ਨਵੀਂ ਦਿੱਲੀ : ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ 'ਓਮੀਕ੍ਰੋਨ' ਨੇ ਪੂਰੀ ਦੁਨੀਆ ਨੂੰ ਫਿਰ ਪਰੇਸ਼ਾਨੀ 'ਚ ਪਾ ਦਿੱਤਾ ਹੈ। ਇਸ ਦਰਮਿਆਨ ਕੈਨੇਡਾ ਸਰਕਾਰ ਨੇ ਕੈਨੇਡਾ 'ਚ ਕੋਰੋਨਾ ਵਾਇਰਸ ਦੇ 'ਓਮੀਕ੍ਰੋਨ' ਵੇਰੀਐਂਟ ਦੀ ਪੁਸ਼ਟੀ ਕਰ ਦਿੱਤੀ ਹੈ। ਦੂਜੇ ਪਾਸੇ ਸਿਹਤ ਮੰਤਰਾਲੇ ਮੁਤਾਬਕ ਦੋ ਯਾਤਰੀ ਇਸ ਨਵੇਂ ਵੇਰੀਐਂਟ ਨਾਲ ਸੰਕ੍ਰਮਿਤ ਪਾਏ ਗਏ ਹਨ। ਉਧਰ ਪ੍ਰਧਾਨ ਮੰਤਰੀ ਤੇ ਸਿਹਤ ਮੰਤਰੀ ਕ੍ਰਿਸਟੀਨ ਇਲੀਅਟ ਭਾਵ ਮੁੱਖ ਮੈਡੀਕਲ ਅਧਿਕਾਰੀ ਡਾ. ਕਿਰਨ ਮੂਰ ਨੇ ਕਿਹਾ ਕਿ ਅੱਜ ਓਂਟਾਰਿਓ ਸੂਬੇ ਨੇ ਓਟਾਵਾ 'ਚ ਕੋਵਿਡ-19 ਦੇ ਓਮੀਕ੍ਰੋਨ ਵੇਰੀਐਂਟ ਦੇ ਦੋ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਦੋਵਾਂ 'ਚੋਂ ਇਕ ਹਾਲ ਹੀ 'ਚ ਨਾਈਜੀਰੀਆ ਦੀ ਯਾਤਰਾ ਕਰਨ ਵਾਲੇ ਵਿਅਕਤੀਆਂ 'ਚ ਸੀ। ਓਟਾਵਾ ਪਬਲਿਕ ਹੈਲਥ ਮਾਮਲੇ ਤੇ ਸੰਪਰਕ ਪ੍ਰਬੰਧਨ ਇਨ੍ਹਾਂ ਮਾਮਲਿਆਂ ਨੂੰ ਦੇਖ ਰਹੇ ਹਨ ਤੇ ਮਰੀਜ਼ ਆਈਸੋਲੇਸ਼ਨ 'ਚ ਹਨ। ਬਿਆਨ ਮੁਤਾਬਕ ਕੈਨੇਡਾ ਆਉਣ ਵਾਲੇ ਸਾਰੇ ਯਾਤਰੀਆਂ ਦਾ ਕੋਵਿਡ-19 ਪ੍ਰੀਖਣ ਕੀਤਾ ਜਾਵੇਗਾ। ਚਾਹੇ ਉਹ ਕਿਤੋਂ ਵੀ ਆ ਰਹੇ ਹੋਣ। ਕੈਨੇਡਾ ਨੇ ਸ਼ੁੱਕਰਵਾਰ ਨੂੰ ਦੱਖਣੀ ਅਫਰੀਕੀ ਦੇਸ਼ਾਂ ਦੇ ਕੁਝ ਦੇਸ਼ਾਂ ਤੋਂ ਕੈਨੇਡਾ ਦੀ ਯਾਤਰਾ ਕਰਨ ਵਾਲੇ ਵਿਦੇਸ਼ੀ ਨਾਗਰਿਕਾਂ 'ਤੇ ਪਾਬੰਦੀ ਲਾ ਦਿੱਤੀ ਸੀ।
ਇਸੇ ਤਰ੍ਹਾਂ ਜੇਕਰ ਭਾਰਤ ਦੀ ਗੱਲ ਕਰੀਏ ਤਾਂ ਦੱਖਣੀ ਅਫਰੀਕਾ ਦੇ ਕੇਪ ਟਾਊਨ ਰਾਹੀਂ ਮੁੰਬਈ ਨਾਲ ਲੱਗਦੇ ਠਾਣੇ ਜ਼ਿਲ੍ਹੇ ਦੇ ਡੋਂਬੀਵਲੀ 'ਚ ਆਏ ਇਕ ਵਿਅਕਤੀ ਦੀ ਕੋਰੋਨਾ ਟੈਸਟ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ। ਇਸ ਕੋਰੋਨਾ ਸੰਕਰਮਿਤ ਵਿਅਕਤੀ ਦੇ ਸੈਂਪਲ ਹੁਣ ਜੀਨੋਮ ਸੀਕਵੈਂਸਿੰਗ ਲਈ ਭੇਜੇ ਗਏ ਹਨ। ਦੱਖਣੀ ਅਫ਼ਰੀਕਾ ਤੋਂ ਮੁੰਬਈ ਨੇੜੇ ਡੋਂਬੀਵਲੀ ਖੇਤਰ 'ਚ ਆਏ ਇਸ ਕੋਰੋਨਾ ਪਾਜ਼ੇਟਿਵ ਪਰਵਾਸੀ ਨੂੰ ਓਮੀਕ੍ਰੋਨ ਵੇਰੀਐਂਟ ਦੀ ਮਾਰ ਪਈ ਹੈ ਜਾਂ ਨਹੀਂ, ਇਹ ਜੀਨੋਮ ਸੀਕਵੈਂਸਿੰਗ ਨਾਲ ਜੁੜੀ ਜਾਣਕਾਰੀ ਸਾਹਮਣੇ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ।
ਇਹ ਵੀ ਪੜ੍ਹੋ: Popular Actors of 90's: 90 ਦੇ ਦਹਾਕੇ 'ਚ ਬਾਲੀਵੁੱਡ 'ਚ ਵੱਡਾ ਨਾਮ ਸੀ ਇਨ੍ਹਾਂ ਅਦਾਕਾਰਾ ਦਾ, ਅੱਜ ਗੁੰਮਨਾਮੀ 'ਚ ਜੀਅ ਰਹੇ ਜ਼ਿੰਦਗੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904