Traffic Jam Problem: ਸਰਕਾਰ ਸ਼ਹਿਰਾਂ ਵਿਚ ਟ੍ਰੈਫਿਕ ਜਾਮ ਦੀ ਸਮੱਸਿਆ ਦਾ ਪੱਕਾ ਹੱਲ ਕਰਨ ਜਾ ਰਹੀ ਹੈ। ਸਰਕਾਰ ਨੇ ਇਸ ਸਬੰਧੀ ਯੋਜਨਾ ਤਿਆਰ ਕਰ ਲਈ ਹੈ ਅਤੇ ਸਿਰਫ਼ 5 ਸਾਲ ਬਾਅਦ ਸ਼ਹਿਰਾਂ ਵਿੱਚੋਂ ਟ੍ਰੈਫਿਕ ਖਤਮ ਹੋ ਜਾਵਗੀ। ਇਸ ਸਬੰਧੀ ਮੋਦੀ ਸਰਕਾਰ ਨੇ ਦੁਨੀਆ ਦਾ ਸਭ ਤੋਂ ਵੱਡਾ ਪ੍ਰੋਜੈਕਟ ਸ਼ੁਰੂ ਕੀਤਾ ਹੈ। 
ਖਾਸ ਗੱਲ ਇਹ ਹੈ ਕਿ ਇਸ ਪ੍ਰੋਜੈਕਟ ਤਹਿਤ ਸ਼ਹਿਰਾਂ ਦੇ ਉੱਪਰ 'ਸੜਕਾਂ' ਵਿਛਾਈਆਂ ਜਾਣਗੀਆਂ ਅਤੇ ਲੋਕ ਹਵਾਈ ਸਫਰ ਕਰਨਗੇ। ਅਜਿਹਾ ਪ੍ਰੋਜੈਕਟ ਇੱਕ ਜਾਂ ਦੋ ਸ਼ਹਿਰਾਂ ਵਿੱਚ ਨਹੀਂ ਬਲਕਿ ਲਗਭਗ 200 ਸ਼ਹਿਰਾਂ ਵਿੱਚ ਤਿਆਰ ਕੀਤਾ ਜਾਵੇਗਾ। ਇਸ 'ਤੇ ਲਗਭਗ 1.25 ਲੱਖ ਕਰੋੜ ਰੁਪਏ ਖਰਚ ਕੀਤੇ ਜਾਣਗੇ। 30 ਪ੍ਰੋਜੈਕਟਾਂ 'ਤੇ ਕੰਮ ਸ਼ੁਰੂ ਹੋ ਚੁੱਕਾ ਹੈ। ਇਸ ਦੀ ਕੁੱਲ ਲੰਬਾਈ ਲਗਭਗ 1200 ਕਿਲੋਮੀਟਰ ਹੋਣ ਦਾ ਅਨੁਮਾਨ ਹੈ।


ਸਰਕਾਰ ਨੇ ਭਾਰਤਮਾਲਾ ਪ੍ਰੋਜੈਕਟ ਦੇ ਤਹਿਤ ਦੇਸ਼ ਭਰ ਵਿੱਚ 200 ਰੋਪਵੇਅ ਪ੍ਰੋਜੈਕਟ (Ropeway project) ਚਲਾਉਣ ਦੀ ਯੋਜਨਾ ਬਣਾਈ ਹੈ। ਇਸ ਨਾਲ ਨਾ ਸਿਰਫ ਸਫਰ ਆਸਾਨ ਹੋਵੇਗਾ ਸਗੋਂ ਸੜਕਾਂ 'ਤੇ ਟ੍ਰੈਫਿਕ ਘੱਟ ਕਰਨ 'ਚ ਵੀ ਮਦਦ ਮਿਲੇਗੀ। ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਦਾ ਕਹਿਣਾ ਹੈ ਕਿ ਇਸ ਪ੍ਰਾਜੈਕਟ 'ਤੇ ਕੁੱਲ 1.25 ਲੱਖ ਕਰੋੜ ਰੁਪਏ ਖਰਚ ਕੀਤੇ ਜਾਣਗੇ। 


