Maharashtra Politics Crisis : ਐਨਸੀਪੀ ਨੇਤਾ ਅਜੀਤ ਪਵਾਰ ਦੇ ਐਤਵਾਰ (2 ਜੁਲਾਈ) ਨੂੰ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਬਣਨ ਤੋਂ ਬਾਅਦ ਪਾਰਟੀ ਦੇ ਸੂਬਾ ਪ੍ਰਧਾਨ ਜਯੰਤ ਪਾਟਿਲ ਨੇ ਕਿਹਾ ਕਿ  ਘਟਨਾਕ੍ਰਮ ਨਾਲ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਤਾਕਤ ਘੱਟ ਜਾਵੇਗੀ। ਪਾਟਿਲ ਅਜੀਤ ਪਵਾਰ ਦੇ ਇਸ ਦਾਅਵੇ ਦਾ ਜਵਾਬ ਦੇਣ ਲਈ ਮੀਡੀਆ ਦੇ ਸਾਹਮਣੇ ਪੇਸ਼ ਹੋਏ ਕਿ ਸਾਰੇ ਐੱਨਸੀਪੀ ਨੇਤਾਵਾਂ ਦਾ ਆਸ਼ੀਰਵਾਦ ਉਨ੍ਹਾਂ ਕੋਲ ਹੈ। ਉਨ੍ਹਾਂ ਅਜੀਤ ਪਵਾਰ ਨੂੰ ਪਾਰਟੀ ਦੀ ਹਮਾਇਤ ਨਾ ਮਿਲਣ ਦੀ ਗੱਲ ਕਹੀ।

 

ਜੈਅੰਤ ਪਾਟਿਲ ਦੇ ਦਾਅਵੇ ਦੇ ਕੀ ਮਾਇਨੇ ਹੈ?

ਤਾਜ਼ਾ ਘਟਨਾਕ੍ਰਮ 'ਤੇ ਟਿੱਪਣੀ ਕਰਦਿਆਂ ਜੈਅੰਤ ਪਾਟਿਲ ਨੇ ਦਾਅਵਾ ਕੀਤਾ, ''ਹੁਣ ਉਨ੍ਹਾਂ (ਏਕਨਾਥ ਸ਼ਿੰਦੇ) ਦੀ ਅਹਿਮੀਅਤ ਨੂੰ ਘਟਾਉਣ ਲਈ ਅਜੀਤ ਪਵਾਰ ਨੂੰ ਸਰਕਾਰ 'ਚ ਸ਼ਾਮਲ ਕੀਤਾ ਗਿਆ ਹੈ ਜੋ ਪਹਿਲਾਂ ਹੀ ਬਹੁਮਤ 'ਚ ਹੈ।'' ਇਸ ਦਾਅਵੇ ਨੂੰ ਮਹਾਰਾਸ਼ਟਰ ਨੂੰ ਨਵਾਂ ਮੁੱਖ ਮੰਤਰੀ ਮਿਲਣ ਦੇ ਰੂਪ 'ਚ ਸਮਝਿਆ ਜਾ ਰਿਹਾ ਹੈ।

 

2024 ਤੋਂ ਪਹਿਲਾਂ ਭਾਜਪਾ ਲਈ ਗੁੱਡ ਨਿਊਜ਼ ਹੈ 'ਬਗ਼ਾਵਤ' 


