Parliament Winter Session: ਅੱਜ (ਮੰਗਲਵਾਰ, ਦਸੰਬਰ 17, 2024) ਸੰਸਦ ਵਿੱਚ ਇੱਕ ਰਾਸ਼ਟਰ, ਇੱਕ ਚੋਣ ਬਿੱਲ ਪੇਸ਼ ਕੀਤਾ ਗਿਆ। ਇਸ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਨੇ ਆਪਣੇ ਸੰਸਦ ਮੈਂਬਰਾਂ ਨੂੰ ਵ੍ਹਿੱਪ ਜਾਰੀ ਕਰਕੇ ਹਾਜ਼ਰ ਰਹਿਣ ਲਈ ਕਿਹਾ ਸੀ। ਇਸ ਦੇ ਬਾਵਜੂਦ 20 ਤੋਂ ਵੱਧ ਸੰਸਦ ਮੈਂਬਰ ਗੈਰਹਾਜ਼ਰ ਰਹੇ। ਹੁਣ ਭਾਜਪਾ ਉਨ੍ਹਾਂ ਤੋਂ ਜਵਾਬ ਮੰਗੇਗੀ। ਵ੍ਹਿਪ ਜਾਰੀ ਹੋਣ ਤੋਂ ਬਾਅਦ ਵੀ ਗੈਰਹਾਜ਼ਰੀ ਤੋਂ ਪਾਰਟੀ ਨਾਖੁਸ਼ ਹੈ।
ਇਸ ਤੋਂ ਪਹਿਲਾਂ ਕੇਂਦਰੀ ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਇੱਕੋ ਸਮੇਂ ਕਰਵਾਉਣ ਲਈ ਸੰਵਿਧਾਨ ਸੋਧ ਬਿੱਲ ਲੋਕ ਸਭਾ ਵਿੱਚ ਪੇਸ਼ ਕੀਤਾ। ਕਾਨੂੰਨ ਮੰਤਰੀ ਨੇ ਸੰਵਿਧਾਨ (129 ਸੋਧ) ਬਿੱਲ, 2024 ਅਤੇ ਕੇਂਦਰ ਸ਼ਾਸਤ ਕਾਨੂੰਨ (ਸੋਧ) ਬਿੱਲ, 2024 ਨੂੰ ਲੋਕ ਸਭਾ ਵਿੱਚ ਪੇਸ਼ ਕਰਨ ਦਾ ਪ੍ਰਸਤਾਵ ਰੱਖਿਆ, ਚਰਚਾ ਦੇ ਸ਼ੁਰੂਆਤੀ ਦੌਰ ਤੋਂ ਬਾਅਦ ਵਿਰੋਧੀ ਧਿਰ ਨੇ ਵੋਟਾਂ ਦੀ ਵੰਡ ਦੀ ਮੰਗ ਕੀਤੀ। 269 ਮੈਂਬਰਾਂ ਨੇ ਇਸ ਦੇ ਹੱਕ ਵਿਚ ਅਤੇ 198 ਨੇ ਵਿਰੋਧ ਵਿਚ ਵੋਟ ਪਾਈ। ਬਿੱਲ ਦੇ ਪੇਸ਼ ਹੋਣ ਤੋਂ ਬਾਅਦ ਕਾਂਗਰਸ, ਸਮਾਜਵਾਦੀ ਪਾਰਟੀ ਅਤੇ ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰਾਂ ਨੇ ਤਿੱਖੇ ਹਮਲੇ ਕੀਤੇ।
