NIA will now investigate the case of four suspected terrorists caught from Bastara toll plaza in Karnal
ਕਰਨਾਲ: ਕੌਮੀ ਜਾਂਚ ਏਜੰਸੀ NIA ਹੁਣ ਕਰਨਾਲ ਦੇ ਬਸਤਾਰਾ ਟੋਲ ਪਲਾਜ਼ਾ ਤੋਂ ਫੜੇ ਗਏ ਚਾਰ ਸ਼ੱਕੀ ਅੱਤਵਾਦੀਆਂ ਦੇ ਮਾਮਲੇ ਦੀ ਜਾਂਚ ਕਰੇਗੀ। ਦੱਸ ਦਈਏ ਕਿ ਫੜੇ ਗਏ ਇਹ ਪੰਜਾਬੀ ਨੌਜਵਾਨ ਪਾਕਿਸਤਾਨ ਤੋਂ ਤੇਲੰਗਾਨਾ ਤੱਕ ਬਾਰੂਦ ਲੈ ਕੇ ਜਾ ਰਹੇ ਸੀ। ਇਸ ਦੀ ਜਾਂਚ ਦੀ ਜ਼ਿੰਮੇਦਾਰੀ ਐਨਆਈਏ ਕਰੇਗੀ। ਕਰਨਾਲ ਪੁਲਿਸ ਨੇ ਮਾਮਲੇ ਦੀ ਜਾਂਚ ਨਾਲ ਜੁੜੇ ਸਾਰੇ ਦਸਤਾਵੇਜ਼ ਐਨਆਈਏ ਨੂੰ ਸੌਂਪ ਦਿੱਤੇ ਹਨ। ਇਸ ਦੇ ਨਾਲ ਹੀ ਕਰਨਾਲ ਪੁਲਿਸ ਵੱਲੋਂ ਫਰਜ਼ੀ ਆਰਸੀ ਮਾਮਲੇ ਦੀ ਜਾਂਚ ਨੂੰ ਅੱਗੇ ਵਧਾਇਆ ਜਾ ਰਿਹਾ ਹੈ। ਇਸ ਮਾਮਲੇ 'ਚ ਪੁਲਿਸ ਹੁਣ ਤੱਕ 4 ਵਾਹਨ ਬਰਾਮਦ ਕੀਤੇ ਜਾ ਚੁੱਕੇ ਹਨ।
ਇਸ ਮਾਮਲੇ ਸਬੰਧੀ ਜਦੋਂ ਐਸਪੀ ਗੰਗਾਰਾਮ ਪੂਨੀਆ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ 5 ਤਾਰੀਖ ਨੂੰ 4 ਅੱਤਵਾਦੀ ਬਾਰੂਦ ਸਮੇਤ ਫੜੇ ਗਏ ਸੀ। ਉਨ੍ਹਾਂ ਖ਼ਿਲਾਫ਼ ਥਾਣਾ ਮਧੂਬਨ ਵਿੱਚ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਰਿਮਾਂਡ ਹਾਸਲ ਕਰਕੇ ਜਾਂਚ ਨੂੰ ਅੱਗੇ ਵਧਾਇਆ ਜਾ ਰਿਹਾ ਸੀ। ਇਸ ਦੌਰਾਨ ਹੁਕਮ ਮਿਲੇ ਕਿ ਹੁਣ ਇਸ ਮਾਮਲੇ ਦੀ ਜਾਂਚ ਐਨਆਈਏ ਦੀ ਟੀਮ ਕਰੇਗੀ। ਇਸ ਕਾਰਨ ਇਸ ਮਾਮਲੇ ਨਾਲ ਸਬੰਧਤ ਜ਼ਰੂਰੀ ਦਸਤਾਵੇਜ਼ ਐਨਆਈਏ ਨੂੰ ਸੌਂਪ ਦਿੱਤੇ ਗਏ ਹਨ।
ਉਧਰ ਇਸ ਮਾਮਲੇ 'ਚ ਆਰਸੀ ਕੇਸ ਵਿੱਚ ਭਵਨ ਦੀ ਅਹਿਮ ਭੂਮਿਕਾ ਹੈ। ਉਸ ਦੀ ਗ੍ਰਿਫਤਾਰੀ ਤੋਂ ਬਾਅਦ ਜਾਂਚ ਅੱਗੇ ਵਧੇਗੀ। ਇਨੋਵਾ ਗੱਡੀ ਦੀ ਜਾਂਚ ਦੌਰਾਨ 2 ਆਰਸੀ ਮਿਲੀ ਸੀ। ਚਾਰ ਵਾਹਨ ਬਰਾਮਦ ਕੀਤੇ ਗਏ ਜਿਨ੍ਹਾਂ ਵਿੱਚੋਂ ਦੋ ਦੀ ਆਰਸੀ ਜਾਅਲੀ ਨਿਕਲੀ। ਇਸ ਮਗਰੋਂ ਭਵਨ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: Punjab News: ਬਲਬੀਰ ਰਾਜੇਵਾਲ ਨੇ ਸੰਯੁਕਤ ਕਿਸਾਨ ਮੋਰਚਾ ਵੱਲ ਵਧਾਇਆ ਦੋਸਤੀ ਦਾ ਹੱਥ, ਕਿਹਾ-ਇਕਜੁੱਟਤਾ ਜ਼ਰੂਰੀ