ਨਵੀਂ ਦਿੱਲੀ: ਬਰਮਿੰਘਮ ਰਾਸ਼ਟਰਮੰਡਲ ਖੇਡਾਂ ’ਚ ਹਿੱਸਾ ਲੈਣ ਜਾ ਰਹੇ ਭਾਰਤੀ ਖਿਡਾਰੀਆਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹੱਲਾਸ਼ੇਰੀ ਦਿੱਤੀ ਹੈ। ਉਨ੍ਹਾਂ ਨੇ ਖਿਡਾਰੀਆਂ ਨੂੰ ਉਤਸ਼ਾਹਿਤ ਕਰਦੇ ਹੋਏ ਕਿਹਾ ਕਿ ਬਿਨਾਂ ਕਿਸੇ ਤਣਾਅ ਤੋਂ ਡਟ ਕੇ ਖੇਡੋ।


ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖਿਡਾਰੀਆਂ ਨੂੰ ਬਿਨਾਂ ਕਿਸੇ ਤਣਾਅ ਤੋਂ ਡਟ ਕੇ ਖੇਡਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਆਜ਼ਾਦੀ ਦੇ 75ਵੇਂ ਸਾਲ ’ਚ ਸਰਵੋਤਮ ਪ੍ਰਦਰਸ਼ਨ ਦਾ ਤੋਹਫ਼ਾ ਦੇਸ਼ ਨੂੰ ਦੇਣ। 


ਪ੍ਰਧਾਨ ਮੰਤਰੀ ਮੋਦੀ ਨੇ ਵਰਚੁਅਲ ਗੱਲਬਾਤ ਰਾਹੀਂ 28 ਜੁਲਾਈ ਤੋਂ 8 ਅਗਸਤ ਤੱਕ ਬਰਮਿੰਘਮ ਵਿੱਚ ਹੋਣ ਵਾਲੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਹਿੱਸਾ ਲੈਣ ਜਾ ਰਹੇ ਖਿਡਾਰੀਆਂ ਨੂੰ ਉਤਸ਼ਾਹਿਤ ਕੀਤਾ।









ਦੱਸ ਦਈਏ ਕਿ ਹੁਣ ਰਾਸ਼ਟਰਮੰਡਲ ਖੇਡਾਂ ਸ਼ੁਰੂ ਹੋਣ ਵਿੱਚ ਕਰੀਬ ਇੱਕ ਹਫ਼ਤਾ ਬਾਕੀ ਹੈ। ਇਹ ਖੇਡਾਂ ਇੰਗਲੈਂਡ ਦੇ ਬਰਮਿੰਘਮ ਵਿੱਚ ਹੋਣੀਆਂ ਹਨ। ਇਸ ਵਿੱਚ ਭਾਰਤ ਦੇ 215 ਅਥਲੀਟ ਹਿੱਸਾ ਲੈਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੇਡਾਂ ਤੋਂ ਪਹਿਲਾਂ ਖਿਡਾਰੀਆਂ ਨਾਲ ਗੱਲਬਾਤ ਕੀਤੀ। ਵੀਡੀਓ ਕਾਨਫਰੰਸ ਵਿੱਚ ਪੀਐਮ ਮੋਦੀ ਨੇ 6 ਐਥਲੀਟਾਂ ਅਵਿਨਾਸ਼ ਸਾਬਲ, ਅਚਿੰਤਾ ਸ਼ਿਉਲੀ, ਸਲੀਮਾ ਟੇਟੇ, ਟਰੀਸਾ ਜੌਲੀ, ਸ਼ਰਮੀਲਾ ਅਤੇ ਡੇਵਿਡ ਬੇਹਕਮ ਨਾਲ ਗੱਲਬਾਤ ਕੀਤੀ। 


ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵੀਡੀਓ ਕਾਨਫ਼ਰੈਂਸਿੰਗ ਦੇ ਜ਼ਰੀਏ ਰਾਸ਼ਟਰਮੰਡਲ ਖੇਡਾਂ ਦੀ ਟੀਮ ਨਾਲ ਗੱਲਬਾਤ ਦੌਰਾਨ ਕਿਹਾ, "ਕਿਵੇਂ ਖੇਡਣਾ ਹੈ, ਤੁਹਾਨੂੰ ਦੱਸਣ ਦੀ ਜ਼ਰੂਰਤ ਨਹੀਂ, ਤੁਸੀਂ ਖੇਡ ਐਕਸਪਰਟ ਹੋ। ਤੁਸੀਂ ਉਹ ਪੁਰਾਣਾ ਡਾਇਲੌਗ ਤਾਂ ਸੁਣਿਆ ਹੀ ਹੋਵੇਗਾ ਕਿ ਕੋਈ ਨਹੀਂ ਟੱਕਰ `ਚ, ਕਿਉਂ ਪਏ ਹੋ ਚੱਕਰ `ਚ।"


ਪੀਐਮ ਨੇ ਅੱਗੇ ਕਿਹਾ ਕਿ 28 ਜੁਲਾਈ ਨੂੰ ਜਦੋਂ ਬਰਮਿੰਘਮ ;`ਚ ਖੇਡਾਂ ਖੇਡੀਆਂ ਜਾਣਗੀਆਂ ਤਾਂ ਉਸੇ ਦਿਨ ਤਾਮਿਲਨਾਡੂ `ਚ ਅੰਤਰਰਾਸ਼ਟਰੀ ਸ਼ਤਰੰਜ ਓਲੰਪੀਆਡ ਸ਼ੁਰੂ ਹੋਵੇਗਾ।