ਬੁਖਾਰ ਅਤੇ ਦਰਦ ਦੇ ਇਲਾਜ ਲਈ ਵਰਤੀਆਂ ਜਾਂਦੀਆਂ ਕਈ ਦਵਾਈਆਂ ਹੁਣ ਦੁਕਾਨਾਂ 'ਤੇ ਉਪਲਬਧ ਨਹੀਂ ਹੋਣਗੀਆਂ। ਕੇਂਦਰ ਸਰਕਾਰ ਦੇ ਸਿਹਤ ਮੰਤਰਾਲੇ ਨੇ ਦੇਸ਼ 'ਚ 150 ਤੋਂ ਵੱਧ ਦਵਾਈਆਂ 'ਤੇ ਪਾਬੰਦੀ ਲਗਾ ਦਿੱਤੀ ਹੈ। ਸਰਕਾਰ ਦਾ ਕਹਿਣਾ ਹੈ ਕਿ ਇਹ ਦਵਾਈਆਂ ਠੀਕ ਨਹੀਂ ਹਨ ਅਤੇ ਇਨ੍ਹਾਂ ਦੀ ਵਰਤੋਂ ਨਾਲ ਲੋਕਾਂ ਦੀ ਸਿਹਤ ਲਈ ਖਤਰਾ ਪੈਦਾ ਹੋ ਰਿਹਾ ਹੈ।
ਤਤਕਾਲ ਪ੍ਰਭਾਵ ਨਾਲ ਵਿਕਰੀ ਹੋ ਜਾਵੇਗੀ ਬੰਦ
ਸਿਹਤ ਮੰਤਰਾਲੇ ਨੇ ਦਵਾਈਆਂ 'ਤੇ ਪਾਬੰਦੀ ਨੂੰ ਲੈ ਕੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਨੋਟੀਫਿਕੇਸ਼ਨ ਦੇ ਅਨੁਸਾਰ, ਕਾਸਮੈਟਿਕਸ ਐਕਟ 1940 ਦੀ ਧਾਰਾ 26ਏ ਦੇ ਤਹਿਤ, ਸਬੰਧਤ ਦਵਾਈਆਂ ਦੇ ਨਿਰਮਾਣ, ਵਿਕਰੀ ਅਤੇ ਵੰਡ 'ਤੇ ਪਾਬੰਦੀ ਲਗਾਈ ਗਈ ਹੈ। ਇਹ ਪਾਬੰਦੀ ਤੁਰੰਤ ਪ੍ਰਭਾਵ ਨਾਲ ਲਾਗੂ ਕਰ ਦਿੱਤੀ ਗਈ ਹੈ। ਇਸ ਦਾ ਮਤਲਬ ਹੈ ਕਿ ਨੋਟੀਫਿਕੇਸ਼ਨ 'ਚ ਦਰਜ 150 ਤੋਂ ਜ਼ਿਆਦਾ ਦਵਾਈਆਂ ਦੇ ਨਿਰਮਾਣ ਅਤੇ ਵਿਕਰੀ 'ਤੇ ਤੁਰੰਤ ਰੋਕ ਲਗਾ ਦਿੱਤੀ ਜਾਵੇਗੀ।
ਪਾਬੰਦੀਸ਼ੁਦਾ ਦਵਾਈਆਂ ਵਿੱਚ ਇਹ ਹਨ ਸ਼ਾਮਲ
ਸਰਕਾਰ ਵੱਲੋਂ ਜਿਨ੍ਹਾਂ ਦਵਾਈਆਂ 'ਤੇ ਪਾਬੰਦੀ ਲਗਾਈ ਗਈ ਹੈ, ਉਨ੍ਹਾਂ 'ਚ ਕਈ ਦਵਾਈਆਂ ਬੁਖਾਰ ਅਤੇ ਦਰਦ ਵਰਗੀਆਂ ਆਮ ਬਿਮਾਰੀਆਂ ਦੇ ਇਲਾਜ 'ਚ ਵਰਤੀਆਂ ਜਾਂਦੀਆਂ ਹਨ। ਉਦਾਹਰਨ ਲਈ, ਪਾਬੰਦੀਸ਼ੁਦਾ ਦਵਾਈਆਂ ਵਿੱਚ Aceclofenac 50mg + Paracetamol 125mg ਮਿਸ਼ਰਨ ਵਾਲੀਆਂ ਗੋਲੀਆਂ ਦਾ ਨਾਮ ਸ਼ਾਮਲ ਹੈ। ਇਸ ਤੋਂ ਇਲਾਵਾ, Mefenamic