Bhagwant Mann on BJP: ਗਰਮੀ ਦੇ ਨਾਲ ਸਿਆਸੀ ਪਾਰਾ ਵੀ ਵੱਧਿਆ ਪਿਆ ਹੈ। ਹਰ ਪਾਰਟੀ ਪੂਰੀ ਜ਼ੋਰ-ਸ਼ੋਰ ਦੇ ਨਾਲ ਚੋਣ ਪ੍ਰਚਾਰ ਉੱਤੇ ਲੱਗੀ ਹੋਈ ਹੈ। ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਵਾਰ ਫਿਰ ਭਾਜਪਾ 'ਤੇ ਤਿੱਖਾ ਹਮਲਾ ਕੀਤਾ ਹੈ। ਹਰਿਆਣਾ ਦੇ ਕੈਥਲ ਵਿੱਚ ਇੱਕ ਜਨ ਸਭਾ ਨੂੰ ਸੰਬੋਧਨ ਕਰਦਿਆਂ ਸੀਐਮ ਮਾਨ ਨੇ ਬੀਜੇਪੀ ਨੂੰ ਘੇਰਿਆ। ਉਨ੍ਹਾਂ ਕਿਹਾ ਕਿ ਉਹ (BJP) ਦੇਸ਼ ਨੂੰ ਤਾਨਾਸ਼ਾਹੀ ਵੱਲ ਲਿਜਾਣਾ ਚਾਹੁੰਦੇ ਹਨ। ਉਹ ਸੰਵਿਧਾਨ ਨੂੰ ਬਦਲਣ ਲਈ 400 ਸੀਟਾਂ ਦੇਣ ਲਈ ਕਹਿ ਰਹੇ ਹਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (bhagwant mann) ਨੇ ਕਿਹਾ ਕਿ ਇਹ ਚੋਣ ਸਿਰਫ਼ ਆਮ ਚੋਣ ਨਹੀਂ ਸਗੋਂ ਦੇਸ਼ ਨੂੰ ਬਚਾਉਣ ਦੀ ਚੋਣ ਹੈ। ਲੋਕਤੰਤਰ ਰਾਹੀਂ ਲੋਕਾਂ ਨੂੰ ਚੁਣਨਾ ਹੋਵੇਗਾ ਜੋ ਲੋਕਾਂ ਦੀਆਂ ਲੋੜਾਂ ਮੁਤਾਬਕ ਕੰਮ ਕਰਨਗੇ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਭਾਜਪਾ 'ਤੇ ਹਮਲਾ
ਆਮ ਆਦਮੀ ਪਾਰਟੀ ਦੇ ਆਗੂ ਅਤੇ ਪੰਜਾਬ ਦੇ ਮੁੱਖ ਮੰਤਰੀ ਮਾਨ ਨੇ ਅੱਗੇ ਕਿਹਾ ਕਿ ਸਾਡਾ ਦੇਸ਼ ਇੱਕ ਖਤਰਨਾਕ ਮੋੜ 'ਤੇ ਖੜ੍ਹਾ ਹੈ ਅਤੇ ਅੱਜ ਇਸ ਨੂੰ ਬਚਾਉਣ ਲਈ ਚੋਣ ਹੈ। ਦੇਸ਼ ਅਜਿਹੇ ਚੁਰਾਹੇ 'ਤੇ ਖੜ੍ਹਾ ਹੈ ਕਿ ਜਾਂ ਤਾਂ ਇਹ ਤਾਨਾਸ਼ਾਹੀ ਵੱਲ ਜਾਵੇਗਾ ਜਾਂ ਲੋਕਤੰਤਰ ਰਾਹੀਂ ਚੁਣੇ ਗਏ ਲੋਕ ਤੁਹਾਡੀ ਇੱਛਾ ਅਨੁਸਾਰ ਕੰਮ ਕਰਨਗੇ।
