ਸ਼ਿਮਲਾ: ਮਾਰਚ ਮਹੀਨੇ ਦੀ ਗਰਮੀ ਨਾਲ ਹੀ ਜਿੱਥੇ ਮੈਦਾਨੀ 'ਚ ਪਾਰਾ ਸਿਖਰਾਂ 'ਤੇ ਹੈ, ਉੱਥੇ ਹੀ ਪਹਾੜੀ ਇਲਾਕਿਆਂ 'ਚ ਵੀ ਗਰਮੀ ਆਪਣਾ ਪ੍ਰਕੋਪ ਦਿਖਾ ਰਹੀ ਹੈ। ਰਿਕਾਰਡ ਦੀ ਬਰਫਬਾਰੀ ਤੋਂ ਬਾਅਦ, ਹਿਮਾਚਲ ਵਿੱਚ ਗਰਮੀ ਨੇ ਵੀ ਪੁਰਾਣੇ ਰਿਕਾਰਡ ਤੋੜ ਕੇ ਰੱਖ ਦਿੱਤੇ ਹਨ। ਹਿਮਾਚਲ ਦੇ ਸੈਰ-ਸਪਾਟੇ ਵਾਲੇ ਸਥਾਨਾਂ 'ਤੇ ਮਾਰਚ ਮਹੀਨੇ 'ਚ ਹੀ ਗਰਮੀ ਨੇ ਪਿਛਲੇ ਕਈ ਰਿਕਾਰਡ ਤੋੜ ਦਿੱਤੇ ਹਨ।
ਮੈਦਾਨੀ ਇਲਾਕਿਆਂ ਦੀ ਗਰਮੀ ਤੋਂ ਬਚਣ ਲਈ ਸੈਲਾਨੀ ਪਹਾੜਾਂ ਵੱਲ ਚਲੇ ਜਾਂਦੇ ਹਨ। ਪਰ ਮਾਰਚ ਵਿੱਚ ਹੀ ਪਹਾੜਾਂ ਦੀ ਮੌਸਮ ਬੇਹੱਦ ਗਰਮ ਹੋਣੇ ਸ਼ੁਰੂ ਹੋ ਗਏ। ਹਿਮਾਚਲ ਦੇ ਪ੍ਰਮੁੱਖ ਸੈਲਾਨੀ ਸਥਾਨਾਂ ਸ਼ਿਮਲਾ, ਮਨਾਲੀ ਅਤੇ ਧਰਮਸ਼ਾਲਾ ਵਿੱਚ ਮਾਰਚ ਦੇ ਅੱਧ ਵਿੱਚ ਹੀ ਗਰਮੀ ਨੇ 12 ਤੋਂ 18 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਹਾਲਾਂਕਿ ਅੱਜ ਹਿਮਾਚਲ 'ਚ ਮੌਸਮ ਖਰਾਬ ਰਹਿਣ ਦੀ ਸੰਭਾਵਨਾ ਜਤਾਈ ਗਈ ਹੈ।
ਸ਼ਿਮਲਾ ਮੌਸਮ ਵਿਗਿਆਨ ਕੇਂਦਰ ਦੇ ਵਿਗਿਆਨੀ ਸੰਦੀਪ ਕੁਮਾਰ ਸ਼ਰਮਾ ਨੇ ਦੱਸਿਆ ਕਿ ਇਸ ਵਾਰ ਸ਼ਿਮਲਾ ਵਿੱਚ 17 ਮਾਰਚ ਨੂੰ ਘੱਟੋ-ਘੱਟ ਤਾਪਮਾਨ 18 ਡਿਗਰੀ ਸੈਲਸੀਅਸ ਸੀ। ਇਸ ਤੋਂ ਪਹਿਲਾਂ 2010 ਵਿੱਚ ਮਾਰਚ ਵਿੱਚ ਘੱਟੋ-ਘੱਟ ਤਾਪਮਾਨ 16.5 ਡਿਗਰੀ ਸੈਲਸੀਅਸ ਸੀ।
