Lakhimpur Kheri Violence: ਲਖੀਮਪੁਰ ਕਾਂਡ 'ਚ ਉਲਝੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਟੈਨੀ ਨੇ ਅੱਜ ਮੀਡੀਆ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ। ਸੋਚੀ-ਸਮਝੀ ਸਾਜਿਸ਼ ਤਹਿਤ ਕਿਸਾਨਾਂ ਨੂੰ ਨਿਸ਼ਾਨਾ ਬਣਾਏ ਜਾਣ ਦੇ ਇਲਜ਼ਾਮਾਂ ਦੇ ਘੇਰੇ 'ਚ ਆਉਣ ਮਗਰੋਂ ਟੇਨੀ ਹੁਣ 'ਗੁੰਡਾਗਰਦੀ' 'ਤੇ ਉੱਤਰ ਆਏ ਹਨ। 'ਏਬੀਪੀ ਨਿਊਜ਼' ਦੇ ਪੱਤਰਕਾਰ ਨਵੀਨ ਨੇ ਜਦੋਂ ਮੰਤਰੀ ਨੂੰ SIT ਦੀ ਜਾਂਚ ਬਾਰੇ ਸਵਾਲ ਪੁੱਛਿਆ ਤਾਂ ਉਹ ਭੜਕ ਗਏ। ਉਹ ਪੱਤਰਕਾਰ ਨਾਲ ਮਾੜਾ ਵਿਹਾਰ ਕਰਨ ਲੱਗੇ।
ਉਨ੍ਹਾਂ ਨੇ ਏਬੀਪੀ ਨਿਊਜ਼ ਦੇ ਰਿਪੋਰਟਰ ਨੂੰ ਡਰਾਉਣ-ਧਮਕਾਉਣ ਦੀ ਕੋਸ਼ਿਸ਼ ਕੀਤੀ। ਉੱਥੇ ਮੌਜੂਦ ਇੱਕ ਹੋਰ ਪੱਤਰਕਾਰ ਨੇ ਵੀ ਮੋਬਾਈਲ ਬੰਦ ਕਰਾਉਣ ਦੀ ਕੋਸ਼ਿਸ਼ ਕੀਤੀ। ਮਿਸ਼ਰਾ ਟੈਨੀ ਨੇ ਏਬੀਪੀ ਨਿਊਜ਼ ਦੇ ਸਥਾਨਕ ਪੱਤਰਕਾਰ ਨਾਲ ਉਸ ਦੇ ਬੇਟੇ 'ਤੇ ਲੱਗੇ ਦੋਸ਼ਾਂ ਬਾਰੇ ਪੁੱਛੇ ਜਾਣ 'ਤੇ ਦੁਰਵਿਵਹਾਰ ਕੀਤਾ। ਟੈਨੀ ਨੇ ਕਿਹਾ, 'ਮੂਰਖਤਾ ਵਾਲੇ ਸਵਾਲ ਨਾ ਪੁੱਛੋ, ਤੇਰਾ ਦਿਮਾਗ ਖਰਾਬ ਹੈ?' ਇਸ ਤੋਂ ਬਾਅਦ ਮੋਬਾਈਲ ਬੰਦ ਕਰਵਾ ਦਿੱਤਾ।
[blurb]
[/blurb]
ਦਰਅਸਲ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਮਾਮਲੇ 'ਚ ਨਵਾਂ ਮੋੜ ਆਇਆ ਹੈ। ਐਸਆਈਟੀ ਨੇ ਆਪਣੀ ਜਾਂਚ ਵਿੱਚ ਦਾਅਵਾ ਕੀਤਾ ਹੈ ਕਿ ਕਿਸਾਨਾਂ ਨੂੰ ਵਾਹਨ ਨਾਲ ਕੁਚਲਣ ਦੀ ਪੂਰੀ ਘਟਨਾ ਇੱਕ ਸੋਚੀ ਸਮਝੀ ਸਾਜ਼ਿਸ਼ ਸੀ। ਐਸਆਈਟੀ ਨੇ ਹੁਣ ਦੋਸ਼ੀਆਂ 'ਤੇ ਲਗਾਈਆਂ ਧਾਰਾਵਾਂ ਨੂੰ ਵੀ ਬਦਲ ਦਿੱਤਾ ਹੈ। ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੇਨੀ ਦੇ ਬੇਟੇ ਆਸ਼ੀਸ਼ ਮਿਸ਼ਰਾ ਸਣੇ 14 ਲੋਕਾਂ ਉਪਰ ਹੁਣ ਗੈਰ ਇਰਾਦਾ ਕਤਲ ਕੇਸ ਦੀ ਬਜਾਏ ਹੱਤਿਆ ਦਾ ਕੇਸ ਚੱਲੇਗਾ। ਅੱਜ ਮੁਲਜ਼ਮਾਂ ਨੂੰ ਅਦਾਲਤ ਵਿੱਚ ਵੀ ਪੇਸ਼ ਕੀਤੀ ਜਾਏਗਾ।
ਲਖੀਮਪੁਰ ਕਾਂਡ ਦੇ ਮੁੱਖ ਮੁਲਜ਼ਮ ਆਸ਼ੀਸ਼ ਮਿਸ਼ਰਾ ਸਮੇਤ 14 ਲੋਕਾਂ 'ਤੇ ਜਾਂਚ ਤੋਂ ਬਾਅਦ ਧਾਰਾਵਾਂ ਬਦਲ ਦਿੱਤੀਆਂ ਗਈਆਂ ਹਨ। ਸਾਰੇ ਮੁਲਜ਼ਮਾਂ 'ਤੇ ਸੋਚੀ-ਸਮਝੀ ਯੋਜਨਾ ਬਣਾ ਕੇ ਵਾਰਦਾਤ ਨੂੰ ਅੰਜਾਮ ਦੇਣ ਦਾ ਦੋਸ਼ ਹੈ। ਐਸਆਈਟੀ ਨੇ ਆਈਪੀਸੀ ਦੀਆਂ ਧਾਰਾਵਾਂ 279, 338, 304 ਏ ਹਟਾ ਦਿੱਤੀਆਂ ਹਨ ਤੇ 307, 326, 302, 34,120 ਬੀ, 147, 148,149, 3/25/30 ਲਾਈਆਂ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :