Minor Raped In Mumbai: ਮੁੰਬਈ ਦੇ ਡੋਂਗਰੀ 'ਚ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇਲਾਕੇ ਦੀ 11 ਸਾਲਾ ਨਾਬਾਲਗ ਨਾਲ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਨਾਬਾਲਗ ਦੇ ਬਿਆਨ ਦੇ ਆਧਾਰ 'ਤੇ ਡੋਂਗਰੀ ਪੁਲਿਸ ਨੇ 58 ਸਾਲਾ ਦੋਸ਼ੀ ਸਵਾਮੀ ਕ੍ਰਿਸ਼ਨਾਚਾਰੀਆ ਮਹਾਰਾਜ ਦੇ ਖ਼ਿਲਾਫ਼ ਆਈਪੀਸੀ ਦੀ ਧਾਰਾ 376 ਅਤੇ ਪੋਕਸੋ ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਇਸ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ।
ਸੂਤਰਾਂ ਨੇ ਦੱਸਿਆ ਕਿ ਲੜਕੀ ਟਿਊਸ਼ਨਾਂ ਲਈ ਗਈ ਸੀ ਪਰ ਟਿਊਸ਼ਨ ਅਧਿਆਪਕ ਨਾ ਹੋਣ ਕਾਰਨ ਉਹ ਬਾਹਰ ਅਧਿਆਪਕ ਦੀ ਉਡੀਕ ਕਰ ਰਹੀ ਸੀ। ਨਾਬਾਲਿਗ ਮੁਤਾਬਕ ਉਸ ਨੂੰ ਇਕੱਲੀ ਦੇਖ ਕੇ ਦੋਸ਼ੀ ਉਸ ਨੂੰ ਇਕ ਸੁੰਨਸਾਨ ਜਗ੍ਹਾ 'ਤੇ ਲੈ ਗਿਆ ਅਤੇ ਉਸ ਨਾਲ ਬਲਾਤਕਾਰ ਕੀਤਾ।
ਪੀੜਤ ਨੇ ਅਧਿਆਪਕ ਨੂੰ ਸਾਰੀ ਘਟਨਾ ਦੱਸੀ
ਲੜਕੀ ਨੇ ਇਸ ਘਟਨਾ ਦੀ ਸੂਚਨਾ ਟਿਊਸ਼ਨ ਟੀਚਰ ਨੂੰ ਦਿੱਤੀ। ਜਿਸ ਤੋਂ ਬਾਅਦ ਅਧਿਆਪਕਾ ਨੇ ਤੁਰੰਤ ਪੁਲਸ ਨੂੰ ਫੋਨ ਕਰਕੇ ਬੁਲਾਇਆ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਚੌਕੀਦਾਰ ਸਵਾਮੀ ਕ੍ਰਿਸ਼ਨਾਚਾਰੀਆ ਮਹਾਰਾਜ ਨੂੰ ਗ੍ਰਿਫਤਾਰ ਕਰ ਲਿਆ।
ਕੋਚਿੰਗ ਬਿਲਡਿੰਗ ਦਾ ਚੌਕੀਦਾਰ
ਪੁਲਿਸ ਅਨੁਸਾਰ ਮੁਲਜ਼ਮ ਉਸੇ ਇਮਾਰਤ ਵਿੱਚ ਚੌਕੀਦਾਰ ਵਜੋਂ ਕੰਮ ਕਰਦਾ ਹੈ ਜਿੱਥੇ ਲੜਕੀ ਪੜ੍ਹਨ ਲਈ ਜਾਂਦੀ ਸੀ। ਦੋਸ਼ੀ ਨੇ ਲੜਕੀ ਨੂੰ ਇਕੱਲੀ ਦੇਖ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਡੋਂਗਰੀ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਪਹਿਲਾਂ ਵੀ ਹੋਈ ਸੀ ਅਜਿਹੀ ਵਾਰਦਾਤ
ਇਸ ਤੋਂ ਪਹਿਲਾਂ ਜੁਲਾਈ ਦੇ ਮਹੀਨੇ ਮੁੰਬਈ ਵਿੱਚ ਵੀ ਅਜਿਹੀ ਹੀ ਇੱਕ ਘਟਨਾ ਸਾਹਮਣੇ ਆਈ ਸੀ, ਜਿੱਥੇ ਇੱਕ 50 ਸਾਲ ਦੇ ਅਧਖੜ ਉਮਰ ਦੇ ਵਿਅਕਤੀ ਉੱਤੇ 16 ਸਾਲ ਦੀ ਇੱਕ ਲੜਕੀ ਨਾਲ ਬਲਾਤਕਾਰ ਕਰਨ ਦਾ ਇਲਜ਼ਾਮ ਲੱਗਿਆ ਸੀ। ਖਬਰਾਂ ਮੁਤਾਬਕ ਲੜਕੀ ਗਰਭਵਤੀ ਹੋ ਗਈ ਸੀ, ਜਿਸ ਤੋਂ ਬਾਅਦ ਇਹ ਮਾਮਲਾ ਸਾਹਮਣੇ ਆਇਆ। ਪੁਲੀਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਸੀ।