PM Modi Mumbai visit: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਯਾਨੀਕਿ ਅੱਜ 13 ਜੁਲਾਈ ਨੂੰ ਆਪਣੀ ਮੁੰਬਈ ਫੇਰੀ ਦੌਰਾਨ 3 ਹਜ਼ਾਰ ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਉਦਘਾਟਨ ਕੀਤਾ। ਇਸ ਦੌਰਾਨ ਪੀਐਮ ਮੋਦੀ (PM Modi) ਨੇ ਦੇਸ਼ ਵਿੱਚ ਨੌਕਰੀਆਂ ਪੈਦਾ ਕਰਨ ਲਈ ਕੇਂਦਰ ਸਰਕਾਰ ਵੱਲੋਂ ਕੀਤੇ ਗਏ ਕੰਮਾਂ ਦਾ ਹਵਾਲਾ ਦਿੰਦੇ ਹੋਏ ਵਿਰੋਧੀ ਧਿਰ 'ਤੇ ਤਿੱਖਾ ਨਿਸ਼ਾਨਾ ਸਾਧਿਆ।



ਵਿਰੋਧੀ ਧਿਰ ਝੂਠ ਬੋਲਦਾ ਹੈ


ਪੀਐਮ ਮੋਦੀ ਨੇ ਕਿਹਾ, "ਹਾਲ ਹੀ ਵਿੱਚ RBI ਨੇ ਨੌਕਰੀਆਂ ਨੂੰ ਲੈ ਕੇ ਇੱਕ ਰਿਪੋਰਟ ਜਾਰੀ ਕੀਤੀ ਹੈ। ਰਿਪੋਰਟ ਦੇ ਮੁਤਾਬਕ ਪਿਛਲੇ 3-4 ਸਾਲਾਂ ਵਿੱਚ ਦੇਸ਼ ਵਿੱਚ ਲਗਭਗ 8 ਕਰੋੜ ਨਵੀਆਂ ਨੌਕਰੀਆਂ ਪੈਦਾ ਹੋਈਆਂ ਹਨ। ਇਨ੍ਹਾਂ ਅੰਕੜਿਆਂ ਨੇ ਝੂਠ ਫੈਲਾਉਣ ਵਾਲਿਆਂ ਦਾ ਮੂੰਹ ਬੰਦ ਕਰ ਦਿੱਤਾ ਹੈ। ਇਹ ਲੋਕ (ਵਿਰੋਧੀ)) ਦੇਸ਼ ਦੇ ਨਿਵੇਸ਼, ਬੁਨਿਆਦੀ ਢਾਂਚੇ ਅਤੇ ਵਿਕਾਸ ਦਾ ਵਿਰੋਧ ਕੀਤਾ ਅਤੇ ਹੁਣ ਇਨ੍ਹਾਂ ਦਾ ਪਰਦਾਫਾਸ਼ ਕੀਤਾ ਜਾ ਰਿਹਾ ਹੈ।


ਪੀਐਮ ਮੋਦੀ ਨੇ ਕਿਹਾ, "ਐਨਡੀਏ ਸਰਕਾਰ ਦਾ ਵਿਕਾਸ ਮਾਡਲ ਗਰੀਬਾਂ ਨੂੰ ਪਹਿਲ ਦੇਣ ਦਾ ਰਿਹਾ ਹੈ। ਅਸੀਂ ਉਨ੍ਹਾਂ ਲੋਕਾਂ ਨੂੰ ਪਹਿਲ ਦੇ ਰਹੇ ਹਾਂ ਜੋ ਦਹਾਕਿਆਂ ਤੋਂ ਆਖਰੀ ਲਾਈਨ 'ਤੇ ਹਨ। ਨਵੀਂ ਸਰਕਾਰ ਨੇ ਸਹੁੰ ਚੁੱਕਦਿਆਂ ਹੀ ਅਸੀਂ ਸਥਾਈ ਸਹੂਲਤਾਂ ਪ੍ਰਦਾਨ ਕਰ ਦਿੱਤੀਆਂ ਹਨ। ਘਰਾਂ ਅਤੇ ਕਿਸਾਨਾਂ ਨਾਲ ਜੁੜੇ ਵੱਡੇ ਫੈਸਲੇ ਲਏ ਗਏ ਹਨ।


ਵਿਰੋਧੀ ਧਿਰ 'ਤੇ ਨਿਸ਼ਾਨਾ ਸਾਧਦੇ ਹੋਏ ਪੀਐਮ ਮੋਦੀ ਨੇ ਕਿਹਾ, "ਮਹਾਰਾਸ਼ਟਰ ਦੀ ਮਹਾਯੁਤੀ ਸਰਕਾਰ ਵੀ ਉਸੇ ਵਚਨਬੱਧਤਾ ਨਾਲ ਕੰਮ ਕਰ ਰਹੀ ਹੈ। ਮੈਨੂੰ ਖੁਸ਼ੀ ਹੈ ਕਿ ਮਹਾਰਾਸ਼ਟਰ ਸਰਕਾਰ ਨੇ ਹਰ ਸਾਲ 10 ਲੱਖ ਨੌਜਵਾਨਾਂ ਨੂੰ ਹੁਨਰ ਸਿਖਲਾਈ ਦੇਣ ਦਾ ਸੰਕਲਪ ਲਿਆ ਹੈ।


ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋ ਰਹੇ


ਸੈਰ-ਸਪਾਟਾ, ਖੇਤੀਬਾੜੀ ਅਤੇ ਉਦਯੋਗ ਸਾਰੇ ਅਜਿਹੇ ਸੰਪਰਕ ਬੁਨਿਆਦੀ ਢਾਂਚੇ ਤੋਂ ਲਾਭ ਉਠਾ ਰਹੇ ਹਨ। ਇਸ ਨਾਲ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋ ਰਹੇ ਹਨ। ਜਦੋਂ ਚੰਗੀ ਕੁਨੈਕਟੀਵਿਟੀ ਹੁੰਦੀ ਹੈ, ਤਾਂ ਇਹ ਔਰਤਾਂ ਨੂੰ ਸੁਰੱਖਿਆ, ਸਹੂਲਤ ਅਤੇ ਸਨਮਾਨ ਵੀ ਪ੍ਰਦਾਨ ਕਰਦੀ ਹੈ। ਯਾਨੀ ਐਨਡੀਏ ਸਰਕਾਰ ਦੇ ਇਹ ਕੰਮ ਗਰੀਬਾਂ, ਕਿਸਾਨਾਂ, ਮਹਿਲਾ ਸ਼ਕਤੀ ਅਤੇ ਨੌਜਵਾਨ ਸ਼ਕਤੀ ਨੂੰ ਸਸ਼ਕਤ ਕਰ ਰਹੇ ਹਨ।