Nagaland Swearing In Ceremony : ਨਾਗਾਲੈਂਡ ਵਿਧਾਨ ਸਭਾ ਲਈ ਚੁਣੀ ਗਈ ਪਹਿਲੀ ਮਹਿਲਾ ਵਿਧਾਇਕ ਸਲਹੌਤੁਓਨੂਓ ਕਰੂਸੇ ( salhoutuonuo crucis ) ਨੇ ਮੰਗਲਵਾਰ (7 ਮਾਰਚ) ਨੂੰ ਮੰਤਰੀ ਵਜੋਂ ਸਹੁੰ ਚੁੱਕੀ ਹੈ। ਨਾਗਾਲੈਂਡ 'ਚ ਐੱਨਡੀਪੀਪੀ ਦੇ ਨੇਫੀਯੂ ਰੀਓ ਦੀ ਅਗਵਾਈ ਵਾਲੀ ਸਰਬ ਪਾਰਟੀ ਸਰਕਾਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੌਜੂਦਗੀ ਵਿੱਚ ਸ਼ਿਲਾਂਗ ਵਿੱਚ ਸਹੁੰ ਚੁੱਕੀ। ਸਮਾਗਮ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਭਾਜਪਾ ਪ੍ਰਧਾਨ ਜੇਪੀ ਨੱਡਾ, ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਵੀ ਮੌਜੂਦ ਸਨ।
ਇਹ ਵੀ ਪੜ੍ਹੋ : ਕਿੱਧਰ ਨੂੰ ਜਾ ਰਿਹਾ ਪੰਜਾਬ! ਸਕੂਲਾਂ 'ਚ ਪੜ੍ਹਦੇ ਵਿਦਿਆਰਥੀ ਵੀ ਬੰਦੂਕਾਂ ਚੱਕੀ ਫਿਰਦੇ, 12ਵੀ ਕਲਾਸ ਦੇ ਵਿਦਿਆਰਥੀ ਦੇ ਸਿਰ 'ਚ ਮਾਰੀ ਗੋਲੀ
ਅਹੁਦੇ ਦੀ ਸਹੁੰ ਚੁੱਕਣ ਤੋਂ ਬਾਅਦ ਪੀਐਮ ਮੋਦੀ ਨੇ ਸਲਹੌਤੁਓਨੂਓ ਕਰੂਸੇ ਨੂੰ ਹੱਥ ਜੋੜ ਕੇ ਵਧਾਈ ਦਿੱਤੀ। ਇਸ ਦੌਰਾਨ ਦੋਵੇਂ ਮੁਸਕਰਾਉਂਦੇ ਨਜ਼ਰ ਆਏ। ਪਹਿਲੀ ਵਾਰ ਨਾਗਾਲੈਂਡ ਵਿਧਾਨ ਸਭਾ ਤੋਂ ਦੋ ਔਰਤਾਂ (ਸਾਲਹੌਤੁਓਨੂਓ ਕਰੂਸੇ ਅਤੇ ਹੇਕਾਨੀ ਜਾਖਾਲੂ) ਨੇ ਜਿੱਤ ਹਾਸਲ ਕੀਤੀ ਹੈ। ਪੱਛਮੀ ਅੰਗਾਮੀ ਸੀਟ ਤੋਂ ਨੈਸ਼ਨਲ ਡੈਮੋਕ੍ਰੇਟਿਕ ਪ੍ਰੋਗਰੈਸਿਵ ਪਾਰਟੀ (ਐਨਡੀਪੀਪੀ) ਦੀ ਉਮੀਦਵਾਰ ਸਾਲਹੌਤੁਓਨੂਓ ਕਰੂਸੇ ਨੇ ਆਜ਼ਾਦ ਉਮੀਦਵਾਰ ਨੂੰ ਸੱਤ ਵੋਟਾਂ ਨਾਲ ਹਰਾਇਆ। ਜਦੋਂ ਕਿ ਦੀਮਾਪੁਰ-3 ਹਲਕੇ ਤੋਂ ਐਨਡੀਪੀਪੀ ਉਮੀਦਵਾਰ ਹੇਕਾਣੀ ਜਾਖਲੂ ਜੇਤੂ ਰਹੇ ਹਨ।
ਇਹ ਵੀ ਪੜ੍ਹੋ : ਮੁੱਖ ਮੰਤਰੀ ਨਾਲ ਮੁਲਾਕਾਤ ਦੇ ਭਰੋਸਾ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੇ ਚੁੱਕਿਆ ਧਰਨਾ
ਨੇਫੀਯੂ ਰੀਓ ਪੰਜਵੀਂ ਵਾਰ ਬਣੇ ਮੁੱਖ ਮੰਤਰੀ
ਨੇਫੀਯੂ ਰੀਓ ਪੰਜਵੀਂ ਵਾਰ ਬਣੇ ਮੁੱਖ ਮੰਤਰੀ
ਨੇਫੀਯੂ ਰੀਓ ਨੇ ਲਗਾਤਾਰ ਪੰਜਵੀਂ ਵਾਰ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਹੈ। ਉਹ ਰਾਜ ਵਿੱਚ ਇੱਕ ਸਰਬ ਪਾਰਟੀ ਸਰਕਾਰ ਦੀ ਅਗਵਾਈ ਕਰ ਰਹੇ ਹਨ ,ਜਿੱਥੇ ਕੋਈ ਵਿਰੋਧੀ ਪਾਰਟੀ ਨਹੀਂ ਹੋਵੇਗੀ। ਟੀਆਰ ਜ਼ੇਲਿਯਾਂਗ, ਵਾਈ ਪੈਟਨ ਨੇ ਨਾਗਾਲੈਂਡ ਦੇ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਗਵਰਨਰ ਲਾ ਗਣੇਸ਼ਨ ਨੇ ਰੀਓ ਕੈਬਨਿਟ ਦੇ ਹੋਰ ਮੈਂਬਰਾਂ ਨੂੰ ਸਹੁੰ ਚੁਕਾਈ।
ਇਨ੍ਹਾਂ ਵਿਧਾਇਕਾਂ ਨੇ ਸਹੁੰ ਚੁੱਕੀ
ਜੀ ਕੈਟੋ ਏ , ਜੈਕਬ ਝੀਮੋਮੀ, ਕੇਜੀ ਕੇਨਯ, ਪੀ ਪਾਇਵਾਂਗ ਕੋਨਯਕ, ਮੇਤਸੂਬੋ ਜਮੀਰ, ਟੇਮਜੇਨ ਇਮਨਾ ਅਲੋਂਗ, ਸੀਐਲ ਜੌਹਨ, ਸਾਲਹੌਤੁਓਨੂਓ ਕਰੂਸੇ ਅਤੇ ਪੀ ਬਾਸ਼ਾਂਗਮੋਂਗਬਾ ਚਾਂਗ ਸਮੇਤ 9 ਵਿਧਾਇਕਾਂ ਨੇ ਨਾਗਾਲੈਂਡ ਕੈਬਨਿਟ ਵਿੱਚ ਮੰਤਰੀ ਵਜੋਂ ਸਹੁੰ ਚੁੱਕੀ ਹੈ। ਹਾਲ ਹੀ ਵਿੱਚ ਹੋਈਆਂ ਨਾਗਾਲੈਂਡ ਚੋਣਾਂ ਵਿੱਚ ਐਨਡੀਪੀਪੀ-ਭਾਜਪਾ ਗਠਜੋੜ ਨੇ 60 ਵਿੱਚੋਂ 37 ਸੀਟਾਂ ਜਿੱਤੀਆਂ ਹਨ।