ਲੋਕ ਸਭਾ ਚੋਣਾਂ 2024 ਤੋਂ ਪਹਿਲਾਂ ਐਨਸੀਪੀ ਵਿੱਚ ਅਜੀਤ ਪਵਾਰ ਦੀ ਬਗਾਵਤ ਇਸ ਪੱਖੋਂ ਭਾਜਪਾ ਲਈ ਚੰਗੀ ਖ਼ਬਰ ਹੈ ਕਿਉਂਕਿ ਇਸ ਨਾਲ ਵਿਰੋਧੀ ਏਕਤਾ ਲਈ ਯਤਨਸ਼ੀਲ ਐਨਸੀਪੀ ਮੁਖੀ ਸ਼ਰਦ ਪਵਾਰ ਨੂੰ ਵੱਡਾ ਝਟਕਾ ਲੱਗਾ ਹੈ। 23 ਜੂਨ ਨੂੰ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਭਾਜਪਾ ਵਿਰੁੱਧ ਰਣਨੀਤੀ ਘੜਨ ਲਈ ਪਟਨਾ ਵਿੱਚ ਵਿਰੋਧੀ ਪਾਰਟੀਆਂ ਦੀ ਮੀਟਿੰਗ ਸੱਦੀ ਸੀ, ਜਿਸ ਵਿੱਚ ਐਨਸੀਪੀ ਮੁਖੀ ਸ਼ਰਦ ਪਵਾਰ ਵੀ ਸ਼ਾਮਲ ਹੋਏ ਸਨ।

29 ਜੂਨ ਨੂੰ ਪਵਾਰ ਨੇ ਕਿਹਾ ਸੀ ਕਿ ਵਿਰੋਧੀ ਪਾਰਟੀਆਂ ਦੀ ਅਗਲੀ ਮੀਟਿੰਗ ਹੁਣ 13-14 ਜੁਲਾਈ ਨੂੰ ਬੈਂਗਲੁਰੂ ਵਿੱਚ ਹੋਵੇਗੀ। ਉਨ੍ਹਾਂ ਇਹ ਵੀ ਕਿਹਾ ਸੀ ਕਿ ਵਿਰੋਧੀ ਧਿਰ ਦੀ ਮੀਟਿੰਗ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੇਚੈਨ ਹੋ ਗਏ ਹਨ, ਇਸ ਲਈ ਨਿੱਜੀ ਹਮਲੇ ਕੀਤੇ ਜਾ ਰਹੇ ਹਨ। ਅਜੀਤ ਪਵਾਰ ਦੇ ਇਸ ਕਦਮ ਨਾਲ ਹੀ ਸਦਨ (ਐੱਨ.ਸੀ.ਪੀ.) 'ਚ ਫੁੱਟ ਦੀ ਸਥਿਤੀ ਪੈਦਾ ਹੋ ਗਈ ਹੈ। 'ਅਜੀਤ' ਨੂੰ ਪਾਲੇ 'ਚ ਰੱਖ ਕੇ ਭਾਜਪਾ ਨੇ ਲੋਕ ਸਭਾ ਚੋਣਾਂ 'ਚ ਇਕ ਸਾਲ ਤੋਂ ਵੀ ਘੱਟ ਸਮਾਂ ਰਹਿੰਦਿਆਂ ਵਿਰੋਧੀ ਏਕਤਾ ਨੂੰ ਕਰਾਰਾ ਜਵਾਬ ਦਿੱਤਾ ਹੈ ,ਜੋ ਉਸ ਦੇ ਖਿਲਾਫ਼ ਖੜੀ ਹੋ ਰਹੀ ਹੈ।

 

ਬੀਜੇਪੀ ਨੇ ਤਿਆਰ ਕਰ ਲਿਆ ਸ਼ਿੰਦੇ ਦਾ ਵਿਕਲਪ ?

ਅਜੀਤ ਪਵਾਰ ਦੇ ਇਕੱਠੇ ਆਉਣ ਨਾਲ ਐਨਡੀਏ ਨੂੰ ਮਜ਼ਬੂਤੀ ਤਾਂ ਮਿਲੇਗੀ ,ਨਾਲ ਹੀ ਭਾਈਵਾਲ ਵਜੋਂ ਭਾਜਪਾ ਲਈ ਸ਼ਿੰਦੇ ਦਾ ਵਿਕਲਪ ਵੀ ਮਿਲੇਗਾ। ਅਜਿਹੇ 'ਚ ਭਾਜਪਾ ਲਈ ਇਹ ਫਾਇਦੇਮੰਦ ਹੈ ਕਿ ਉਸ ਨੂੰ ਹੁਣ ਸ਼ਿੰਦੇ 'ਤੇ ਸ਼ਿਕੰਜਾ ਕੱਸਣ ਦਾ ਮੌਕਾ ਮਿਲੇਗਾ।