ਨਵੀਂ ਦਿੱਲੀ: ਕੇਂਦਰ ਵਿਚਾਲੀ ਮੋਦੀ ਸਰਕਾਰ ਨਵੀਂ ਯੋਜਨਾ ਤਿਆਰ ਕਰ ਰਹੀ ਹੈ। ਸਰਕਾਰ ਵੱਲੋਂ 40 ਕਰੋੜ ਭਾਰਤੀਆਂ ਨੂੰ ਆਨਲਾਈਨ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਲੈਕਟ੍ਰਾਨਿਕਸ ਤੇ ਸੂਚਨਾ ਤਕਨਾਲੋਜੀ ਰਾਜ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਸ਼ਨੀਵਾਰ ਨੂੰ 'ਬਹੁ-ਭਾਸ਼ਾਈ ਇੰਟਰਨੈਟ' ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਦੀ ਯੋਜਨਾ ਦਾ ਖੁਲਾਸਾ ਕੀਤਾ।


ਉਨ੍ਹਾਂ ਕਿਹਾ ਕਿ ਇਸ ਦਾ ਉਦੇਸ਼ ਅਗਲੇ 40 ਕਰੋੜ ਭਾਰਤੀਆਂ ਨੂੰ ਆਨਲਾਈਨ ਲਿਆਉਣਾ ਹੈ। ਮੰਤਰਾਲਾ ਇੰਟਰਨੈੱਟ ਨੂੰ ਬਹੁਭਾਸ਼ਾਈ ਬਣਾਉਣ ਦੇ ਰਣਨੀਤਕ ਟੀਚੇ ਨੂੰ ਪ੍ਰਾਪਤ ਕਰਨ ਲਈ ਉਦਯੋਗ ਦੇ ਲੀਡਰਾਂ ਨਾਲ ਸਾਂਝੇਦਾਰੀ ਕਰੇਗਾ। ਉਸ ਤੋਂ ਬਾਅਦ ਇਸ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ।

ਚੰਦਰਸ਼ੇਖਰ ਨੇ ਕਿਹਾ ਕਿ ਨਵੀਂ ਸਿੱਖਿਆ ਨੀਤੀ ਆਧੁਨਿਕ ਭਾਰਤ ਦੇ ਇਤਿਹਾਸ ਵਿੱਚ ਸਿੱਖਿਆ ਖੇਤਰ ਵਿੱਚ ਸਭ ਤੋਂ ਵੱਡਾ ਸੁਧਾਰ ਹੈ। ਨਵੀਂ ਸਿੱਖਿਆ ਨੀਤੀ ਖੇਤਰੀ ਭਾਸ਼ਾਵਾਂ ਦੀ ਵਰਤੋਂ ਨੂੰ ਉਤਸ਼ਾਹਿਤ ਕਰਦੀ ਹੈ। ਇਸ ਲਈ, ਇਹ ਲਾਜ਼ਮੀ ਹੈ ਕਿ ਡਿਜੀਟਲ ਸਮਾਵੇਸ਼ ਨੂੰ ਯਕੀਨੀ ਬਣਾਉਣ ਲਈ ਤਕਨਾਲੋਜੀ ਪਲੇਟਫਾਰਮ ਇੰਟਰਨੈਟ ਦੇ ਨਾਲ-ਨਾਲ ਖੇਤਰੀ ਭਾਸ਼ਾਵਾਂ ਦਾ ਸਮਰਥਨ ਕਰਨ।

ਇਲੈਕਟ੍ਰਾਨਿਕਸ ਤੇ ਆਈਟੀ ਮੰਤਰਾਲੇ ਦੇ ਸਕੱਤਰ ਅਜੇ ਪ੍ਰਕਾਸ਼ ਸਾਹਨੀ ਨੇ ਕਿਹਾ ਕਿ ਇੰਟਰਨੈੱਟ ਵੱਡੀ ਗਿਣਤੀ ਵਿੱਚ ਭਾਰਤੀਆਂ ਤੱਕ ਪਹੁੰਚ ਗਿਆ ਹੈ ਪਰ ਫਿਰ ਵੀ ਇਹ ਬਹੁਤ ਸਾਰੇ ਨਾਗਰਿਕਾਂ ਲਈ ਪਹੁੰਚ ਤੋਂ ਬਾਹਰ ਹੈ ਕਿਉਂਕਿ ਜ਼ਿਆਦਾਤਰ ਸਮੱਗਰੀ ਅੰਗਰੇਜ਼ੀ ਵਿੱਚ ਹੈ। ਬਹੁ-ਭਾਸ਼ਾਈ ਇੰਟਰਨੈਟ ਰਾਹੀਂ ਅਸੀਂ 40 ਕਰੋੜ ਹੋਰ ਇੰਟਰਨੈੱਟ ਉਪਭੋਗਤਾਵਾਂ ਨੂੰ ਜੋੜ ਸਕਦੇ ਹਾਂ।

ਦੱਸ ਦੇਈਏ ਕਿ ਮੰਤਰਾਲੇ ਨੇ ਸ਼ਨੀਵਾਰ ਨੂੰ ਇਸ ਦੇ ਲਈ ਇੱਕ ਵਰਕਸ਼ਾਪ ਦਾ ਆਯੋਜਨ ਕੀਤਾ ਸੀ। ਇਸ ਵਰਕਸ਼ਾਪ ਵਿੱਚ ਸਨਅਤਾਂ ਜਿਵੇਂ ਗੂਗਲ (Google), ਮਾਈਕ੍ਰੋਸਾਫਟ (Microsoft), ਮੋਜ਼ੀਲਾ (Mozilla), Zoho Corporation, Rediff, XgenPlus, Rediff, XgenPlus, academia, industry bodies, ਉਦਯੋਗਿਕ ਸੰਸਥਾਵਾਂ, ਨੈਸ਼ਨਲ ਇਨਫੋਰਮੈਟਿਕਸ ਸੈਂਟਰ ਤੇ ਨੈਸ਼ਨਲ ਇੰਟਰਨੈਟ ਐਕਸਚੇਂਜ ਆਫ ਇੰਡੀਆ (NIXI) ਦੇ ਨੇਤਾਵਾਂ ਨੇ ਹਿੱਸਾ ਲਿਆ।