ਇਸ ਵਿੱਚੋਂ 60 ਫੀਸਦੀ ਪੈਸਾ ਕੇਂਦਰ ਸਰਕਾਰ ਵੱਲੋਂ ਦਿੱਤਾ ਜਾਵੇਗਾ, ਜਦੋਂਕਿ ਬਾਕੀ ਪ੍ਰਾਈਵੇਟ ਸੈਕਟਰ ਦੇ ਨਿਵੇਸ਼ ਤੋਂ ਇਕੱਠਾ ਕੀਤਾ ਜਾਵੇਗਾ। ਦੇਸ਼ ਵਿੱਚ ਹੁਣ ਤੱਕ 120 ਕਿਲੋਮੀਟਰ ਲੰਬਾਈ ਦੇ 30 ਰੋਪਵੇਅ ਪ੍ਰੋਜੈਕਟ ਸ਼ੁਰੂ ਕੀਤੇ ਜਾ ਚੁੱਕੇ ਹਨ। ਦੇਸ਼ ਵਿੱਚ ਪਹਿਲੀ ਵਾਰ ਰੋਪਵੇਅ ਦੀ ਯਾਤਰਾ 1968 ਵਿੱਚ ਸ਼ੁਰੂ ਹੋਈ ਸੀ, ਜਦੋਂ ਇਸਦੀ ਕੁੱਲ ਲੰਬਾਈ 65 ਕਿਲੋਮੀਟਰ ਸੀ। ਸਰਕਾਰ ਦਾ ਮੰਨਣਾ ਹੈ ਕਿ 2026 ਤੱਕ 8 ਪ੍ਰੋਜੈਕਟ ਸ਼ੁਰੂ ਹੋ ਜਾਣਗੇ, ਜਦਕਿ ਸਾਰੇ ਪ੍ਰੋਜੈਕਟ 5 ਸਾਲਾਂ 'ਚ ਪੂਰੇ ਕਰਨ ਦਾ ਟੀਚਾ ਹੈ।


15 ਮਿੰਟਾਂ ਵਿੱਚ ਤੈਅ ਕੀਤੀ ਜਾਵੇਗੀ ਇੱਕ ਘੰਟੇ ਦੀ ਦੂਰੀ 
ਭਾਰਤਮਾਲਾ ਪ੍ਰੋਜੈਕਟ ਦੇ ਤਹਿਤ ਦੇਸ਼ ਦਾ ਪਹਿਲਾ ਸ਼ਹਿਰੀ ਰੋਪਵੇਅ ਪ੍ਰੋਜੈਕਟ (Ropeway project) ਵਾਰਾਣਸੀ ਵਿੱਚ ਪੂਰਾ ਹੋ ਰਿਹਾ ਹੈ। ਸ਼ਹਿਰ ਵਿੱਚ ਰੋਪਵੇਅ ਚਲਾਉਣ ਦਾ ਇਹ ਪਹਿਲਾ ਤਜਰਬਾ ਹੋਵੇਗਾ। ਵਾਰਾਣਸੀ ਵਿੱਚ ਸਭ ਤੋਂ ਵੱਧ ਜਾਮ ਵਾਲੀ ਥਾਂ ਗੋਦੌਲੀਆ ਚੌਕ ਹੈ, ਜੋ ਰੋਪਵੇਅ ਦੇ ਨਿਰਮਾਣ ਤੋਂ ਬਾਅਦ ਖਾਲੀ ਹੋ ਜਾਵੇਗਾ। 


