Ahmedabad Airport Hoax Call : ਮੰਗਲਵਾਰ (31 ਜਨਵਰੀ) ਨੂੰ ਅਹਿਮਦਾਬਾਦ ਏਅਰਪੋਰਟ (Ahmedabad Airport) 'ਤੇ ਉਸ ਸਮੇਂ ਹੰਗਾਮਾ ਹੋ ਗਿਆ ,ਜਦੋਂ ਦਫਤਰ ਦੇ ਕਰਮਚਾਰੀਆਂ ਨੇ ਕਿਹਾ ਕਿ ਫਲਾਈਟ 'ਚ ਬੰਬ ਹੋ ਸਕਦਾ ਹੈ। ਅਹਿਮਦਾਬਾਦ-ਦਿੱਲੀ ਜਾਣ ਵਾਲੀ ਫਲਾਈਟ ਨੂੰ ਰਨਵੇ 'ਤੇ ਜਾਣ ਤੋਂ ਰੋਕ ਦਿੱਤਾ ਗਿਆ, ਹਾਲਾਂਕਿ ਪੁਲਸ ਦੀ ਜਾਂਚ 'ਚ ਇਹ ਗੱਲ ਅਫਵਾਹ ਹੀ ਨਿਕਲੀ।


ਪੁਲਿਸ ਨੇ ਦੱਸਿਆ ਕਿ ਜਦੋਂ ਏਅਰਲਾਈਨਜ਼ ਦੇ ਅਧਿਕਾਰੀਆਂ ਨੇ ਜਦੋਂ ਆਪਣੇ ਛੁੱਟ ਰਹੇ ਇਕ ਯਾਤਰੀ ਨੂੰ ਫੋਨ ਕੀਤਾ, ਤਾਂ ਉਸ ਨੇ ਕਿਹਾ ਕਿ ਉਹ ਫਲਾਈਟ 'ਚ ਨਹੀਂ ਚੜ੍ਹੇਗਾ ਕਿਉਂਕਿ ਉਸ 'ਚ ਬੰਬ ਹੈ। ਇਹ ਖਬਰ ਮਿਲਦੇ ਹੀ ਪੁਲਸ ਨੇ ਜਹਾਜ਼ ਦੀ ਤਲਾਸ਼ੀ ਲਈ ਤਾਂ ਸਭ ਕੁਝ ਆਮ ਵਾਂਗ ਪਾਇਆ ਗਿਆ। ਅਧਿਕਾਰੀਆਂ ਨੇ ਫੋਨ ਕਾਲ ਕਰਨ ਵਾਲੇ ਵਿਅਕਤੀ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

 



ਦਹਿਸ਼ਤ ਵਿੱਚ ਆਏ ਲੋਕ


ਨਿਊਜ਼ ਏਜੰਸੀ ਇੰਡੀਆ ਟੂਡੇ ਮੁਤਾਬਕ ਮਾਮਲੇ ਦੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਫਲਾਈਟ ਨੇ ਸ਼ਾਮ 5:20 'ਤੇ ਉਡਾਣ ਭਰਨੀ ਸੀ, ਜਹਾਜ਼ 'ਚ ਇਕ ਯਾਤਰੀ ਨਹੀਂ ਬੈਠਾ ਸੀ, ਜਦੋਂ ਏਅਰਲਾਈਨ ਦੇ ਅਧਿਕਾਰੀਆਂ ਨੇ ਉਸ ਨੂੰ ਫੋਨ ਕੀਤਾ ਤਾਂ ਉਸ ਨੇ ਕਿਹਾ, 'ਕਿਉਂ? ਕੀ ਮੈਂ ਆਵਾਂ?? ਮੈਂ ਮਰਨਾ ਨਹੀਂ ਚਾਹੁੰਦਾ। ਤੁਹਾਡੀ ਫਲਾਈਟ ਵਿੱਚ ਬੰਬ ਹੈ। ਬੰਬ ਦੀ ਅਫਵਾਹ ਤੋਂ ਬਾਅਦ ਅਹਿਮਦਾਬਾਦ ਏਅਰਪੋਰਟ 'ਤੇ ਲੋਕ ਦਹਿਸ਼ਤ 'ਚ ਆ ਗਏ।

 

ਇਹ ਵੀ ਪੜ੍ਹੋ : Budget 2023: ਅੱਜ ਸਵੇਰੇ 11 ਵਜੇ ਪੇਸ਼ ਹੋਵੇਗਾ ਬਜਟ, ਜਾਣੋ ਇਸ ਤੋਂ ਪਹਿਲਾਂ ਅਤੇ ਬਾਅਦ ਦਾ ਪੂਰਾ ਪ੍ਰੋਗਰਾਮ


ਪਹਿਲਾਂ ਵੀ ਮਿਲ ਚੁੱਕੀ ਹੈ ਬੰਬ ਦੀ ਝੂਠੀ ਸੂਚਨਾ  


ਇਹ ਪਹਿਲੀ ਵਾਰ ਨਹੀਂ ਹੈ ਜਦੋਂ ਅਹਿਮਦਾਬਾਦ ਵਿੱਚ ਬੰਬ ਦੀ ਝੂਠੀ ਸੂਚਨਾ ਮਿਲੀ ਹੈ। ਇਸ ਤੋਂ ਪਹਿਲਾਂ ਵੀ ਇੱਕ ਵਿਅਕਤੀ ਨੇ ਗਣਤੰਤਰ ਦਿਵਸ ਮੌਕੇ ਬੰਬ ਧਮਾਕੇ ਦੀ ਧਮਕੀ ਦਿੱਤੀ ਸੀ। ਇਸ ਸਬੰਧ ਵਿੱਚ ਗੁਜਰਾਤ ਪੁਲਿਸ ਨੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਵੀ ਕੀਤਾ ਸੀ। ਬਾਅਦ ਦੀ ਜਾਂਚ ਤੋਂ ਪਤਾ ਲੱਗਾ ਕਿ ਧਮਕੀ ਦੇਣ ਵਾਲੇ 34 ਸਾਲਾ ਵਿਅਕਤੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਚਿੱਠੀ ਲਿਖਣ ਵਾਲੇ ਵਿਅਕਤੀ ਨੇ ਧਮਾਕੇ ਦੀ ਧਮਕੀ ਵਾਲਾ ਪੱਤਰ ਲਿਖਿਆ ਸੀ ਅਤੇ ਆਪਣੀ ਪਛਾਣ ਕਿਸੇ ਹੋਰ ਵਿਅਕਤੀ ਦੇ ਨਾਂ 'ਤੇ ਦੱਸੀ ਸੀ।