Government Free Ration Scheme: ਭਾਰਤ ਸਰਕਾਰ ਆਪਣੇ ਰਾਜ ਦੇ ਨਾਗਰਿਕਾਂ ਲਈ ਵੱਖ-ਵੱਖ ਤਰ੍ਹਾਂ ਦੀਆਂ ਸਕੀਮਾਂ ਚਲਾਉਂਦੀ ਹੈ। ਦੇਸ਼ ਦੇ ਕਰੋੜਾਂ ਲੋਕ ਇਨ੍ਹਾਂ ਯੋਜਨਾਵਾਂ ਦਾ ਲਾਭ ਲੈ ਰਹੇ ਹਨ। ਸਰਕਾਰ ਵੱਖ-ਵੱਖ ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਸਕੀਮਾਂ ਲਿਆਉਂਦੀ ਹੈ। ਭਾਰਤ ਵਿੱਚ ਅਜੇ ਵੀ ਅਜਿਹੇ ਬਹੁਤ ਸਾਰੇ ਲੋਕ ਹਨ। ਜੋ ਦੋ ਵਕਤ ਦੀ ਰੋਟੀ ਲਈ ਵੀ ਨਿਰਭਰ ਰਹਿੰਦੇ ਹਨ।



ਅਜਿਹੇ ਲੋਕਾਂ ਨੂੰ ਸਰਕਾਰ ਵੱਲੋਂ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ। ਸਰਕਾਰ ਇਨ੍ਹਾਂ ਲੋਕਾਂ ਲਈ ਮੁਫਤ ਰਾਸ਼ਨ ਸਕੀਮ ਚਲਾਉਂਦੀ ਹੈ। ਕੋਰੋਨਾ ਸਮੇਂ ਦੌਰਾਨ, ਭਾਰਤ ਸਰਕਾਰ ਨੇ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਸ਼ੁਰੂ ਕੀਤੀ ਸੀ। ਇਸ ਤਹਿਤ ਦੇਸ਼ ਦੇ ਕਰੋੜਾਂ ਲੋਕਾਂ ਨੂੰ ਫਾਇਦਾ ਹੁੰਦਾ ਹੈ। ਹੁਣ ਸਰਕਾਰ ਨੇ ਇਸ ਸਕੀਮ ਨੂੰ 5 ਸਾਲ ਲਈ ਵਧਾਉਣ ਦਾ ਵੱਡਾ ਫੈਸਲਾ ਲਿਆ ਹੈ।


ਇਹ ਵੀ ਪੜ੍ਹੋ: ਸਰਕਾਰੀ ਮੁਲਾਜ਼ਮਾਂ ਨੂੰ ਦੀਵਾਲੀ ਦਾ ਤੋਹਫਾ! ਤਨਖਾਹਾਂ ਵਿਚ 8 ਹਜ਼ਾਰ ਰੁਪਏ ਦਾ ਵਾਧਾ ਕਰਨ ਦੀ ਤਿਆਰੀ


 5 ਸਾਲਾਂ ਲਈ ਵਧਾਈ ਗਈ ਮੁਫਤ ਰਾਸ਼ਨ ਸਕੀਮ
ਭਾਰਤ ਸਰਕਾਰ ਨੇ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ ਦੀ ਸ਼ੁਰੂਆਤ ਕਰੋਨਾ ਸਮੇਂ ਦੌਰਾਨ ਕੀਤੀ ਸੀ। ਜਿਸ ਤਹਿਤ ਹਰ ਗਰੀਬ ਲੋੜਵੰਦ ਨੂੰ 5 ਕਿਲੋ ਤੱਕ ਦਾ ਰਾਸ਼ਨ ਮੁਫਤ ਦਿੱਤਾ ਜਾਂਦਾ ਹੈ। ਹੁਣ ਭਾਰਤ ਸਰਕਾਰ ਨੇ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਨੂੰ 1 ਜਨਵਰੀ, 2024 ਤੋਂ ਅਗਲੇ ਪੰਜ ਸਾਲਾਂ ਲਈ ਵਧਾ ਦਿੱਤਾ ਹੈ। ਜਿਸ ਨਾਲ ਦੇਸ਼ ਦੇ 80 ਕਰੋੜ ਲੋਕਾਂ ਨੂੰ ਫਾਇਦਾ ਹੋਵੇਗਾ।


ਇਹ ਵੀ ਪੜ੍ਹੋ: ਸੀਬੀਐਸਈ ਵਲੋਂ CTET 2024 ਦੀ ਤਰੀਕ ਵਿੱਚ ਫਿਰ ਬਦਲਾਅ, ਜਾਣੋ ਕਿਸ ਦਿਨ ਹੋਵੇਗੀ ਪ੍ਰੀਖਿਆ


