Mumbai Mira Road Case : ਮੁੰਬਈ ਦੇ ਮੀਰਾ ਰੋਡ ਇਲਾਕੇ ਵਿੱਚ ਪ੍ਰੇਮਿਕਾ ਦੀ ਹੱਤਿਆ ਦੀ ਖ਼ਬਰ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। 56 ਸਾਲਾ ਵਿਅਕਤੀ ਨੇ ਸਭ ਤੋਂ ਪਹਿਲਾਂ ਆਪਣੀ 32 ਸਾਲਾ ਗਰਲਫ੍ਰੈਂਡ ਦਾ ਕਤਲ ਕਰ ਦਿੱਤਾ ਅਤੇ ਉਸ ਦੀ ਲਾਸ਼ ਨਾਲ ਅਜਿਹਾ ਸਲੂਕ ਕੀਤਾ ਕਿ ਜਾਣ ਕੇ ਰੂਹ ਕੰਬ ਜਾਵੇਗੀ। ਮ੍ਰਿਤਕ ਦੇਹ ਦੇ ਛੋਟੇ-ਛੋਟੇ ਟੁਕੜੇ ਕੱਟ ਕੇ ਕੁੱਕਰ ਵਿੱਚ ਉਬਾਲ ਦਿੰਦਾ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਵਿਅਕਤੀ ਨੂੰ ਕੋਈ ਪਛਤਾਵਾ ਨਹੀਂ ਹੈ। ਇਸ ਗੱਲ ਦੋਸ਼ੀ ਨੇ ਖੁਦ ਕਬੂਲੀ ਹੈ।
'ਏਬੀਪੀ ਨਿਊਜ਼' ਵੱਲੋਂ ਮਿਲੀ ਜਾਣਕਾਰੀ ਅਨੁਸਾਰ ਪਾਟਨਰ ਦੀ ਹੱਤਿਆ ਕਰਕੇ ਉਸ ਦੀ ਲਾਸ਼ ਦੇ ਟੁਕੜੇ-ਟੁਕੜੇ ਕਰਨ ਵਾਲੇ ਮੁਲਜ਼ਮ ਨੇ ਪੁਲਿਸ ਨੂੰ ਦੱਸਿਆ ਕਿ ਉਹ ਐੱਚ.ਆਈ.ਵੀ. ਪਾਜ਼ੀਟਿਵ ਹੈ। ਇਸ ਵਜ੍ਹਾ ਕਰਕੇ ਦੋਵਾਂ ਵਿਚਾਲੇ ਝਗੜਾ ਰਹਿੰਦਾ ਸੀ। ਦੋਸ਼ੀ ਨੇ ਇਹ ਵੀ ਕਿਹਾ ਕਿ ਉਸ ਨੂੰ ਕੋਈ ਪਛਤਾਵਾ ਨਹੀਂ ਹੈ।
ਨਹੀਂ ਬਣਾਏ ਸਰੀਰਕ ਸਬੰਧ - ਆਰੋਪੀ
ਕਤਲ ਦਾ ਦੋਸ਼ੀ ਮਨੋਜ ਸਾਨੇ ਪੁਲਸ ਦੀ ਹਿਰਾਸਤ 'ਚ ਹੈ ਅਤੇ ਪੁਲਸ ਉਸ ਤੋਂ ਪੁੱਛਗਿੱਛ ਕਰ ਰਹੀ ਹੈ। ਹੁਣ ਤੱਕ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ, ਉਸ ਮੁਤਾਬਕ ਦੋਸ਼ੀ ਲਗਾਤਾਰ ਪੁਲਸ ਨੂੰ ਨਵੀਆਂ-ਨਵੀਆਂ ਗੱਲਾਂ ਦੱਸ ਰਿਹਾ ਹੈ। 