ਕੋਰਟ ਨੇ ਫੈਸਲਾ ਸੁਣਾਉਂਦਿਆਂ ਹੋਇਆਂ ਕਿਹਾ ਕਿ ਇਹ ਬੇਹੱਦ ਨਿਰਾਸ਼ਾਜਨਕ ਹੈ ਕਿ ਮੌਜੂਦਾ ਜੱਜਾਂ ਨੂੰ ਟੋਲ ਪਲਾਜ਼ਿਆਂ ਉੱਪਰ ਰੋਕਿਆ ਜਾਂਦਾ ਹੈ। ਅੱਗੇ ਕਿਹਾ ਕਿ ਮੌਜੂਦਾ ਜੱਜਾਂ ਨੂੰ 10-15 ਮਿੰਟ ਟੋਲ ਪਲਾਜ਼ਿਆਂ 'ਤੇ ਰੁਕ ਇੰਤਜ਼ਾਰ ਕਰਨਾ ਪੈਂਦਾ ਹੈ।
ਜਸਟਿਸ ਹੁਲਵਾਡੀ ਜੀ. ਰਮੇਸ਼ ਤੇ ਜਸਟਿਸ ਐਮਵੀ ਮੁਰਲੀਧਰਨ ਦੀ ਬੈਂਚ ਨੇ ਫੈਸਲਾ ਸੁਣਾਉਂਦਿਆਂ ਐਨਐਚਏਆਈ ਨੂੰ ਨਿਰਦੇਸ਼ ਜਾਰੀ ਕੀਤੇ ਹਨ ਕਿ ਉਹ ਇਸ ਸਬੰਧੀ ਸਾਰੇ ਟੋਲ ਪਲਾਜ਼ਿਆਂ ਨੂੰ ਸਰਕੂਲਰ ਜਾਰੀ ਕਰੇ। ਬੈਂਚ ਨੇ ਕਿਹਾ ਹੈ ਕਿ ਵੀਆਈਪੀ ਤੇ ਜੱਜਾਂ ਲਈ ਇਹ ਬੇਹੱਦ ਸ਼ਰਮ ਵਾਲੀ ਗੱਲ ਹੈ ਕਿ ਉਹ ਟੋਲ ਪਲਾਜ਼ਿਆਂ 'ਤੇ ਵੇਟ ਕਰਨ ਤੇ ਆਪਣੇ ਪਛਾਣ ਪੱਤਰ ਦਿਖਾਉਣ। ਇੰਨਾ ਹੀ ਨਹੀਂ ਅਦਾਲਤ ਨੇ ਇਹ ਵੀ ਹੁਕਮ ਦਿੱਤੇ ਹਨ ਕਿ ਜੇਕਰ ਇਸ ਦੀ ਪਾਲਣਾ ਨਹੀਂ ਕੀਤੀ ਜਾਂਦੀ ਤਾਂ ਇਸ ਨੂੰ ਅਦਾਲਤ ਦੀ ਅਵੱਗਿਆ ਮੰਨਿਆ ਜਾਵੇਗਾ।