Passport ranking list 2022 : ਜੇਕਰ ਕਿਸੇ ਦੇਸ਼ ਦੀ ਤਾਕਤ ਦਾ ਅੰਦਾਜ਼ਾ ਲਗਾਉਣਾ ਹੋਵੇ ਤਾਂ ਉਸ ਦੇ ਪਾਸਪੋਰਟ ਦੀ ਰੈਂਕਿੰਗ ਨੂੰ ਦੇਖਿਆ ਜਾ ਸਕਦਾ ਹੈ, ਕਿਉਂਕਿ ਪਾਸਪੋਰਟ ਹੀ ਅਜਿਹੀ ਚੀਜ਼ ਹੈ ਜੋ ਇਹ ਦਰਸਾਉਂਦੀ ਹੈ ਕਿ ਦੁਨੀਆ ਵਿੱਚ ਕਿਸੇ ਦੇਸ਼ ਦਾ ਕਿੰਨਾ ਸਤਿਕਾਰ ਹੁੰਦਾ ਹੈ। ਸਾਲ 2022 ਲਈ ਸਾਰੇ ਦੇਸ਼ਾਂ ਦੇ ਪਾਸਪੋਰਟਾਂ ਦੀ ਰੈਂਕਿੰਗ ਵੀ ਜਾਰੀ ਕਰ ਦਿੱਤੀ ਗਈ ਹੈ। ਜਿਸ 'ਚ ਚੀਨ, ਪਾਕਿਸਤਾਨ ਅਤੇ ਭਾਰਤ ਸਮੇਤ ਦੁਨੀਆ ਦੇ ਕਈ ਦੇਸ਼ਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ।
ਰੈਂਕਿੰਗ ਸੂਚੀ 'ਚ 199 ਦੇਸ਼ ਸ਼ਾਮਲ
ਇਹ ਪਾਸਪੋਰਟ ਰੈਕਿੰਗ 'ਇੰਟਰਨੈਸ਼ਨਲ ਏਅਰ ਟਰਾਂਸਪੋਰਟ ਐਸੋਸੀਏਸ਼ਨ' ਤੋਂ ਲਏ ਗਏ ਅੰਕੜਿਆਂ ਦੇ ਆਧਾਰ 'ਤੇ ਕੀਤੀ ਗਈ ਹੈ। 'ਹੈਨਲੀ ਪਾਸਪੋਰਟ ਇੰਡੈਕਸ ਫਾਰ 2022' ਨਾਂਅ ਦੀ ਇਸ ਸੂਚੀ 'ਚ ਕੁੱਲ 199 ਦੇਸ਼ਾਂ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਨੂੰ ਲੰਡਨ ਸਥਿੱਤ ਫਰਮ 'ਹੈਨਲੀ ਐਂਡ ਪਾਰਟਨਰਜ਼' ਨੇ ਜਾਰੀ ਕੀਤਾ ਹੈ। ਇਸ 'ਚ ਦੁਨੀਆ ਦੇ ਲਗਭਗ ਸਾਰੇ ਦੇਸ਼ਾਂ ਦੇ ਪਾਸਪੋਰਟ ਦੀ ਸਥਿਤੀ ਬਾਰੇ ਜਾਣਕਾਰੀ ਦਿੱਤੀ ਗਈ ਹੈ।
ਦੁਨੀਆ ਪਾਕਿਸਤਾਨੀਆਂ ਨੂੰ ਐਂਟਰੀ ਦੇਣ ਲਈ ਤਿਆਰ ਨਹੀਂ
ਅਫ਼ਗਾਨਿਸਤਾਨ ਨੂੰ ਇਸ ਰੈਂਕਿੰਗ 'ਚ ਸਭ ਤੋਂ ਅੰਤਮ ਸਥਾਨ ਮਿਲਿਆ ਹੈ। ਉਨ੍ਹਾਂ ਦੀ ਰੈਂਕਿੰਗ ਆਖਰੀ ਹੈ ਅਤੇ ਉਨ੍ਹਾਂ ਦਾ ਪਾਸਪੋਰਟ ਰੱਖਣ ਵਾਲਾ ਵਿਅਕਤੀ ਬਗੈਰ ਵੀਜ਼ਾ 27 ਦੇਸ਼ਾਂ ਦਾ ਦੌਰਾ ਕਰ ਸਕਦਾ ਹੈ। ਇਸ ਤੋਂ ਉੱਪਰ ਇਰਾਕ (29), ਸੀਰੀਆ (30) ਹਨ। ਜੇਕਰ ਦੁਨੀਆ 'ਚ ਅੱਤਵਾਦ ਦਾ ਕਾਰਖਾਨਾ ਬਣੇ ਪਾਕਿਸਤਾਨ ਦੀ ਗੱਲ ਕਰੀਏ ਤਾਂ ਇਸ ਨੂੰ ਇਸ ਸੂਚੀ 'ਚ ਚੌਥਾ ਅਤੇ ਕੁੱਲ ਮਿਲਾ ਕੇ 109ਵਾਂ ਸਥਾਨ ਮਿਲਿਆ ਹੈ। ਦੁਨੀਆ 'ਚ ਪਾਕਿਸਤਾਨ ਦੀ ਸਾਖ ਇੰਨੀ ਖਰਾਬ ਹੈ ਕਿ ਇਸ ਦਾ ਪਾਸਪੋਰਟ ਰੱਖਣ ਵਾਲੇ ਵਿਅਕਤੀ ਨੂੰ ਬਗੈਰ ਵੀਜ਼ਾ ਸਿਰਫ਼ 32 ਦੇਸ਼ਾਂ 'ਚ ਜਾਣ ਦੀ ਇਜਾਜ਼ਤ ਹੈ। ਇਹ ਦੁਨੀਆ ਦਾ ਚੌਥਾ ਸਭ ਤੋਂ ਕਮਜ਼ੋਰ ਪਾਸਪੋਰਟ ਹੈ।
