India Maldives Row: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਲਕਸ਼ਦੀਪ ਦੌਰੇ ਦਾ ਮਜ਼ਾਕ ਉਡਾਉਣ ਨੂੰ ਲੈ ਕੇ ਪੈਦਾ ਹੋਏ ਵਿਵਾਦ 'ਤੇ ਮਾਲਦੀਵ ਸਰਕਾਰ ਨੇ ਵੱਡੀ ਕਾਰਵਾਈ ਕੀਤੀ ਹੈ। ਮਾਲਦੀਵ ਸਰਕਾਰ ਨੇ ਪ੍ਰਧਾਨ ਮੰਤਰੀ ਮੋਦੀ ਅਤੇ ਭਾਰਤ 'ਤੇ ਅਪਮਾਨਜਨਕ ਟਿੱਪਣੀ ਕਰਨ ਲਈ ਮੰਤਰੀਆਂ ਮਰੀਅਮ ਸ਼ਿਊਨਾ, ਮਲਸ਼ਾ ਅਤੇ ਹਸਨ ਜੀਹਾਨ ਨੂੰ ਮੁਅੱਤਲ ਕਰ ਦਿੱਤਾ ਹੈ। ਰਾਸ਼ਟਰਪਤੀ ਮੁਹੰਮਦ ਮੁਈਜ਼ੂ ਨੇ ਵੀ ਉਨ੍ਹਾਂ ਦੇ ਬਿਆਨਾਂ ਨੂੰ ਨਿੱਜੀ ਦੱਸਿਆ ਸੀ।


ਭਾਰਤ ਨੇ ਅਧਿਕਾਰਤ ਤੌਰ 'ਤੇ ਇਹ ਮਾਮਲਾ ਮਾਲਦੀਵ ਸਰਕਾਰ ਕੋਲ ਚੁੱਕਿਆ ਸੀ। ਇਸ 'ਤੇ ਮਾਲਦੀਵ ਸਰਕਾਰ ਨੇ ਸਖ਼ਤ ਕਾਰਵਾਈ ਕਰਦਿਆਂ ਹੋਇਆਂ ਉਪ ਮੰਤਰੀ (ਯੁਵਾ ਸਸ਼ਕਤੀਕਰਨ, ਸੂਚਨਾ ਅਤੇ ਕਲਾ ਮੰਤਰਾਲਾ) ਮਰੀਅਮ ਸ਼ਿਊਨਾ, ਉਪ ਮੰਤਰੀ (ਟਰਾਂਸਪੋਰਟ ਅਤੇ ਸ਼ਹਿਰੀ ਹਵਾਬਾਜ਼ੀ ਮੰਤਰਾਲਾ) ਹਸਨ ਜ਼ਿਹਾਨ ਅਤੇ ਉਪ ਮੰਤਰੀ ਮਲਸ਼ਾ (ਯੁਵਾ ਸ਼ਕਤੀਕਰਨ, ਸੂਚਨਾ ਅਤੇ ਕਲਾ ਮੰਤਰਾਲਾ) ਨੂੰ ਮੁਅੱਤਲ ਕਰ ਦਿੱਤਾ ਹੈ।


ਮੁਹੰਮਦ ਮੁਈਜ਼ੂ ਦੀ ਨਵੀਂ ਸਰਕਾਰ ਦੇ ਆਉਣ ਤੋਂ ਬਾਅਦ ਮਾਲਦੀਵ ਨਾਲ ਭਾਰਤ ਦੇ ਰਿਸ਼ਤੇ ਵਿਗੜ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਲਕਸ਼ਦੀਪ ਦੌਰੇ ਦੌਰਾਨ ਸਾਂਝੀਆਂ ਕੀਤੀਆਂ ਗਈਆਂ ਕੁਝ ਤਸਵੀਰਾਂ 'ਤੇ ਦਿੱਤੇ ਵਿਵਾਦਤ ਬਿਆਨ ਨੇ ਇਸ ਨੂੰ ਜਲੇ ‘ਤੇ ਨਮਕ ਛਿੜਕਣ ਦਾ ਕੰਮ ਕੀਤਾ ਹੈ।


ਇਹ ਵੀ ਪੜ੍ਹੋ: Boycott Maldives: '...ਕਿਉਂ ਬਰਦਾਸ਼ਤ ਕਰੀਏ ਨਫ਼ਰਤ?', ਮਾਲਦੀਵ ਦੇ ਮੰਤਰੀ ਦੇ ਬਿਆਨ ‘ਤੇ ਭੜਕੇ ਭਾਰਤੀ ਸਿਤਾਰੇ