Acid + Paracetamol Injection, Cetirizine HCl + Paracetamol + Phenylephrine HCl, Levocetirizine + Phenylephrine HCl + Paracetamol, Paracetamol + Chlorpheniramine Maleate + Phenyl Propanolamine, ਅਤੇ Camylofin Dihydrochloride +302m.55mgloride ਸੂਚੀ ਵਿੱਚ ਸ਼ਾਮਲ ਹਨ।
ਇਸ ਦਰਦ ਨਿਵਾਰਕ ਦਵਾਈ 'ਤੇ ਵੀ ਲਗਾ ਦਿੱਤੀ ਗਈ ਸੀ ਪਾਬੰਦੀ
ਸਿਹਤ ਮੰਤਰਾਲੇ ਨੇ ਪੈਰਾਸੀਟਾਮੋਲ, ਟਰਾਮਾਡੋਲ, ਟੌਰੀਨ ਅਤੇ ਕੈਫੀਨ ਦੇ ਮਿਸ਼ਰਨ 'ਤੇ ਵੀ ਪਾਬੰਦੀ ਲਗਾ ਦਿੱਤੀ ਹੈ। ਇਸ ਮਿਸ਼ਰਨ ਨੂੰ ਦਰਦ ਨਿਵਾਰਕ ਵਜੋਂ ਵਰਤਿਆ ਗਿਆ ਹੈ। ਇਸ ਵਿਚ ਕਿਹਾ ਗਿਆ ਹੈ ਕਿ ਟ੍ਰਾਮਾਡੋਲ ਇਕ ਓਪੀਔਡ ਆਧਾਰਿਤ ਦਰਦ ਨਿਵਾਰਕ ਹੈ, ਇਸ ਲਈ ਇਸ 'ਤੇ ਪਾਬੰਦੀ ਲਗਾਉਣ ਦਾ ਫੈਸਲਾ ਲਿਆ ਗਿਆ ਹੈ।
ਇਸ ਆਧਾਰ 'ਤੇ ਬੈਨ ਹੁੰਦੀਆਂ ਹਨ ਦਵਾਈਆਂ
ਸਿਹਤ ਮੰਤਰਾਲਾ ਸਮੇਂ-ਸਮੇਂ 'ਤੇ ਦਵਾਈਆਂ 'ਤੇ ਪਾਬੰਦੀ ਲਗਾਉਂਦਾ ਰਹਿੰਦਾ ਹੈ। ਜਿਹੜੀਆਂ ਦਵਾਈਆਂ ਬਿਨਾਂ ਜਾਂਚ ਕੀਤੇ ਬਜ਼ਾਰ ਵਿੱਚ ਉਤਾਰੀਆਂ ਗਈਆਂ ਜਾਂ ਜਿਨ੍ਹਾਂ ਦੀ ਵਰਤੋਂ ਨਾਲ ਲੋਕਾਂ ਦੀ ਸਿਹਤ ਲਈ ਖਤਰਾ ਪੈਦਾ ਹੁੰਦਾ ਹੈ, ਉਨ੍ਹਾਂ 'ਤੇ ਪਾਬੰਦੀ ਲਗਾਈ ਜਾਂਦੀ ਹੈ। ਮੰਤਰਾਲੇ ਨੇ ਇਹ ਕਾਰਵਾਈ ਇਕ ਮਾਹਿਰ ਕਮੇਟੀ ਅਤੇ ਡਰੱਗਜ਼ ਟੈਕਨੀਕਲ ਐਡਵਾਈਜ਼ਰੀ ਬੋਰਡ ਤੋਂ ਮਿਲੀ ਸਲਾਹ ਦੇ ਆਧਾਰ 'ਤੇ ਕੀਤੀ ਹੈ। ਇਸ ਤੋਂ ਪਹਿਲਾਂ ਸਰਕਾਰ ਨੇ ਮਾਰਚ 2016 'ਚ 344 ਅਤੇ ਜੂਨ 2023 'ਚ 14 ਦਵਾਈਆਂ 'ਤੇ ਪਾਬੰਦੀ ਲਗਾਈ ਸੀ।