ਹੁੰਦੇ ਹਨ। ਉਂਝ ਬਹੁਤੇ ਲੋਕ ਐਗਜ਼ਿਟ ਪੋਲ ਤੇ ਓਪੀਨੀਅਨ ਪੋਲ ਵਿਚਾਲੇ ਫਰਕ ਨੂੰ ਨਹੀਂ ਸਮਝ ਪਾਉਂਦੇ ਜਿਸ ਕਰਕੇ ਇਸ ਨੂੰ ਸਿਰੇ ਤੋਂ ਹੀ ਰੱਦ ਕਰ ਦਿੰਦੇ ਹਨ। ਇਸ ਲਈ ਆਓ ਜਾਣਦੇ ਹਾਂ ਕਿ ਐਗਜ਼ਿਟ ਪੋਲ ਤੇ ਓਪੀਨੀਅਨ ਪੋਲ ਵਿਚਾਲੇ ਕੀ ਫਰਕ ਹੈ।



ਐਗਜ਼ਿਟ ਪੋਲ


ਇਹ ਸਰਵੇਖਣ ਵੋਟਿੰਗ ਤੋਂ ਤੁਰੰਤ ਬਾਅਦ ਕੀਤਾ ਜਾਂਦਾ ਹੈ। ਇਸ ਵਿੱਚ ਸਿਰਫ਼ ਵੋਟ ਪਾਉਣ ਵਾਲੇ ਲੋਕ ਹੀ ਸ਼ਾਮਲ ਹੁੰਦੇ ਹਨ। ਇੱਕ ਤਰ੍ਹਾਂ ਨਾਲ ਇਹ ਵਿਸਤਾਰ ਨਾਲ ਇਹ ਜਾਣਨ ਦੀ ਕੋਸ਼ਿਸ਼ ਹੁੰਦੀ ਕਿ ਜਨਤਾ ਨੇ ਕਿਸ ਪਾਰਟੀ ਨੂੰ ਵੋਟ ਪਾਈ ਹੈ। ਚੋਣ ਕਮਿਸ਼ਨ ਵੱਲੋਂ ਪਾਬੰਦੀ ਹੁੰਦੀ ਹੈ ਕਿ ਸਾਰੇ ਗੇੜਾਂ ਦੀ ਵੋਟਿੰਗ ਮੁਕੰਮਲ ਹੋਣ ਤੱਕ ਐਗਜ਼ਿਟ ਪੋਲ ਜਾਰੀ ਨਹੀਂ ਕੀਤਾ ਜਾ ਸਕਦਾ। ਇਸ ਲਈ ਵੋਟਿੰਗ ਪੂਰੀ ਤਰ੍ਹਾਂ ਖਤਮ ਹੋਣ ਤੋਂ ਬਾਅਦ ਹੀ ਐਗਜ਼ਿਟ ਪੋਲ ਦਾ ਨਤੀਜਾ ਜਾਰੀ ਕੀਤਾ ਜਾਂਦਾ ਹੈ


ਓਪੀਨੀਅਨ ਪੋਲ


ਇਹ ਸਰਵੇਖਣ ਚੋਣਾਂ ਤੋਂ ਪਹਿਲਾਂ ਕੀਤਾ ਜਾਂਦਾ ਹੈ। ਇਸ ਵਿੱਚ ਹਰ ਕਿਸੇ ਦੀ ਰਾਏ ਲਈ ਜਾਂਦੀ ਹੈ, ਚਾਹੇ ਉਹ ਵਿਅਕਤੀ ਵੋਟਰ ਹੈ ਜਾਂ ਨਹੀਂ। ਅਸਲ ਵਿੱਚ ਇਸ ਸਰਵੇਣ ਦੌਰਾਨ ਪੂਰਾ ਧਿਆਨ ਮੁੱਦਿਆਂ 'ਤੇ ਰਹਿੰਦਾ ਹੈ। ਚੋਣਾਂ ਸ਼ੁਰੂ ਹੋਣ ਤੋਂ ਪਹਿਲਾਂ ਓਪੀਨੀਅਨ ਪੋਲ ਪ੍ਰਸਾਰਿਤ ਕਰਨ ਉਪਰ ਕੋਈ ਪਾਬੰਦੀ ਨਹੀਂ ਹੁੰਦੀ।