ਬਨਾਰਸ 'ਚ ਜੋ ਦੂਰੀ ਇਸ ਵੇਲੇ 1 ਘੰਟਾ ਲਗਦੀ ਹੈ, ਉਹ ਰੋਪਵੇਅ ਰਾਹੀਂ ਤੈਅ ਕਰਨ 'ਚ ਸਿਰਫ 15 ਮਿੰਟ ਦਾ ਸਮਾਂ ਲੱਗੇਗਾ। ਰੋਪਵੇਅ ਰਾਹੀਂ ਵਾਰਾਣਸੀ ਰੇਲਵੇ ਸਟੇਸ਼ਨ ਤੋਂ ਕਾਸ਼ੀ ਵਿਸ਼ਵਨਾਥ ਮੰਦਰ ਤੱਕ ਦੀ ਯਾਤਰਾ ਬਿਨਾਂ ਟ੍ਰੈਫਿਕ ਜਾਮ ਦੇ ਪੂਰੀ ਕੀਤੀ ਜਾ ਸਕਦੀ ਹੈ। ਇਸ ਰੋਪਵੇਅ ਦੀ ਦੂਰੀ 4 ਕਿਲੋਮੀਟਰ ਹੋਵੇਗੀ। ਕਰੀਬ 650 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਜਾ ਰਿਹਾ ਇਹ ਪ੍ਰੋਜੈਕਟ ਮਾਰਚ 2025 ਤੱਕ ਪੂਰਾ ਹੋ ਜਾਵੇਗਾ। ਇਸ ਦੇ ਰਸਤੇ 'ਚ 5 ਸਟੇਸ਼ਨਾਂ ਵਿਦਿਆਪੀਠ, ਰੱਥ ਯਾਤਰਾ ਅਤੇ ਚਰਚ ਤੋਂ ਇਲਾਵਾ ਰੇਲਵੇ ਸਟੇਸ਼ਨ ਅਤੇ ਕਾਸ਼ੀ ਵਿਸ਼ਵਨਾਥ ਮੰਦਰ ਹੋਣਗੇ। ਇਸ ਵਿੱਚ ਰੋਜ਼ਾਨਾ 1 ਲੱਖ ਲੋਕਾਂ ਨੂੰ ਲਿਜਾਣ ਦੀ ਸਮਰੱਥਾ ਹੋਵੇਗੀ।


60 ਦੀ ਬਜਾਏ ਲੱਗਣਗੇ ਸਿਰਫ਼ 3 ਮਿੰਟ
ਦੂਜਾ ਸ਼ਹਿਰੀ ਰੋਪਵੇਅ ਪ੍ਰਾਜੈਕਟ (Ropeway project)ਮਹਿੰਦਰਗੜ੍ਹ, ਹਰਿਆਣਾ ਦੇ ਕੁਲਤਾਜਪੁਰ ਪਿੰਡ ਤੋਂ ਦੋਸ਼ੀ ਪਹਾੜੀ ਤੱਕ ਬਣਾਇਆ ਜਾ ਰਿਹਾ ਹੈ। ਫਿਲਹਾਲ ਇਸ ਦੂਰੀ ਨੂੰ ਪੂਰਾ ਕਰਨ 'ਚ 1 ਘੰਟਾ ਲੱਗਦਾ ਹੈ ਪਰ ਰੋਪਵੇਅ ਰਾਹੀਂ ਇਸ ਨੂੰ ਸਿਰਫ 3 ਮਿੰਟ 'ਚ ਪੂਰਾ ਕੀਤਾ ਜਾ ਸਕਦਾ ਹੈ। ਇੱਥੇ ਦਾ ਕੰਮ ਦਸੰਬਰ 2025 ਤੱਕ ਪੂਰਾ ਹੋ ਜਾਵੇਗਾ ਅਤੇ 900 ਮੀਟਰ ਲੰਬੇ ਇਸ ਪ੍ਰੋਜੈਕਟ ਰਾਹੀਂ ਰੋਜ਼ਾਨਾ 5000 ਯਾਤਰੀ ਸਫਰ ਕਰ ਸਕਣਗੇ।



