ਨਵੀਂ ਦਿੱਲੀ: ਦੇਸ਼ ਭਰ ਵਿੱਚ ਨਰੇਂਦਰ ਮੋਦੀ ਦੀ ਲਹਿਰ ਦੇ ਬਾਵਜੂਦ ਉੜੀਸਾ ਵਿੱਚ ਨਵੀਨ ਪਟਨਾਇਕ ਆਪਣਾ ਕਿਲ੍ਹਾ ਬਚਾਉਣ ਵਿੱਚ ਕਾਮਯਾਬ ਰਹੇ। ਵਿਧਾਨ ਸਭਾ ਚੋਣਾਂ ਵਿੱਚ ਨਵੀਨ ਪਟਨਾਇਕ ਦੀ ਅਗਵਾਈ ਵਿੱਚ ਬੀਜੂ ਜਨਤਾ ਦਲ ਨੇ 146 ਵਿੱਚੋਂ 112 ਸੀਟਾਂ ਹਾਸਲ ਕੀਤੀਆਂ। ਜਿੱਤ ਦਰਜ ਕਰਨ ਬਾਅਦ ਬੀਜੂ ਜਨਤਾ ਦਲ ਨੇ ਨਵੀਨ ਪਟਨਾਇਕ ਨੂੰ ਆਪਣਾ ਲੀਡਰ ਚੁਣ ਲਿਆ ਹੈ। ਉਹ 29 ਮਈ ਨੂੰ 5ਵੀਂ ਵਾਰ ਰਾਜ ਸਭਾ ਦੇ ਸੀਐਮ ਵਜੋਂ ਸਹੁੰ ਚੁੱਕਣਗੇ।

ਹੁਣ ਤਕ ਨਵੀਨ ਪਟਨਾਇਕ 19 ਸਾਲ ਤਕ ਸੂਬੇ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ। ਜੇ ਉਹ ਸਾਲ ਦੀ ਟਰਮ ਪੂਰੀ ਕਰਦੇ ਹਨ ਤਾਂ ਉਹ ਦੇ ਵਿੱਚ ਸਭ ਤੋਂ ਵੱਧ ਸਮੇਂ ਤਕ ਮੁੱਖ ਮੰਤਰੀ ਰਹਿਣ ਦਾ ਰਿਕਾਰਡ ਬਣਾ ਸਕਦੇ ਹਨ। ਦੱਸ ਦੇਈਏ ਨਵੀਨ ਪਟਨਾਇਕ 5 ਮਾਰਚ 2000 ਨੂੰ ਪਹਿਲੀ ਵਾਰ ਸੀਐਮ ਬਣੇ ਸਨ।

ਉਂਝ ਦੇਸ਼ ਵਿੱਚ ਸਭ ਤੋਂ ਜ਼ਿਆਦਾ ਸਮੇਂ ਤਕ ਸੀਐਮ ਰਹਿਣ ਦਾ ਰਿਕਾਰਡ ਸਿੱਕਮ ਦੇ ਪਵਨ ਕੁਮਾਰ ਚਾਮਲਿੰਗ ਦੇ ਨਾਂ ਦਰਜ ਹੈ। ਪਵਨ ਕੁਮਾਰ ਚਾਮਲਿੰਗ ਦੀ ਪਾਰਟੀ ਸਿੱਕਮ ਡੈਮੋਕਰੇਟਿਕ ਫਰੰਟ ਨੂੰ 2019 ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਉਹ 24 ਸਾਲ 163 ਦਿਨਾਂ ਤਕ ਸੀਐਮ ਦੀ ਕੁਰਸੀ 'ਤੇ ਬਿਰਾਜਮਾਨ ਰਹੇ।