ਤੁਹਾਡੀ ਇੱਛਾ ਅਨੁਸਾਰ ਕਾਨੂੰਨ ਬਣਾਏ ਜਾਣਗੇ। ਜਾਂ ਤਾਂ ਦੇਸ਼ ਉਸ ਪਾਰਟੀ ਦੇ ਹੱਥਾਂ ਵਿੱਚ ਆ ਜਾਵੇਗਾ ਜੋ ਸੰਵਿਧਾਨ ਨੂੰ ਖਤਮ ਕਰਨਾ ਚਾਹੁੰਦੀ ਹੈ, ਜਾਂ ਇਹ ਉਹਨਾਂ ਪਾਰਟੀਆਂ ਦੇ ਹੱਥਾਂ ਵਿੱਚ ਆ ਜਾਵੇਗਾ ਜੋ ਦੇਸ਼ ਦੀ ਤਰੱਕੀ ਚਾਹੁੰਦੇ ਹਨ।
ਭਾਜਪਾ ਵਾਲੇ ਤਾਨਾਸ਼ਾਹੀ ਤੇ ਹੰਕਾਰ ਵਿੱਚ ਅੰਨ੍ਹੇ ਹਨ-ਭਗਵੰਤ ਮਾਨ
ਉਨ੍ਹਾਂ ਇਹ ਵੀ ਕਿਹਾ, ''ਭਾਜਪਾ ਲੋਕ ਤਾਨਾਸ਼ਾਹੀ ਅਤੇ ਹੰਕਾਰ ਵਿਚ ਅੰਨ੍ਹੇ ਹੋ ਗਏ ਹਨ ਪਰ ਸ਼ਾਇਦ ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਇਹ ਦੇਸ਼ ਕਿਸੇ ਦੇ ਬਾਪ ਦੀ ਜਾਇਦਾਦ ਨਹੀਂ ਹੈ। ਇਹ 140 ਕਰੋੜ ਲੋਕਾਂ ਦਾ ਦੇਸ਼ ਹੈ। ਇਹ ਲੋਕਤੰਤਰ ਨੂੰ ਬਚਾਉਣ ਦੀ ਲੜਾਈ ਹੈ। ਇਹ ਸੰਵਿਧਾਨ ਨੂੰ ਬਚਾਉਣ ਦੀ ਲੜਾਈ ਹੈ। ਭਾਜਪਾ ਦੇ ਕਈ ਨੇਤਾਵਾਂ ਨੇ ਕਿਹਾ ਹੈ ਕਿ ਜੇਕਰ ਅਸੀਂ 400 ਨੂੰ ਪਾਰ ਕਰਦੇ ਹਾਂ ਤਾਂ ਅਸੀਂ ਸੰਵਿਧਾਨ ਨੂੰ ਬਦਲ ਦੇਵਾਂਗੇ।
ਬਾਬਾ ਸਾਹਿਬ ਅੰਬੇਡਕਰ ਦੁਆਰਾ ਲਿਖੇ ਸੰਵਿਧਾਨ ਨੂੰ ਬਦਲ ਦੇਣਗੇ
ਪੰਜਾਬ ਸੀਐਨ ਨੇ ਕਿਹਾ, "ਉਹ ਬਾਬਾ ਸਾਹਿਬ ਅੰਬੇਡਕਰ ਦੁਆਰਾ ਲਿਖੇ ਸੰਵਿਧਾਨ ਨੂੰ ਬਦਲ ਦੇਣਗੇ।" ਇਸ ਤੋਂ ਬਾਅਦ ਚੋਣਾਂ ਨਹੀਂ ਹੋਣਗੀਆਂ। ਜਿਵੇਂ ਕਿ ਇਹ ਰੂਸ ਵਿੱਚ ਹੁੰਦਾ ਹੈ, ਪੁਤਿਨ ਉੱਥੇ ਚੋਣਾਂ ਨਹੀਂ ਕਰਵਾਉਂਦੇ। ਉਹ ਵਿਰੋਧੀ ਧਿਰ ਦੇ ਕਿਸੇ ਵੀ ਆਗੂ ਨੂੰ ਆਪਣੇ ਵਿਰੁੱਧ ਖੜ੍ਹਾ ਨਹੀਂ ਹੋਣ ਦਿੰਦੇ। ਇੱਥੇ ਵੀ ਇਹੀ ਕੰਮ ਹੋਣ ਵਾਲਾ ਹੈ। ਇਹ ਸੰਘੀ ਢਾਂਚੇ ਨੂੰ ਤਬਾਹ ਕਰ ਦੇਵੇਗਾ।
ਹੋਰ ਪੜ੍ਹੋ : BJP ਦੇ '400 ਪਾਰ' ਨਾਅਰੇ 'ਤੇ ਰਾਜ ਬੱਬਰ ਦਾ ਤੰਜ, 'ਜ਼ਮੀਨੀ ਹਕੀਕਤ ਤੋਂ ਅਣਜਾਣ, ਮਿੱਠੂ ਤੋਤੇ ਵਾਂਗ...'