ਭਾਰਤ ਵਿੱਚ ਐਗਜ਼ਿਟ ਪੋਲ ਦਾ ਇਤਿਹਾਸ


ਭਾਰਤ ਵਿੱਚ ਪਹਿਲਾ ਐਗਜ਼ਿਟ ਪੋਲ 1980 ਵਿੱਚ ਪ੍ਰਕਾਸ਼ਿਤ ਹੋਇਆ ਸੀ। ਇਹ ਪੂਰੀ ਤਰ੍ਹਾਂ ਪ੍ਰਿੰਟ ਮਾਧਿਅਮ 'ਤੇ ਪ੍ਰਕਾਸ਼ਿਤ ਕੀਤਾ ਗਿਆ ਸੀ। ਇਸ ਐਗਜ਼ਿਟ ਪੋਲ 'ਚ ਮੁੱਦਿਆਂ ਨੂੰ ਸਾਫ਼-ਸਾਫ਼ ਦੱਸਿਆ ਗਿਆ ਸੀ। ਇਸ ਪੋਲ 'ਚ ਜਾਤੀ, ਧਰਮ ਤੇ ਐਮਰਜੈਂਸੀ ਨੂੰ ਲੈ ਕੇ ਸਵਾਲ ਪੁੱਛੇ ਗਏ ਸਨ। ਮਾਰਗ-ਇੰਡੀਆ ਟੂਡੇ ਦੇ ਇਸ ਪੋਲ ਵਿੱਚ ਜ਼ਿਆਦਾਤਰ ਲੋਕਾਂ ਨੇ ਇੰਦਰਾ ਗਾਂਧੀ ਸਰਕਾਰ ਦੀ ਵਾਪਸੀ ਦੀ ਗੱਲ ਕੀਤੀ ਸੀ। 90 ਫੀਸਦੀ ਲੋਕਾਂ ਨੇ ਕਿਹਾ ਕਿ ਉਹ ਐਮਰਜੈਂਸੀ ਤੋਂ ਪ੍ਰਭਾਵਿਤ ਨਹੀਂ ਹੋਏ। ਇਸ ਤੋਂ ਬਾਅਦ 1984 ਤੇ 1989 ਵਿੱਚ ਵੀ ਐਗਜ਼ਿਟ ਪੋਲ ਕਰਵਾਏ ਗਏ ਸਨ।


1996 ਵਿੱਚ, ਪਹਿਲੀ ਵਾਰ, ਦੂਰਦਰਸ਼ਨ ਟੀਵੀ ਨੇ CSDS ਏਜੰਸੀ ਦੇ ਸਹਿਯੋਗ ਨਾਲ ਆਡੀਓ-ਵਿਜ਼ੂਅਲ ਮਾਧਿਅਮ ਵਿੱਚ ਇੱਕ ਐਗਜ਼ਿਟ ਪੋਲ ਤਿਆਰ ਕੀਤਾ। ਇਸ ਸੀਐਸਡੀਐਸ ਪੋਲ ਵਿੱਚ ਦੇਸ਼ ਭਰ ਦੇ 9614 ਲੋਕਾਂ ਤੋਂ ਰਾਏ ਲਈ ਗਈ ਸੀ। ਸਰਵੇਖਣ ਵਿੱਚ ਸ਼ਾਮਲ 28.5 ਫੀਸਦੀ ਲੋਕਾਂ ਨੇ ਕਿਹਾ ਕਿ ਉਹ ਕਾਂਗਰਸ ਨੂੰ ਵੋਟ ਪਾਉਣਗੇ ਤੇ 20.1 ਫੀਸਦੀ ਲੋਕਾਂ ਨੇ ਕਿਹਾ ਕਿ ਉਹ ਭਾਜਪਾ ਨੂੰ ਵੋਟ ਪਾਉਣਗੇ। ਕਰੀਬ 40 ਫੀਸਦੀ ਲੋਕਾਂ ਨੇ ਕਿਹਾ ਸੀ ਕਿ ਉਹ ਦੂਜੀਆਂ ਪਾਰਟੀਆਂ ਨੂੰ ਵੋਟ ਪਾਉਣਗੇ। ਇਹ ਐਗਜ਼ਿਟ ਪੋਲ ਪੂਰੀ ਤਰ੍ਹਾਂ ਸੱਚ ਸਾਬਤ ਹੋਇਆ।


ਫਿਰ ਪ੍ਰਾਈਵੇਟ ਟੀਵੀ ਚੈਨਲਾਂ ਦੇ ਆਉਣ ਤੋਂ ਬਾਅਦ ਐਗਜ਼ਿਟ ਪੋਲ ਦਾ ਦਬਦਬਾ ਵਧ ਗਿਆ ਹੈ। ਮੌਜੂਦਾ ਸਮੇਂ ਵਿੱਚ 10 ਤੋਂ ਵੱਧ ਏਜੰਸੀਆਂ ਵੱਲੋਂ ਐਗਜ਼ਿਟ ਪੋਲ ਤਿਆਰ ਕੀਤੇ ਗਏ ਹਨ।

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.