ਨਵੀਂ ਦਿੱਲੀ: ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਅੱਜ ਕਿਹਾ ਕਿ ਬਾਹਰੀ ਤੇ ਅੰਦਰੂਨੀ ਸਵਾਰਥ ਕਰਕੇ ਭਾਰਤ ਨੂੰ ਵੰਡਣ ਕਈ ਹਿੰਸਾ ਤੇ ਫਿਰਕੂਵਾਦ ਨੂੰ ਉਸਕਾਇਆ ਜਾ ਰਿਹਾ ਹੈ। ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ 75ਵੀਂ ਬਰਸੀ ‘ਤੇ ਮਨਮੋਹਨ ਸਿੰਘ ਨੇ ਕਿਹਾ ਨੇ ਕਿ ਵਧਦੀ ਅਸਹਿਣਸ਼ੀਲਤਾ, ਫਿਰਕੂ ਧਰੁਵੀਕਰਨ, ਕੁਝ ਸਮੂਹਾਂ ਦੀ ਨਫ਼ਰਤ ਕਾਰਨ ਪੈਦਾ ਹੋਏ ਹਿੰਸਕ ਅਪਰਾਧ ਸਾਡੀ ਰਾਜਨੀਤਕ ਪ੍ਰਣਾਲੀ ਨੂੰ ਨੁਕਸਾਨ ਪਹੁੰਚਾਉਣਗੇ। ਉਨ੍ਹਾਂ ਨੇ ਕਿਹਾ, “ਅਸੀਂ ਰਾਜੀਵ ਗਾਂਧੀ ਦੇ ਰਸਤੇ ‘ਤੇ ਚੱਲਣਾ ਹੋਵੇਗਾ। ਉਹ ਸ਼ਾਂਤੀ, ਏਕੀਕਰਨ ਤੇ ਫਿਰਕੂ ਸਦਭਾਵਨਾ ਨੂੰ ਉਤਸ਼ਾਹਤ ਕਰਨ ਦੇ ਹੱਕ ਵਿੱਚ ਸੀ।
ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਅਟੁੱਟ ਹੈ ਤੇ ਧਰਮ ਨਿਰਪੱਖਤਾ ਸਾਡੇ ਰਾਸ਼ਟਰਵਾਦ ਦਾ ਅਧਾਰ ਹੈ। ਕੋਈ ਵੀ ਧਰਮ ਨਫ਼ਰਤ ਜਾਂ ਅਸਹਿਣਸ਼ੀਲਤਾ ਦਾ ਸਬਕ ਨਹੀਂ ਸਿਖਾਉਂਦਾ। ਮਨਮੋਹਨ ਸਿੰਘ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਰਾਜੀਵ ਗਾਂਧੀ ਦੇ ਸ਼ਾਨਦਾਰ ਯੋਗਦਾਨ ਨੂੰ ਯਾਦ ਕੀਤਾ ਜਾਵੇ। ਅੱਜ ਦਾ ਸਮਾਰੋਹ ਇਸ ਮਕਸਦ ਨਾਲ ਕੀਤਾ ਗਿਆ ਹੈ।
ਅੱਜ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ 75ਵੀਂ ਜਯੰਤੀ ਹੈ। ਇਸ ਮੌਕੇ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ, ਸਾਬਕਾ ਉਪ ਰਾਸ਼ਟਰਪਤੀ ਹਾਮਿਦ ਅੰਸਾਰੀ, ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਕਾਂਗਰਸ ਨੇਤਾ ਰਾਹੁਲ ਗਾਂਧੀ ਤੇ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਸਮਾਧੀ ਸਥਾਨ 'ਤੇ ਪਹੁੰਚ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਰਾਹੁਲ ਗਾਂਧੀ ਨੇ ਆਪਣੇ ਪਿਤਾ ਨੂੰ ਯਾਦ ਕਰਦਿਆਂ ਕਿਹਾ ਕਿ ਰਾਜੀਵ ਗਾਂਧੀ ਦੀਆਂ ਦੂਰਅੰਦੇਸ਼ੀ ਨੀਤੀਆਂ ਨੇ ਭਾਰਤ ਦੇ ਨਿਰਮਾਣ ਵਿੱਚ ਸਹਾਇਤਾ ਕੀਤੀ।
ਦੇਸ਼ ਦੇ ਮੌਜੂਦਾ ਹਾਲਾਤ 'ਤੇ ਬੇਹੱਦ ਫਿਕਰਮੰਦ ਡਾ. ਮਨਮੋਹਨ ਸਿੰਘ
ਏਬੀਪੀ ਸਾਂਝਾ
Updated at:
20 Aug 2019 05:18 PM (IST)
ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਅੱਜ ਕਿਹਾ ਕਿ ਬਾਹਰੀ ਤੇ ਅੰਦਰੂਨੀ ਸਵਾਰਥ ਕਰਕੇ ਭਾਰਤ ਨੂੰ ਵੰਡਣ ਕਈ ਹਿੰਸਾ ਤੇ ਫਿਰਕੂਵਾਦ ਨੂੰ ਉਸਕਾਇਆ ਜਾ ਰਿਹਾ ਹੈ। ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਅਟੁੱਟ ਹੈ ਤੇ ਧਰਮ ਨਿਰਪੱਖਤਾ ਸਾਡੇ ਰਾਸ਼ਟਰਵਾਦ ਦਾ ਅਧਾਰ ਹੈ।
- - - - - - - - - Advertisement - - - - - - - - -