ਹਰ ਹਫ਼ਤੇ ਟੀਆਰਪੀ ਨੂੰ ਲੈ ਕੇ ਟੀਵੀ ਨਿਊਜ਼ ਚੈਨਲਾਂ ਵਿੱਚ ਬਹੁਤ ਉਤਸ਼ਾਹ ਹੁੰਦਾ ਹੈ। ਅੱਜ ਮੁੰਬਈ ਦੇ ਪੁਲਿਸ ਕਮਿਸ਼ਨਰ ਪਰਮਬੀਰ ਸਿੰਘ ਨੇ ਇੱਕ ਪ੍ਰੈੱਸ ਕਾਨਫਰੰਸ ਵਿੱਚ ਦਾਅਵਾ ਕੀਤਾ ਹੈ ਕਿ ਇੱਕ ਫਰਜ਼ੀ ਟੀਆਰਪੀ ਰੈਕੇਟ ਚੱਲ ਰਿਹਾ ਹੈ। ਇਸ ਮਾਮਲੇ ਵਿੱਚ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਨੇ ਰਿਪਬਲਿਕ ਟੀਵੀ ਸਮੇਤ ਤਿੰਨ ਚੈਨਲਾਂ ਦਾ ਨਾਂ ਲਿਆ ਹੈ। ਉਨ੍ਹਾਂ ਕਿਹਾ ਕਿ ਰਿਪਬਲਿਕ ਟੀਵੀ ਪੈਸੇ ਦੇ ਕੇ ਟੀਆਰਪੀ ਖਰੀਦਦਾ ਸੀ।


ਹੁਣ ਤੁਹਾਡੇ ਦਿਮਾਗ ਵਿੱਚ ਇਹ ਆ ਰਿਹਾ ਹੁਣਾ ਹੈ ਕਿ ਆਖਰ TRP ਹੁੰਦੀ ਕੀ ਹੈ।

ਟੀਆਰਪੀ ਕੀ ਹੈ?
ਟੀਆਰਪੀ (ਟਾਰਗੇਟ ਰੇਟਿੰਗ ਪੁਆਇੰਟਸ/ਟੈਲੀਵਿਜ਼ਨ ਰੇਟਿੰਗ ਪੁਆਇੰਟਸ) ਦੀ ਵਰਤੋਂ ਇਹ ਮਾਪਣ ਲਈ ਕੀਤੀ ਜਾਂਦੀ ਹੈ ਕਿ ਇੱਕ ਖਾਸ ਸਮੇਂ ਦੇ ਅੰਤਰਾਲ ਤੇ ਕਿੰਨੇ ਲੋਕ/ਦਰਸ਼ਕ ਇੱਕ ਟੀਵੀ ਸ਼ੋਅ ਦੇਖ ਰਹੇ ਹਨ। ਟੀਆਰਪੀ ਸਾਨੂੰ ਲੋਕਾਂ ਦੀ ਪਸੰਦ ਬਾਰੇ ਦੱਸਦੀ ਹੈ ਤੇ ਇਹ ਵੀ ਦੱਸਦੀ ਹੈ ਕਿ ਕਿਸੇ ਵਿਸ਼ੇਸ਼ ਚੈਨਲ ਜਾਂ ਸ਼ੋਅ ਦੀ ਪ੍ਰਸਿੱਧੀ ਕਿੰਨੀ ਹੈ।

ਟੀਆਰਪੀ ਨੂੰ ਕਿਵੇਂ ਮਾਪਿਆ ਜਾਂਦਾ ਹੈ
INTAM  ਤੇ BARC ਏਜੰਸੀਆਂ ਕਿਸੇ ਵੀ ਟੀਵੀ ਸ਼ੋਅ ਦੀ ਟੀਆਰਪੀ ਨੂੰ ਮਾਪਦੀਆਂ ਹਨ। TRP ਦੀ ਗਿਣਤੀ ਕਰਨ ਜਾਂ ਮਾਪਣ ਲਈ ਕੁਝ ਥਾਵਾਂ ਤੇ ਬੈਰੋਮੀਟਰ ਸਥਾਪਤ ਕੀਤਾ ਗਿਆ ਹੈ। ਜਿਸ ਨਾਲ ਇਹ ਪਤਾ ਲਗਾਇਆ ਜਾਂਦਾ ਹੈ ਕਿ ਕਿਸ ਵਕਤ ਕਿਹੜਾ ਟੀਵੀ ਚੈਨਲ ਤੇ ਟੀਵੀ ਸ਼ੋਅ ਦੇਖਿਆ ਜਾ ਰਿਹਾ ਹੈ।