Supreme Court On Nuh Violence: ਹਰਿਆਣਾ ਦੇ ਨੂਹ (nuh violence) 'ਚ ਹੋਈ ਹਿੰਸਾ ਤੋਂ ਬਾਅਦ ਮੁਸਲਿਮ ਭਾਈਚਾਰੇ ਦੇ ਆਰਥਿਕ ਬਾਈਕਾਟ ਦੇ ਸੱਦੇ ਵਿਰੁੱਧ ਪਟੀਸ਼ਨ 'ਤੇ ਸੁਪਰੀਮ ਕੋਰਟ 'ਚ ਸ਼ੁੱਕਰਵਾਰ (18 ਅਗਸਤ) ਨੂੰ ਸੁਣਵਾਈ 25 ਅਗਸਤ ਤੱਕ ਮੁਲਤਵੀ ਕਰ ਦਿੱਤੀ ਗਈ।


'ਜੋ ਵੀ ਪਾਰਟੀ ਭੜਕਾਊ ਭਾਸ਼ਣ ਦੇਵੇਗੀ, ਅਸੀਂ ਉਸ ਨੂੰ ਵੀ ਗੰਭੀਰਤਾ ਨਾਲ ਲਵਾਂਗੇ'


 ਸੁਪਰੀਮ ਕੋਰਟ 'ਚ ਸੁਣਵਾਈ ਦੌਰਾਨ ਇਕ ਵਕੀਲ ਨੇ ਕੇਰਲ 'ਚ ਮੁਸਲਿਮ ਲੀਗ ਦੀ ਰੈਲੀ 'ਚ ਹਿੰਦੂਆਂ ਖਿਲਾਫ ਲਗਾਏ ਗਏ ਨਾਅਰਿਆਂ ਦੀ ਜਾਣਕਾਰੀ ਦਿੱਤੀ। ਅਦਾਲਤ ਨੇ ਇਸ 'ਤੇ ਕਿਹਾ ਕਿ ਜੋ ਵੀ ਪਾਰਟੀ ਭੜਕਾਊ ਭਾਸ਼ਣ ਦੇਵੇਗੀ, ਅਸੀਂ ਉਸ ਨੂੰ ਵੀ ਗੰਭੀਰਤਾ ਨਾਲ ਲਵਾਂਗੇ।


ਜਸਟਿਸ ਸੰਜੀਵ ਖੰਨਾ ਅਤੇ ਜਸਟਿਸ ਐਸਵੀਐਨ ਭੱਟੀ ਦੀ ਬੈਂਚ ਨੇ ਕੀਤੀ ਸੁਣਵਾਈ


ਇਸ ਕੇਸ ਦੀ ਸੁਣਵਾਈ ਜਸਟਿਸ ਸੰਜੀਵ ਖੰਨਾ ਅਤੇ ਜਸਟਿਸ ਐਸਵੀਐਨ ਭੱਟੀ ਦੀ ਬੈਂਚ ਨੇ ਕੀਤੀ। ਖੰਨਾ ਨੇ ਕਿਹਾ ਕਿ ਜੇਕਰ ਕੋਈ ਨਫਰਤ ਭਰਿਆ ਭਾਸ਼ਣ ਦੇਣ 'ਚ ਸ਼ਾਮਲ ਹੁੰਦਾ ਹੈ ਤਾਂ ਅਸੀਂ ਉਸ ਖਿਲਾਫ ਕਾਨੂੰਨ ਤਹਿਤ ਕਾਰਵਾਈ ਕਰਾਂਗੇ।


ਇਹ ਵੀ ਪੜ੍ਹੋ: Gold Silver Price: ਸੋਨਾ ਹੋਇਆ ਮਹਿੰਗਾ, ਚਾਂਦੀ ਵੀ ਚਮਕੀ, ਚੈੱਕ ਕਰੋ ਨਵੇਂ ਰੇਟ


ਨੂਹ 'ਚ ਕਦੋਂ ਸ਼ੁਰੂ ਹੋਈ ਹਿੰਸਾ?


31 ਜੁਲਾਈ ਨੂੰ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਦੌਰੇ 'ਤੇ ਭੀੜ ਵੱਲੋਂ ਪਥਰਾਅ ਕਰਨ ਤੋਂ ਬਾਅਦ ਨੂਹ 'ਚ ਹਿੰਸਾ ਭੜਕ ਗਈ ਸੀ। ਇਸ ਦੀ ਅੱਗ ਗੁਰੂਗ੍ਰਾਮ ਸਮੇਤ ਆਸਪਾਸ ਦੇ ਇਲਾਕਿਆਂ ਵਿੱਚ ਫੈਲ ਗਈ ਸੀ। ਇਸ ਵਿੱਚ ਦੋ ਹੋਮਗਾਰਡ ਅਤੇ ਇੱਕ ਮੌਲਵੀ ਸਮੇਤ ਛੇ ਲੋਕ ਮਾਰੇ ਗਏ ਸਨ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।


ਇਹ ਵੀ ਪੜ੍ਹੋ: Bank Accounts Update : ਜਾਣੋ ਕਿੰਨੀ ਪ੍ਰਕਾਰ ਦੇ ਹੁੰਦੇ ਹਨ ਬੈਂਕ ਖਾਤੇ, ਕੀ ਤੁਸੀਂ ਸਮੇਂ ਸਿਰ ਅਪਡੇਟ ਕਰਦੇ ਹੋ ਆਪਣੇ ਖਾਤੇ ਨੂੰ