'ਏਬੀਪੀ ਨਿਊਜ਼' ਵੱਲੋਂ ਮਿਲੀ ਜਾਣਕਾਰੀ ਮੁਤਾਬਕ ਜਦੋਂ ਉਸ ਨੂੰ ਪੁੱਛਿਆ ਗਿਆ ਕਿ ਦੋਵਾਂ ਵਿਚਾਲੇ ਕਿਹੋ ਜਿਹਾ ਰਿਸ਼ਤਾ ਸੀ ਤਾਂ ਉਸ ਨੇ ਦੱਸਿਆ ਕਿ ਉਹ ਮਹਿਲਾ ਨੂੰ ਪਿਆਰ ਕਰਦਾ ਸੀ, ਉਸ ਨਾਲ ਜੁੜਿਆ ਹੋਇਆ ਸੀ, ਵਿਆਹ ਕਰਨਾ ਚਾਹੁੰਦਾ ਸੀ ਪਰ ਮੈਂ ਉਸ ਨਾਲ ਸਰੀਰਕ ਸਬੰਧ ਨਹੀਂ ਬਣਾਏ।
ਮੁਲਜ਼ਮ ਨੇ ਐਚ.ਆਈ.ਵੀ ਹੋਣ ਦੀ ਗੱਲ ਕਬੂਲੀ
ਜਦੋਂ ਪੁਲਿਸ ਨੇ ਉਸ ਤੋਂ ਪੁੱਛਗਿੱਛ ਕੀਤੀ ਕਿ ਉਸ ਨੇ ਲਿਵ-ਇਨ ਪਾਰਟਨਰ ਹੋਣ ਦੇ ਬਾਵਜੂਦ ਸਰੀਰਕ ਸਬੰਧ ਕਿਉਂ ਨਹੀਂ ਬਣਾਏ ਤਾਂ ਉਸ ਨੇ ਕਿਹਾ ਕਿ ਉਸ ਨੂੰ ਲਾਇਲਾਜ ਬਿਮਾਰੀ ਹੈ। ਇਸ ਤਰ੍ਹਾਂ ਉਸਨੇ ਪੁਲਿਸ ਕੋਲ ਕਬੂਲ ਕੀਤਾ ਕਿ ਉਹ HIP ਪਾਜ਼ੀਟਿਵ ਸੀ। ਉਸ ਨੇ ਦੱਸਿਆ ਕਿ ਬਿਮਾਰੀ ਕਾਰਨ ਤਣਾਅ ਰਹਿੰਦਾ ਸੀ।
ਇਸ ਦੇ ਨਾਲ ਹੀ ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀ ਆਪਣੇ ਬਚਾਅ ਲਈ ਵੀ ਇਹ ਗੱਲਾਂ ਕਹਿ ਸਕਦਾ ਹੈ। ਪੁਲਿਸ ਨੇ ਕਿਹਾ ਹੈ ਕਿ ਜਦੋਂ ਤੱਕ ਮੈਡੀਕਲ ਰਿਪੋਰਟ ਤੋਂ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਜਾਂਦੀ, ਦੋਸ਼ੀ ਦੀਆਂ ਗੱਲਾਂ 'ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ। ਪੁਲਿਸ ਦੇ ਸ਼ੱਕ ਦਾ ਕਾਰਨ ਇਹ ਵੀ ਹੈ, ਕਿਉਂਕਿ ਮੁਲਜ਼ਮ ਨੇ ਕਈ ਗੱਲਾਂ ਕਹੀਆਂ ਹਨ। ਦੋਸ਼ੀ ਨੇ ਇਹ ਵੀ ਕਿਹਾ ਕਿ ਔਰਤ ਨੇ ਖੁਦਕੁਸ਼ੀ ਕਰ ਲਈ ਹੈ। ਇਸ ਡਰ ਤੋਂ ਕਿ ਪੁਲਿਸ ਉਸਨੂੰ ਦੋਸ਼ੀ ਬਣਾ ਸਕਦੀ ਹੈ, ਉਸਨੇ ਲਾਸ਼ ਦੇ ਟੁਕੜੇ ਕਰ ਦਿੱਤੇ।