Himachal news: ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ ਦੇ ਬੱਦੀ ਵਿੱਚ ਅਰੋਮਾ ਫੈਕਟਰੀ ਵਿੱਚ ਭਿਆਨਕ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ। ਕੰਪਨੀ ਦੇ ਕਈ ਮੁਲਾਜ਼ਮ ਆਪਣੀ ਜਾਨ ਬਚਾਉਣ ਲਈ ਕੰਪਨੀ ਦੀ ਛੱਤ 'ਤੇ ਚਲੇ ਗਏ।


ਭਿਆਨਕ ਅੱਗ ਦੀਆਂ ਲਪਟਾਂ ਕਰਕੇ ਕਈ ਕਰਮਚਾਰੀ ਹਾਲੇ ਵੀ ਛੱਤ 'ਤੇ ਫਸੇ ਹੋਏ ਹਨ। ਜਾਣਕਾਰੀ ਮੁਤਾਬਕ ਇਸ ਕੰਪਨੀ ਵਿੱਚ ਕੈਮੀਕਲ ਤਿਆਰ ਹੁੰਦਾ ਹੈ। ਕੈਮੀਕਲ ਨੂੰ ਅੱਗ ਲੱਗਣ ਕਰਕੇ ਅੱਗ ਕਾਫੀ ਫੈਲ ਗਈ ਹੈ।


ਉੱਥੇ ਹੀ 50 ਮੈਂਬਰਾਂ ਦੀ ਐਨਡੀਆਰਐਫ ਟੀਮ ਮੌਕੇ 'ਤੇ ਪਹੁੰਚ ਗਈ ਹੈ ਅਤੇ ਫਾਇਰ ਬ੍ਰਿਗੇਡ ਦੀਆਂ ਕਰੀਬ 1 ਦਰਜਨ ਗੱਡੀਆਂ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ।  


ਇਹ ਵੀ ਪੜ੍ਹੋ: Farmer protest: 13 ਫਰਵਰੀ ਨੂੰ ਦਿੱਲੀ 'ਚ ਹੱਲਾ ਬੋਲਣਗੇ ਕਿਸਾਨ, ਟਰੈਕਟਰ ਮਾਰਚ ਕੱਢ ਕੇ ਕਿਸਾਨਾਂ ਨੂੰ ਕਰ ਰਹੇ ਜਾਗਰੂਕ