ਭਾਰਤ 87ਵੇਂ ਸਥਾਨ 'ਤੇ
ਜੇਕਰ ਭਾਰਤ ਦੀ ਗੱਲ ਕਰੀਏ ਤਾਂ ਉਹ ਇਸ ਦੌੜ 'ਚ ਪਾਕਿਸਤਾਨ ਤੋਂ ਕਾਫੀ ਅੱਗੇ ਹੈ। ਉਹ ਇਸ ਸੂਚੀ 'ਚ 87ਵੇਂ ਸਥਾਨ 'ਤੇ ਹੈ। ਭਾਰਤੀ ਪਾਸਪੋਰਟ ਰੱਖਣ ਵਾਲਾ ਵਿਅਕਤੀ ਬਗੈਰ ਵੀਜ਼ਾ 60 ਦੇਸ਼ਾਂ ਦੀ ਯਾਤਰਾ ਕਰ ਸਕਦਾ ਹੈ। ਭਾਰਤ ਦੇ ਨਾਲ-ਨਾਲ ਤਜ਼ਾਕਿਸਤਾਨ ਅਤੇ ਮੌਰੀਟਾਨੀਆ ਨੂੰ ਵੀ ਇਹੀ ਰੈਂਕਿੰਗ ਮਿਲੀ ਹੈ। ਮਤਲਬ ਉਨ੍ਹਾਂ ਦੇ ਪਾਸਪੋਰਟ ਭਾਰਤ ਵਾਂਗ ਹੀ ਤਾਕਤਵਰ ਹਨ। ਚੀਨ ਇਸ ਮਾਮਲੇ 'ਚ ਭਾਰਤ ਤੋਂ ਥੋੜ੍ਹਾ ਅੱਗੇ ਹੈ। ਇਸ ਸੂਚੀ 'ਚ ਚੀਨ 69ਵੇਂ ਸਥਾਨ 'ਤੇ ਹੈ ਅਤੇ ਉਸ ਦਾ ਪਾਸਪੋਰਟ ਰੱਖਣ ਵਾਲਾ ਵਿਅਕਤੀ ਬਿਨਾਂ ਵੀਜ਼ੇ ਦੇ 80 ਦੇਸ਼ਾਂ ਦੀ ਯਾਤਰਾ ਕਰ ਸਕਦੇ ਹਨ।
ਇਹ ਹਨ ਟਾਪ-5 ਦੇਸ਼
ਜੇਕਰ ਇਸ ਸੂਚੀ 'ਚ ਟਾਪ-5 ਦੇਸ਼ਾਂ 'ਤੇ ਨਜ਼ਰ ਮਾਰੀਏ ਤਾਂ ਏਸ਼ੀਆਈ ਦੇਸ਼ ਜਾਪਾਨ ਨੂੰ ਪਹਿਲਾ ਸਥਾਨ ਮਿਲਿਆ ਹੈ। ਜਾਪਾਨੀ ਪਾਸਪੋਰਟ ਰੱਖਣ ਵਾਲਾ ਵਿਅਕਤੀ ਬਗੈਰ ਵੀਜ਼ਾ 193 ਦੇਸ਼ਾਂ ਦੀ ਯਾਤਰਾ ਕਰ ਸਕਦਾ ਹੈ। ਉਨ੍ਹਾਂ ਦੇ ਪਹਿਲੇ ਨੰਬਰ 'ਤੇ ਆਉਣ ਦਾ ਕਾਰਨ ਇਹ ਹੈ ਕਿ ਜਾਪਾਨੀ ਸ਼ਾਂਤੀ ਪਸੰਦ ਕਰਦੇ ਹਨ ਅਤੇ ਲੜਾਈਆਂ ਤੋਂ ਦੂਰ ਰਹਿੰਦੇ ਹਨ। ਉਹ ਸਿਰਫ਼ ਕਾਰੋਬਾਰ ਜਾਂ ਯਾਤਰਾ ਦੇ ਉਦੇਸ਼ ਲਈ ਦੂਜੇ ਦੇਸ਼ ਦੀ ਯਾਤਰਾ ਕਰਨਾ ਪਸੰਦ ਕਰਦੇ ਹਨ। ਯਾਤਰਾ 'ਤੇ ਖੁੱਲ੍ਹ ਕੇ ਖਰਚ ਵੀ ਕਰਦੇ ਹਨ। ਇਸ ਲਿਸਟ 'ਚ ਜਾਪਾਲ ਤੋਂ ਬਾਅਦ ਸਿੰਗਾਪੁਰ ਅਤੇ ਦੱਖਣੀ ਕੋਰੀਆ (192) ਸਾਂਝੇ ਤੌਰ 'ਤੇ ਦੂਜੇ ਨੰਬਰ 'ਤੇ ਹਨ। ਜਦਕਿ ਜਰਮਨੀ ਅਤੇ ਸਪੇਨ (190) ਤੀਜੇ, ਫਿਨਲੈਂਡ, ਇਟਲੀ ਅਤੇ ਲਕਸਮਬਰਗ (189) ਚੌਥੇ, ਆਸਟਰੀਆ, ਡੈਨਮਾਰਕ, ਨੀਦਰਲੈਂਡ ਅਤੇ ਸਵੀਡਨ (188) ਪੰਜਵੇਂ ਨੰਬਰ 'ਤੇ ਹਨ।