ਯੂਪੀ ਦੇ ਪ੍ਰਯਾਗਰਾਜ ਵਿੱਚ ਸੰਗਮ ਦੇ ਕਿਨਾਰੇ 2 ਕਿਲੋਮੀਟਰ ਲੰਬਾ ਰੋਪਵੇਅ (Ropeway) ਬਣਾਇਆ ਜਾ ਰਿਹਾ ਹੈ, ਜੋ ਜਨਵਰੀ 2026 ਤੱਕ ਬਣ ਕੇ ਤਿਆਰ ਹੋ ਜਾਵੇਗਾ। ਸ਼ੰਕਰ ਵਿਮਾਨ ਮੰਡਪਮ ਤੋਂ ਤ੍ਰਿਵੇਣੀ ਪੁਸ਼ਪ ਤੱਕ ਬਣਾਏ ਜਾ ਰਹੇ ਇਸ ਰੋਪਵੇਅ ਰਾਹੀਂ ਰੋਜ਼ਾਨਾ 30 ਹਜ਼ਾਰ ਲੋਕ ਸਫਰ ਕਰ ਸਕਣਗੇ। ਵਰਤਮਾਨ ਵਿੱਚ, ਇਸ ਦੂਰੀ ਨੂੰ ਪੂਰਾ ਕਰਨ ਵਿੱਚ 30 ਮਿੰਟ ਲੱਗਦੇ ਹਨ, ਜੋ ਕਿ ਪ੍ਰੋਜੈਕਟ ਦੇ ਪੂਰਾ ਹੋਣ ਤੋਂ ਬਾਅਦ ਸਿਰਫ 7 ਮਿੰਟਾਂ ਵਿੱਚ ਪੂਰੀ ਹੋ ਜਾਵੇਗੀ।


ਇਨ੍ਹਾਂ ਪ੍ਰਾਜੈਕਟਾਂ 'ਤੇ ਵੀ ਚੱਲ ਰਿਹਾ ਹੈ ਕੰਮ 
ਸਭ ਤੋਂ ਮਹੱਤਵਪੂਰਨ ਰੋਪਵੇਅ ਪ੍ਰੋਜੈਕਟ (Ropeway project) ਗੌਰੀਕੁੰਡ ਤੋਂ ਕੇਦਾਰਨਾਥ ਤੱਕ ਬਣਾਈ ਜਾ ਰਹੀ 10 ਕਿਲੋਮੀਟਰ ਲੰਬੀ ਕੇਬਲ ਕਾਰ ਹੈ, ਜੋ 8 ਘੰਟੇ ਦੀ ਦੂਰੀ ਸਿਰਫ਼ 30 ਮਿੰਟਾਂ ਵਿੱਚ ਤੈਅ ਕਰੇਗੀ। ਇਹ ਪ੍ਰੋਜੈਕਟ 2029 ਤੱਕ ਪੂਰਾ ਹੋ ਜਾਵੇਗਾ ਅਤੇ ਰੋਜ਼ਾਨਾ 36 ਹਜ਼ਾਰ ਯਾਤਰੀਆਂ ਨੂੰ ਲਿਜਾਣ ਦੀ ਸਮਰੱਥਾ ਹੋਵੇਗੀ। ਇਸ ਤੋਂ ਇਲਾਵਾ ਹੇਮਕੁੰਟ ਸਾਹਿਬ ਲਈ 12 ਕਿਲੋਮੀਟਰ ਲੰਬਾ ਰੋਪਵੇਅ (Ropeway)ਬਣਾਇਆ ਜਾ ਰਿਹਾ ਹੈ। ਇਸ ਨਾਲ ਗੋਵਿੰਦ ਘਾਟ ਤੋਂ ਹੇਮਕੁੰਟ ਤੱਕ ਦੀ ਦੂਰੀ ਸਿਰਫ਼ 3 ਘੰਟਿਆਂ ਵਿੱਚ ਤੈਅ ਕੀਤੀ ਜਾ ਸਕਦੀ ਹੈ। ਇਸ ਸਮੇਂ ਇਸ ਨੂੰ 3 ਦਿਨ ਲੱਗਦੇ ਹਨ। ਇਸ Ropeway project ਰਾਹੀਂ ਰੋਜ਼ਾਨਾ 22 ਹਜ਼ਾਰ ਲੋਕ ਸਫਰ ਕਰ ਸਕਣਗੇ।