ਇਨ੍ਹਾਂ ਲੋਕਾਂ ਨੂੰ ਮਿਲਦਾ ਹੈ ਲਾਭ 
ਭਾਰਤ ਸਰਕਾਰ ਦੀ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਦੇ ਤਹਿਤ, ਸਰਕਾਰ ਨੇ ਕੁਝ ਯੋਗਤਾ ਮਾਪਦੰਡ ਤੈਅ ਕੀਤੇ ਹਨ। ਸਕੀਮ ਤਹਿਤ ਅਜਿਹੇ ਪਰਿਵਾਰ ਜਿਨ੍ਹਾਂ ਦੇ ਪਰਿਵਾਰ ਦਾ ਮੁਖੀ ਵਿਧਵਾ ਜਾਂ ਫਿਰ ਗੰਭੀਰ ਰੂਪ ਨਾਲ ਬਿਮਾਰ ਹੁੰਦਾ ਹੈ, ਤਾਂ ਪਰਿਵਾਰ ਨੂੰ ਇਸ ਯੋਜਨਾ ਦਾ ਲਾਭ ਮਿਲਦਾ ਹੈ। ਇਸ ਦੇ ਨਾਲ ਹੀ ਬੇਜ਼ਮੀਨੇ ਖੇਤ ਮਜ਼ਦੂਰਾਂ, ਸੀਮਾਂਤ ਕਿਸਾਨਾਂ, ਪੇਂਡੂ ਕਾਰੀਗਰਾਂ/ਸ਼ਿਲਪਕਾਰਰਾਂ ਜਿਵੇਂ ਘੁਮਿਆਰ, ਮੋਚੀ, ਜੁਲਾਹੇ, ਲੁਹਾਰ, ਤਰਖਾਣ, ਝੁੱਗੀ-ਝੌਂਪੜੀ ਵਾਲੇ ਅਤੇ ਗੈਰ ਰਸਮੀ ਖੇਤਰ ਵਿੱਚ ਰੋਜ਼ਾਨਾ ਰੋਜ਼ੀ ਰੋਟੀ ਕਮਾਉਣ ਵਾਲੇ ਲੋਕਾਂ ਜਿਵੇਂ ਕਿ ਕੁਲੀ, ਰਿਕਸ਼ਾ ਚਾਲਕਾਂ, ਹੈਂਡ ਕਾਰਟ ਚਾਲਕ, ਫਲ ਅਤੇ ਫੁੱਲ ਵੇਚਣ ਵਾਲੇ, ਸਪੇਰਿਆਂ, ਕੂੜਾ  ਚੁੱਕਣ ਵਾਲੇ, ਮੋਚੀ ਅਤੇ ਬੇਸਹਾਰਾ ਆਦਿ ਨੂੰ ਇਸ ਦਾ ਲਾਭ ਦਿੱਤਾ ਜਾਂਦਾ ਹੈ।



ਇਸ ਤਰ੍ਹਾਂ ਲੈ ਸਕਦੇ ਹੋ ਲਾਭ
ਇਸ ਸਕੀਮ ਦਾ ਲਾਭ ਲੈਣ ਲਈ ਕੋਈ ਵੀ ਰਾਸ਼ਨ ਕਾਰਡ ਧਾਰਕ ਰਾਸ਼ਨ ਡੀਲਰ ਦੀ ਦੁਕਾਨ 'ਤੇ ਜਾ ਸਕਦਾ ਹੈ। ਉੱਥੇ ਤੁਹਾਨੂੰ ਆਪਣਾ ਰਾਸ਼ਨ ਕਾਰਡ ਦਿਖਾ ਕੇ POS ਮਸ਼ੀਨ 'ਤੇ ਫਿੰਗਰਪ੍ਰਿੰਟ ਰਾਹੀਂ ਆਪਣੀ ਪਛਾਣ ਦੀ ਪੁਸ਼ਟੀ ਕਰਨੀ ਪਵੇਗੀ। ਇਸ ਰਾਹੀਂ ਤੁਸੀਂ ਮੁਫਤ ਰਾਸ਼ਨ ਦੀ ਸਹੂਲਤ ਦਾ ਲਾਭ ਲੈ ਸਕਦੇ ਹੋ। ਇਸ ਦੇ ਲਈ ਤੁਹਾਡੇ ਕੋਲ ਆਧਾਰ ਕਾਰਡ ਅਤੇ ਰਾਸ਼ਨ ਕਾਰਡ ਦੋਵੇਂ ਹੋਣੇ ਚਾਹੀਦੇ ਹਨ।