Naseeruddin Shah On Prophet Row: ਪੈਗੰਬਰ ਮੁਹੰਮਦ 'ਤੇ ਨੂਪੁਰ ਸ਼ਰਮਾ ਦੇ ਵਿਵਾਦਤ ਬਿਆਨ ਕਾਰਨ ਦੇਸ਼ ਸਮੇਤ ਦੁਨੀਆ 'ਚ ਇਸ ਸਮੇਂ ਮਾਹੌਲ ਗਰਮ ਹੈ। ਇਸ ਮੁੱਦੇ 'ਤੇ ਸਾਰੀਆਂ ਮਸ਼ਹੂਰ ਹਸਤੀਆਂ ਆਪਣੀ ਪ੍ਰਤੀਕ੍ਰਿਆ ਦੇ ਰਹੀਆਂ ਹਨ। ਫਰਹਾਨ ਅਖਤਰ ਤੇ ਕੰਗਨਾ ਰਣੌਤ ਨੇ ਵੀ ਇਸ ਮੁੱਦੇ 'ਤੇ ਆਪਣਾ ਸਟੈਂਡ ਦਿੱਤਾ ਹੈ। ਇਸ ਦੇ ਨਾਲ ਹੀ ਹੁਣ ਅਦਾਕਾਰ ਨਸੀਰੂਦੀਨ ਸ਼ਾਹ ਨੇ ਇਸ ਮਾਮਲੇ 'ਤੇ ਆਪਣੀ ਪ੍ਰਤੀਕ੍ਰਿਆ ਦਿੱਤੀ ਹੈ। ਇਸ ਮੁੱਦੇ 'ਤੇ ਗੱਲਬਾਤ ਕਰਦਿਆਂ ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਲਾਹ ਦਿੱਤੀ ਹੈ।

ਕੀ ਕਿਹਾ ਨਸੀਰੂਦੀਨ ਸ਼ਾਹ ਨੇ?
ਆਪਣਾ ਪੱਖ ਰੱਖਦੇ ਹੋਏ ਨਸੀਰੂਦੀਨ ਸ਼ਾਹ ਨੇ ਪੀਐਮ ਮੋਦੀ ਨੂੰ ਇਸ ਜ਼ਹਿਰ ਨੂੰ ਬੰਦ ਕਰਨ ਲਈ ਕਿਹਾ ਹੈ। ਉਨ੍ਹਾਂ ਨੇ NDTV ਨੂੰ ਦਿੱਤੇ ਇੰਟਰਵਿਊ 'ਚ ਕਿਹਾ ਹੈ, "ਮੈਂ ਪ੍ਰਧਾਨ ਮੰਤਰੀ ਮੋਦੀ ਨੂੰ ਲੋਕਾਂ 'ਚ ਕੁਝ ਚੰਗੀ ਸਮਝ ਪੈਦਾ ਕਰਨ ਦੀ ਅਪੀਲ ਕਰਨਾ ਚਾਹਾਂਗਾ। ਜੇ ਉਹ ਮੰਨਦੇ ਹਨ ਕਿ ਹਰਿਦੁਆਰ ਦੀ ਧਰਮ ਸਭਾ ਵਿੱਚ ਜੋ ਕੁਝ ਕਿਹਾ ਗਿਆ ਹੈ, ਉਸ ਨੂੰ ਅਜਿਹਾ ਕਹਿਣ ਦੀ ਆਗਿਆ ਹੋਣੀ ਚਾਹੀਦੀ ਹੈ ਤੇ ਜੇ ਨਹੀਂ, ਤਾਂ ਉਨ੍ਹਾਂ ਨੂੰ ਕਹਿਣਾ ਚਾਹੀਦਾ ਹੈ।"









 


ਨਸੀਰੂਦੀਨ ਸ਼ਾਹ ਨੇ ਹੋਰ ਕੀ ਕਿਹਾ
ਨਸੀਰੂਦੀਨ ਸ਼ਾਹ ਨੇ ਅੱਗੇ ਕਿਹਾ, 'ਜੋ ਨਫ਼ਰਤ ਕਰਨ ਵਾਲੇ ਟਵਿੱਟਰ 'ਤੇ ਪੀਐਮ ਨੂੰ ਫੌਲੋ ਕਰਦੇ ਹਨ, ਉਨ੍ਹਾਂ ਨੂੰ ਇਸ ਬਾਰੇ ਕੁਝ ਕਰਨਾ ਹੋਵੇਗਾ। ਇਸ ਜ਼ਹਿਰ ਨੂੰ ਵਧਣ ਤੋਂ ਰੋਕਣ ਲਈ ਜ਼ਰੂਰੀ ਕਦਮ ਚੁੱਕਣੇ ਪੈਣਗੇ।’

ਇਸ ਦੇ ਨਾਲ ਹੀ ਨਸੀਰੂਦੀਨ ਸ਼ਾਹ ਨੇ ਨੂਪੁਰ ਸ਼ਰਮਾ ਬਾਰੇ ਬੋਲਦਿਆਂ ਕਿਹਾ, ‘ਮਹਿਲਾ ਕੋਈ ਮਾਮੂਲੀ ਤੱਤ ਨਹੀਂ, ਉਹ ਇੱਕ ਕੌਮੀ ਬੁਲਾਰਾ ਹੈ। ਉਨ੍ਹਾਂ ਕਿਹਾ ਕਿ ਉਸ ਨੂੰ ਕੋਈ ਵੀ ਉਦਾਹਰਨ ਯਾਦ ਨਹੀਂ ਜਦੋਂ ਕਿਸੇ ਮੁਸਲਮਾਨ ਨੇ ਕਿਸੇ ਹਿੰਦੂ ਦੇਵੀ ਦੇਵਤੇ 'ਤੇ ਅਜਿਹਾ ਭੜਕਾਊ ਭਾਸ਼ਣ ਦਿੱਤਾ ਹੋਵੇ।