ਭਾਜਪਾ ਅਤੇ ਕਾਂਗਰਸ ਵੱਲੋਂ ਵ੍ਹਿੱਪ ਜਾਰੀ
ਸੱਤਾਧਾਰੀ ਭਾਰਤੀ ਜਨਤਾ ਪਾਰਟੀ (BJP) ਅਤੇ ਮੁੱਖ ਵਿਰੋਧੀ ਧਿਰ ਇੰਡੀਅਨ ਨੈਸ਼ਨਲ ਕਾਂਗਰਸ (INS) ਦੋਵਾਂ ਨੇ ਬਿੱਲ ਦੀ ਸ਼ੁਰੂਆਤ ਤੋਂ ਪਹਿਲਾਂ ਆਪਣੇ ਸਾਰੇ ਸੰਸਦ ਮੈਂਬਰਾਂ ਨੂੰ ਤਿੰਨ ਲਾਈਨਾਂ ਵਾਲਾ ਵ੍ਹਿੱਪ ਜਾਰੀ ਕੀਤਾ ਸੀ। ਭਾਜਪਾ ਤੋਂ ਇਲਾਵਾ ਤੇਲਗੂ ਦੇਸ਼ਮ ਪਾਰਟੀ (TDP) ਤੇ ਸ਼ਿਵ ਸੈਨਾ (ਸ਼ਿੰਦੇ ਧੜੇ) ਸਮੇਤ ਇਸ ਦੀਆਂ ਸਹਿਯੋਗੀ ਪਾਰਟੀਆਂ ਨੇ ਵੀ ਆਪਣੇ ਸੰਸਦ ਮੈਂਬਰਾਂ ਨੂੰ ਮੌਜੂਦ ਰਹਿਣ ਲਈ ਵ੍ਹਿੱਪ ਜਾਰੀ ਕੀਤਾ ਸੀ।
ਸੰਸਦ ਮੈਂਬਰਾਂ ਦੀ ਮੌਜੂਦਗੀ ਕਿਉਂ ਜ਼ਰੂਰੀ ਸੀ?
ਨਿਯਮਾਂ ਮੁਤਾਬਕ ਸੰਵਿਧਾਨ ਦੀਆਂ ਇਨ੍ਹਾਂ ਸੋਧਾਂ ਨੂੰ ਲੋਕ ਸਭਾ ਵਿੱਚ ਪਾਸ ਕਰਨ ਲਈ ਹਾਜ਼ਰ ਦੋ ਤਿਹਾਈ ਮੈਂਬਰਾਂ ਅਤੇ ਵੋਟਿੰਗ ਦੀ ਲੋੜ ਹੁੰਦੀ ਹੈ। ਅੱਜ ਦੇ ਦਿਨ ਨੂੰ ਉਦਾਹਰਣ ਵਜੋਂ ਲੈਂਦਿਆਂ ਕਾਂਗਰਸ ਨੇ ਕਿਹਾ ਕਿ ਸੰਵਿਧਾਨ ਸੋਧ ਬਿੱਲ ਨੂੰ ਪੇਸ਼ ਕਰਨ ਲਈ 461 ਮੈਂਬਰਾਂ ਨੇ ਵੋਟਿੰਗ ਵਿੱਚ ਹਿੱਸਾ ਲਿਆ। ਜੇ ਬਿੱਲ ਨੂੰ ਪਾਸ ਕਰਨ ਲਈ ਵੋਟਿੰਗ ਹੁੰਦੀ ਤਾਂ ਉਨ੍ਹਾਂ 461 ਵਿੱਚੋਂ 307 ਨੇ ਇਸ ਦੇ ਹੱਕ ਵਿੱਚ ਵੋਟ ਪਾਉਣੀ ਸੀ, ਪਰ ਸਿਰਫ਼ 269 ਨੇ ਹੀ ਵੋਟ ਪਾਈ, ਜਿਸ ਕਾਰਨ ਕਾਂਗਰਸ ਨੇ ਕਿਹਾ, “ਇਸ ਬਿੱਲ ਨੂੰ ਸਮਰਥਨ ਨਹੀਂ ਮਿਲਿਆ ਹੈ… ਕਈ ਪਾਰਟੀਆਂ ਨੇ ਇਸ ਦੇ ਵਿਰੁੱਧ ਬੋਲਿਆ ਹੈ।