ਮਾਰਚ ਮਹੀਨੇ ਵਿੱਚ ਮਨਾਲੀ ਵਿੱਚ ਵੱਧ ਤੋਂ ਵੱਧ ਤਾਪਮਾਨ 27.5 ਤੱਕ ਪਹੁੰਚ ਗਿਆ। ਇਸ ਤੋਂ ਪਹਿਲਾਂ 2004 ਵਿੱਚ ਤਾਪਮਾਨ 27 ਡਿਗਰੀ ਸੀ। ਜਦੋਂ ਕਿ ਧਰਮਸ਼ਾਲਾ ਦਾ ਵੱਧ ਤੋਂ ਵੱਧ ਤਾਪਮਾਨ 32.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ, ਜਦਕਿ ਧਰਮਸ਼ਾਲਾ ਦਾ ਤਾਪਮਾਨ 2010 ਵਿੱਚ 31.6 ਡਿਗਰੀ ਸੈਲਸੀਅਸ ਸੀ।
ਉਨ੍ਹਾਂ ਦੱਸਿਆ ਕਿ ਅੱਜਕਲ ਹਿਮਾਚਲ ਵਿੱਚ ਤਾਪਮਾਨ ਆਮ ਨਾਲੋਂ 6 ਤੋਂ 7 ਡਿਗਰੀ ਵੱਧ ਚੱਲ ਰਿਹਾ ਹੈ। ਆਉਣ ਵਾਲੇ ਦਿਨਾਂ ਵਿੱਚ ਇਨ੍ਹਾਂ ਵਿੱਚ ਹੋਰ ਵਾਧਾ ਹੋਵੇਗਾ। ਹਾਲਾਂਕਿ ਦੋ ਦਿਨਾਂ ਤੱਕ ਕੁਝ ਇਲਾਕਿਆਂ 'ਚ ਮੌਸਮ ਖਰਾਬ ਰਹਿਣ ਕਾਰਨ ਤਾਪਮਾਨ 'ਚ ਜ਼ਿਆਦਾ ਵਾਧਾ ਨਹੀਂ ਹੋਵੇਗਾ।
ਸ਼ਿਮਲਾ 'ਚ ਗਰਮੀ ਵਧਣ ਨਾਲ ਪਾਣੀ ਦਾ ਸੰਕਟ ਵੀ ਡੂੰਘਾ ਹੋਣ ਲੱਗਿਆ ਹੈ। ਸ਼ਿਮਲਾ ਵਿੱਚ ਪਾਣੀ ਦੀ ਰਾਸ਼ਨਿੰਗ ਸ਼ੁਰੂ ਹੋ ਚੁੱਕੀ ਹੈ। ਅਜਿਹੇ 'ਚ ਜੇਕਰ ਗਰਮੀ ਦਾ ਕਹਿਰ ਜਾਰੀ ਰਿਹਾ ਤਾਂ ਸੈਰ-ਸਪਾਟੇ ਦੇ ਸੀਜ਼ਨ 'ਚ ਪਾਣੀ ਲਈ 2018 ਵਰਗਾ ਹੰਗਾਮਾ ਹੋ ਸਕਦਾ ਹੈ।
ਮਨਾਲੀ-ਧਰਮਸ਼ਾਲਾ 'ਚ ਵੀ ਟੁੱਟੇ ਗਰਮੀ ਦੇ ਰਿਕਾਰਡ, ਮਾਰਚ ਮਹੀਨੇ 'ਚ ਹੀ ਸਿਖਰਾਂ 'ਤੇ ਤਾਪਮਾਨ
abp sanjha
Updated at:
24 Mar 2022 09:29 AM (IST)
Edited By: sanjhadigital
ਸ਼ਿਮਲਾ: ਮਾਰਚ ਮਹੀਨੇ ਦੀ ਗਰਮੀ ਨਾਲ ਹੀ ਜਿੱਥੇ ਮੈਦਾਨੀ 'ਚ ਪਾਰਾ ਸਿਖਰਾਂ 'ਤੇ ਹੈ, ਉੱਥੇ ਹੀ ਪਹਾੜੀ ਇਲਾਕਿਆਂ 'ਚ ਵੀ ਗਰਮੀ ਆਪਣਾ ਪ੍ਰਕੋਪ ਦਿਖਾ ਰਹੀ ਹੈ।
ਸ਼ਿਮਲਾ_'ਚ_ਗਰਮੀ
NEXT
PREV
Published at:
24 Mar 2022 09:29 AM (IST)
- - - - - - - - - Advertisement - - - - - - - - -