ਨਵੀਂ ਦਿੱਲੀ: ਓਡੀਸ਼ਾ ‘ਚ ਫਾਨੀ ਤੂਫਾਨ ਨੇ ਦਸਤਕ ਦੇ ਦਿੱਤੀ ਹੈ। ਇਸ ਸਮੇਂ 175 ਕਿਮੀ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਰਹੀਆਂ ਹਨ। ਇਨ੍ਹਾਂ ਦਾ ਅਸਰ 5 ਤੋਂ 6 ਘੰਟੇ ਰਹੇਗਾ। ਤੇਜ਼ ਹਵਾਵਾਂ ਨਾਲ ਕਈ ਥਾਂਵਾਂ ‘ਤੇ ਭਾਰੀ ਬਾਰਸ਼ ਹੋ ਰਹੀ ਹੈ। ਇਸ ਨਾਲ ਬਿਜਲੀ ਸੇਵਾ ਬੰਦ ਕਰ ਦਿੱਤੀ ਗਈ ਹੈ ਤੇ ਮੋਬਾਈਲ ਸੇਵਾਵਾਂ ਵੀ ਬੰਦ ਹਨ। 11 ਲੱਖ ਲੋਕਾਂ ਨੂੰ ਸੁਰੱਖਿਅਤ ਥਾਂਵਾਂ ‘ਤੇ ਪਹੁੰਚਾ ਦਿੱਤਾ ਗਿਆ ਹੈ।



ਕੁਦਰਤ ਦੇ ਇਸ ਕਹਿਰ ‘ਚ ਰਾਹਤ ਤੇ ਬਚਾਅ ਕਾਰਜਾਂ ਦੀ ਟੀਮਾਂ ਨੇ 500 ਤੋਂ ਜ਼ਿਆਦਾ ਗਰਭਵਤੀ ਮਹਿਲਾਵਾਂ ਨੂੰ ਸੁਰੱਖਿਅਤ ਥਾਂਵਾਂ ‘ਤੇ ਪਹੁੰਚਾਇਆ ਹੈ। ਖ਼ਬਰਾਂ ਨੇ ਕਿ ਤੂਫਾਨ ਦੌਰਾਨ 541 ਗਰਭਵਤੀ ਔਰਤਾਂ ਨੂੰ ਹਸਪਤਾਲ ‘ਚ ਦਾਖਲ ਕੀਤਾ ਗਿਆ ਹੈ।



ਓਡੀਸ਼ਾ ਦੇ ਭਰਦਕ ਜ਼ਿਲ੍ਹੇ ‘ਚ ਗਰਭਵਤੀ ਔਰਤਾਂ ਵਿੱਚੋਂ ਕੁਝ ਨੇ ਤਾਂ ਬੱਚਿਆਂ ਨੂੰ ਜਨਮ ਦੇ ਦਿੱਤਾ ਹੈ। ਫਾਨੀ ਤੂਫਾਨ ਦੌਰਾਨ ਲੋਕਾਂ ਦੇ ਘਰਾਂ ‘ਚ ਕਿਲਕਾਰੀਆਂ ਨਾਲ ਕੁਝ ਸਕੂਨ ਮਿਲਿਆ ਹੈ। ਉਧਰ ਮੌਸਮ ਵਿਭਾਗ ਦੇ ਅਧਿਕਾਰੀ ਦਾ ਕਹਿਣਾ ਹੈ ਕਿ ਅਸੀਂ ਹਰ ਘੰਟੇ ਮੌਸਮ ਸਬੰਧੀ ਅਲਰਟ ਜਾਰੀ ਕਰ ਰਹੇ ਹਾਂ। ਇਸ ਤੂਫਾਨ ਦੀ ਰਫ਼ਤਾਰ 170-180 ਜਾਂ 200 ਕਿਮੀ ਪ੍ਰਤੀ ਘੰਟੇ ਦੀ ਹੋ ਸਕਦੀ ਹੈ। ਇਸ ਨਾਲ ਓਡੀਸ਼ਾ ‘ਚ ਘੱਟੋ ਘੱਟ ਅੱਠ ਦਿਨ ਬਾਰਸ਼ ਹੋਣ ਦੀ ਸੰਭਾਵਨਾ ਹੈ।