ਜ਼ਾਹਿਦ ਰਮੀਜ਼ ਨੇ ਦਿੱਤਾ ਸੀ ਵਿਵਾਦਤ ਬਿਆਨ


ਇਸ ਦੌਰਾਨ ਪੀਐਮ ਮੋਦੀ ਦੇ ਲਕਸ਼ਦੀਪ ਦੌਰੇ ਨੇ ਇੰਟਰਨੈੱਟ 'ਤੇ ਕਾਫੀ ਸੁਰਖੀਆਂ ਬਟੋਰੀਆਂ ਹਨ। ਸੋਸ਼ਲ ਮੀਡੀਆ ਯੂਜ਼ਰਸ ਲਕਸ਼ਦੀਪ ਦੀ ਤੁਲਨਾ ਮਾਲਦੀਵ ਨਾਲ ਕਰ ਰਹੇ ਹਨ, ਜੋ ਕਿ ਆਪਣੇ ਖੂਬਸੂਰਤ ਬੀਚਾਂ ਲਈ ਮਸ਼ਹੂਰ ਸੈਲਾਨੀ ਸਥਾਨ ਹੈ। ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੁਈਜ਼ੂ ਦੀ ਪਾਰਟੀ ਦੇ ਮੈਂਬਰ ਜ਼ਾਹਿਦ ਰਮੀਜ਼ ਨੇ ਪੀਐਮ ਮੋਦੀ ਦੇ ਲਕਸ਼ਦੀਪ ਦੌਰੇ ਦਾ ਮਜ਼ਾਕ ਉਡਾਇਆ ਅਤੇ ਉਨ੍ਹਾਂ ਦੀਆਂ ਤਸਵੀਰਾਂ 'ਤੇ ਟਿੱਪਣੀ ਕੀਤੀ।


ਰਮੀਜ਼ ਨੇ 5 ਜਨਵਰੀ ਨੂੰ ਇਕ ਹੋਰ ਟਵੀਟ ਸਾਂਝਾ ਕੀਤਾ ਅਤੇ ਕਿਹਾ ਕਿ ਬੇਸ਼ੱਕ ਇਹ ਇਕ ਚੰਗਾ ਕਦਮ ਹੈ। ਪਰ ਭਾਰਤ ਕਦੇ ਵੀ ਸਾਡੀ ਬਰਾਬਰੀ ਨਹੀਂ ਕਰ ਸਕਦਾ। ਭਾਰਤ ਉਹ ਸੇਵਾ ਕਿਵੇਂ ਪ੍ਰਦਾਨ ਕਰੇਗਾ ਜੋ ਮਾਲਦੀਵ ਸੈਲਾਨੀਆਂ ਨੂੰ ਪ੍ਰਦਾਨ ਕਰਦਾ ਹੈ? ਉਹ ਸਾਡੇ ਵਾਂਗ ਸਾਫ਼-ਸਫ਼ਾਈ ਕਿਵੇਂ ਰੱਖ ਸਕਣਗੇ? ਉਨ੍ਹਾਂ ਦੇ ਕਮਰਿਆਂ ਵਿੱਚੋਂ ਬਦਬੂ ਉਨ੍ਹਾਂ ਲਈ ਅਤੇ ਸੈਲਾਨੀਆਂ ਲਈ ਸਭ ਤੋਂ ਵੱਡੀ ਸਮੱਸਿਆ ਹੋਵੇਗੀ।


ਮਰੀਅਮ ਸ਼ਿਓਨਾ ਨੇ ਵੀ ਪੀਐਮ ਮੋਦੀ 'ਤੇ ਇੱਕ ਵਿਵਾਦਿਤ ਪੋਸਟ ਕੀਤਾ


ਯੂਜ਼ਰਸ ਜ਼ਾਹਿਦ ਰਮੀਜ਼ ਨੂੰ ਉਨ੍ਹਾਂ ਦੀ ਵਿਵਾਦਿਤ ਟਿੱਪਣੀ 'ਤੇ ਜ਼ਬਰਦਸਤ ਟ੍ਰੋਲ ਕਰ ਰਹੇ ਹਨ। ਲੋਕ ਲਗਾਤਾਰ ਆਪਣਾ ਗੁੱਸਾ ਮਾਲਦੀਵ 'ਤੇ ਕੱਢ ਰਹੇ ਹਨ। ਭਾਰਤੀ ਉਪਭੋਗਤਾ #BoycottMaldives ਮੁਹਿੰਮ ਚਲਾ ਰਹੇ ਹਨ। ਜ਼ਾਹਿਦ ਰਮੀਜ਼ ਤੋਂ ਇਲਾਵਾ ਮੰਤਰੀ ਮਰੀਅਮ ਸ਼ਿਓਨਾ ਨੇ ਵੀ ਪੀਐਮ ਮੋਦੀ ਖਿਲਾਫ ਅਪਮਾਨਜਨਕ ਟਿੱਪਣੀ ਕੀਤੀ। ਹਾਲਾਂਕਿ ਖੁਦ ਨੂੰ ਘਿਰਿਆ ਦੇਖ ਕੇ ਸ਼ਿਓਨਾ ਨੇ ਆਪਣੀ ਪੋਸਟ ਡਿਲੀਟ ਕਰ ਦਿੱਤੀ।


ਇਹ ਵੀ ਪੜ੍ਹੋ: Cocks get viagra: ਮਕਰ ਸੰਕ੍ਰਾਂਤੀ ਨੂੰ ਲੈ ਕੇ ਮੁਰਗਿਆਂ ਨੂੰ ਇੱਥੇ ਦਾਣੇ ਦੀ ਥਾਂ ਖੁਆਇਆ ਜਾ ਰਿਹਾ ਵਿਆਗਰਾ ਅਤੇ ਸ਼ਿਲਾਜੀਤ, ਜਾਣੋ ਵਜ੍ਹਾ