ਨਵੀਂ ਦਿੱਲੀ: ਗੁਜਰਾਤ ਵਿੱਚ ਸਟੈਚੂ ਆਫ ਯੂਨਿਟੀ ਤੱਕ ਪਹੁੰਚਣਾ ਹੁਣ ਹੋਰ ਸੌਖਾ ਹੋ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਜਰਾਤ ਦੇ ਕੇਵਡੀਆ ਨੂੰ ਦੇਸ਼ ਦੇ ਵੱਖ-ਵੱਖ ਹਿੱਸਿਆਂ ਨਾਲ ਜੋੜਨ ਵਾਲੀਆਂ 8 ਰੇਲ ਗੱਡੀਆਂ ਨੂੰ ਹਰੀ ਝੰਡੀ ਦਿੱਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਸਟੈਚੂ ਆਫ ਯੂਨਿਟੀ, ਕੇਵਡੀਆ ਨੂੰ ਦੇਸ਼ ਦੇ ਹੋਰ ਹਿੱਸਿਆਂ ਨਾਲ ਜੋੜਨ ਲਈ ਅੱਠ ਰੇਲ ਗੱਡੀਆਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨੇ ਗੁਜਰਾਤ ਵਿੱਚ ਵੱਖ ਵੱਖ ਰੇਲਵੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ।


8 ਰੇਲ ਗੱਡੀਆਂ ਦਾ ਵੇਰਵਾ ਇਸ ਤਰ੍ਹਾਂ ਹੈ-

  • ਮਹਾਮਾਨਾ ਐਕਸਪ੍ਰੈਸ ਹਫਤਾਵਾਰੀ ਕੇਵਡੀਆ ਤੋਂ ਵਾਰਾਣਸੀ ਲਈ ਚੱਲੇਗੀ।

  • ਦਾਦਰ-ਕੇਵਡੀਆ ਐਕਸਪ੍ਰੈੱਸ ਹਰ ਰੋਜ਼ ਦਾਦਰ ਤੋਂ ਕੇਵਡੀਆ ਲਈ ਚੱਲੇਗੀ।

  • ਜਨ ਸ਼ਤਾਬਦੀ ਐਕਸਪ੍ਰੈੱਸ ਰੋਜ਼ਾਨਾ ਅਹਿਮਦਾਬਾਦ ਤੋਂ ਕੇਵਡੀਆ ਲਈ ਚੱਲੇਗੀ।

  • ਨਿਜ਼ਾਮੂਦੀਨ-ਕੇਵਡੀਆ ਸਮਾਰਕ ਕ੍ਰਾਂਤੀ ਐਕਸਪ੍ਰੈਸ ਕੇਵਡੀਆ ਤੋਂ ਹਜ਼ਰਤ ਨਿਜ਼ਾਮੂਦੀਨ ਲਈ ਹਫਤੇ ਵਿੱਚ ਦੋ ਦਿਨ ਚੱਲੇਗੀ।

  • ਕੇਵਡੀਆ-ਰੀਵਾ ਐਕਸਪ੍ਰੈਸ ਹਫਤਾਵਾਰੀ ਕੇਵਾਡੀਆ ਤੋਂ ਰੀਵਾ ਤੱਕ ਚੱਲੇਗੀ।

  • ਚੇਨਈ-ਕੇਵਾਡੀਆ ਐਕਸਪ੍ਰੈੱਸ ਹਫਤਾਵਾਰੀ ਚੇਨਈ ਤੋਂ ਕੇਵਾਡੀਆ ਲਈ ਚੱਲੇਗੀ।

  • ਐਮਈਐਮਯੂ ਟ੍ਰੇਨ ਰੋਜ਼ਾਨਾ ਪ੍ਰਤਾਪ ਨਗਰ ਤੋਂ ਕੇਵਡੀਆ ਲਈ ਚੱਲੇਗੀ।

  • ਐਮਈਐਮਯੂ ਟ੍ਰੇਨ ਕੇਵਡੀਆ ਤੋਂ ਪ੍ਰਤਾਪਨਗਰ ਲਈ ਰੋਜ਼ਾਨਾ ਚੱਲੇਗੀ।