ਪਾਨੀਪਤ: ਇੱਥੋਂ ਦੀ ਅੰਸਲ ਸੁਸਾਇਟੀ 'ਚ ਡਾਕਟਰ ਪਤੀ ਕੋਰੋਨਾ ਪੌਜ਼ੇਟਿਵ ਆਇਆ ਤਾਂ ਪਤਨੀ ਨੇ ਖੁਦਕੁਸ਼ੀ ਕਰ ਲਈ। ਦੇਸ਼ 'ਚ ਕੋਰੋਨਾ ਵਾਇਰਸ ਦੇ ਲਗਾਤਾਰ ਵਧ ਰਹੇ ਮਾਮਲਿਆਂ ਕਾਰਨ ਡਾਕਟਰ ਲੋਕਾਂ ਦੀ ਜਾਨ ਬਚਾਉਣ 'ਚ ਮੋਹਰੀ ਰੋਲ ਅਦਾ ਕਰ ਰਹੇ ਹਨ। ਅਜਿਹੇ 'ਚ ਕਈ ਲੋਕ ਡਿਪ੍ਰੈਸ਼ਨ ਦਾ ਸ਼ਿਕਾਰ ਵੀ ਹੋ ਰਹੇ ਹਨ। ਅਜਿਹਾ ਮਾਮਲਾ ਹੀ ਪਾਨੀਪਤ ਦਾ ਹੈ ਜਿੱਥੇ ਮਹਿਲਾ ਡਾਕਟਰ 38 ਸਾਲਾ ਡਾ.ਵੀਨੂੰ ਨੇ ਪਤੀ ਦੇ ਕੋਰੋਨਾ ਪੌਜ਼ੇਟਿਵ ਹੋਣ 'ਤੇ ਖੁਦਕੁਸ਼ੀ ਕਰ ਲਈ।
ਡਾਕਟਰ ਪਤੀ ਘਰ ਦੇ ਦੂਜੇ ਕਮਰੇ 'ਚ ਆਇਸੋਲੇਟ ਸੀ ਤੇ ਪਤਨੀ ਨੇ ਕਿਸੇ ਹੋਰ ਕਮਰੇ 'ਚ ਫਾਹਾ ਲੈ ਲਿਆ। ਫਿਲਹਾਲ ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ 'ਤੇ ਧਾਰਾ 174 ਦੀ ਕਾਰਵਾਈ ਕਰਦਿਆਂ ਲਾਸ਼ ਦਾ ਪੋਸਟਮਾਰਟਮ ਕਰਾ ਕੇ ਪੁਲਿਸ ਨੇ ਮ੍ਰਿਤਕ ਦੇਹ ਪਰਿਵਾਰ ਨੂੰ ਸੌਂਪ ਦਿੱਤੀ ਹੈ।
ਮ੍ਰਿਤਕ ਡਾ. ਵੀਨੂੰ ਕਰਨਾਲ 'ਚ ਸਥਿਤ ਕਲਪਨਾ ਚਾਵਲਾ ਮੈਡੀਕਲ ਕਾਲਜ 'ਚ ਤਾਇਨਾਤ ਸੀ। ਉਨ੍ਹਾਂ ਦੇ ਪਤੀ ਡਾ.ਅਸ਼ੋਕ ਸਨੌਲੀ ਰੋਡ ਸਥਿਤ ਮੈਕਸ ਹਸਪਤਾਲ 'ਚ ਤਾਇਨਾਤ ਹਨ। ਪਿਛਲੇ ਦਿਨੀਂ ਡਾ.ਅਸ਼ੋਕ ਦੀ ਕੋਰੋਨਾ ਰਿਪੋਰਟ ਪੌਜ਼ੇਟਿਵ ਆਈ ਤਾਂ ਉਹ ਘਰ 'ਚ ਆਇਸੋਲੇਟ ਸਨ। ਇਸ ਤੋਂ ਬਾਅਦ ਉਨ੍ਹਾਂ ਦੀ ਪਤਨੀ ਤਣਾਅ 'ਚ ਸੀ। ਉਹ ਆਪਣੇ 6 ਤੇ ਤਿੰਨ ਸਾਲ ਦੇ ਬੱਚਿਆਂ ਨਾਲ ਵੱਖ ਕਮਰੇ 'ਚ ਸੌਂ ਗਈ। ਸਵੇਰ ਦੇਰ ਤਕ ਡਾ. ਵੀਨੂ ਪਤੀ ਕੋਲ ਨਾ ਗਈ ਤਾਂ ਉਨ੍ਹਾਂ ਕਮਰੇ 'ਚ ਜਾਕੇ ਦੇਖਿਆ ਉਸ ਦੀ ਲਾਸ਼ ਪੱਖੇ ਨਾਲ ਲਟਕਦੀ ਮਿਲੀ।
ਕੋਰੋਨਾ ਵਾਇਰਸ ਦਾ ਆਮ ਜਨਜੀਵਨ 'ਤੇ ਬਹੁਤ ਪ੍ਰਭਾਵ ਪਿਆ ਹੈ। ਜਿੱਥੋ ਕੋਰੋਨਾ ਪੌਜ਼ੇਟਿਵ ਲੋਕਾਂ ਲਈ ਇਹ ਔਖੀ ਘੜੀ ਹੈ ਉੱਥੇ ਹੀ ਕਈ ਲੋਕ ਤਣਾਅ ਦਾ ਸ਼ਿਕਾਰ ਹੋ ਰਹੇ ਹਨ।
ਇਹ ਵੀ ਪੜ੍ਹੋ: Corona Warriors: ਕੋਰੋਨਾ ਨਾਲ ਜੰਗ ‘ਚ ਕਿਸੇ ਫਰਿਸ਼ਤੇ ਤੋਂ ਘੱਟ ਨਹੀਂ ਨਰਸਾਂ ਅਤੇ ਹਸਪਤਾਲ ਦਾ ਬਾਕੀ ਸਟਾਫ, ਜਾਣੋ ਇਨ੍ਹਾਂ ਦੀ ਕਹਾਣੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin