Chandrayaan 3 Launch: ਭਾਰਤੀ ਪੁਲਾੜ ਖੋਜ ਸੰਗਠਨ (ISRO) ਨੇ ਸ਼ੁੱਕਰਵਾਰ (14 ਜੁਲਾਈ) ਨੂੰ ਦੁਪਹਿਰ 2.35 ਵਜੇ ਸ਼੍ਰੀਹਰੀਕੋਟਾ ਦੇ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਤੀਜੇ ਚੰਦਰਯਾਨ ਮਿਸ਼ਨ ਨੂੰ ਲਾਂਚ ਕੀਤਾ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੰਦਰਯਾਨ ਮਿਸ਼ਨ ਨੂੰ ਵਧਾਈ ਦਿੰਦਿਆਂ ਹੋਇਆਂ ਕਿਹਾ ਕਿ ਚੰਦਰਯਾਨ-3 ਨੇ ਭਾਰਤ ਦੀ ਪੁਲਾੜ ਯਾਤਰਾ ਵਿੱਚ ਇੱਕ ਨਵਾਂ ਅਧਿਆਏ ਲਿਖਿਆ ਹੈ। ਇਹ ਹਰ ਭਾਰਤੀ ਦੇ ਸੁਪਨਿਆਂ ਅਤੇ ਇੱਛਾਵਾਂ ਦੀ ਉੱਚੀ ਉਡਾਣ ਭਰਦਾ ਹੈ। ਇਹ ਮਹੱਤਵਪੂਰਨ ਪ੍ਰਾਪਤੀ ਸਾਡੇ ਵਿਗਿਆਨੀਆਂ ਦੇ ਅਣਥੱਕ ਸਮਰਪਣ ਦਾ ਪ੍ਰਮਾਣ ਹੈ। ਮੈਂ ਉਨ੍ਹਾਂ ਦੀ ਭਾਵਨਾ ਅਤੇ ਪ੍ਰਤਿਭਾ ਨੂੰ ਸਲਾਮ ਕਰਦਾ ਹਾਂ।
LVM3M4 ਰਾਕੇਟ ਸ਼ੁੱਕਰਵਾਰ ਨੂੰ ਇਸਰੋ ਦੇ ਅਭਿਲਾਸ਼ੀ 'ਚੰਦਰਯਾਨ-3' ਨੂੰ ਧਰਤੀ ਦੇ ਇਕਲੌਤੇ ਉਪਗ੍ਰਹਿ ਚੰਦਰਮਾ ਦੀ ਯਾਤਰਾ 'ਤੇ ਲੈ ਗਿਆ। ਇਸ ਰਾਕੇਟ ਨੂੰ ਪਹਿਲਾਂ GSLVMK3 ਕਿਹਾ ਜਾਂਦਾ ਸੀ ਪਰ ਭਾਰੀ ਸਾਜ਼ੋ-ਸਾਮਾਨ ਲਿਜਾਣ ਦੀ ਸਮਰੱਥਾ ਕਾਰਨ ਪੁਲਾੜ ਵਿਗਿਆਨੀ ਇਸ ਨੂੰ 'ਫੈਟ ਬੁਆਏ' ਵੀ ਕਹਿੰਦੇ ਹਨ। ਜੇਕਰ ਸਭ ਕੁਝ ਠੀਕ ਰਿਹਾ ਤਾਂ ਇਹ ਅਗਸਤ ਦੇ ਅੰਤ ਤੱਕ ਚੰਦਰਮਾ 'ਤੇ ਉਤਰੇਗਾ।
ਇਹ ਵੀ ਪੜ੍ਹੋ: Chandrayaan-3 Launch: 1972 ਤੋਂ ਬਾਅਦ ਚੰਦਰਮਾ 'ਤੇ ਕਿਉਂ ਨਹੀਂ ਗਿਆ ਕੋਈ ਮਨੁੱਖ, ਕੀ ਪੈਸੇ ਕਾਰਨ...
ਇਸਰੋ ਦੇ ਮੁਖੀ ਨੇ ਕੀ ਕਿਹਾ?
ਇਸਰੋ ਦੇ ਮੁਖੀ ਐਸ ਸੋਮਨਾਥ ਨੇ ਕਿਹਾ ਕਿ ਚੰਦਰਯਾਨ-3 ਨੇ ਚੰਦਰਮਾ ਵੱਲ ਆਪਣੀ ਯਾਤਰਾ ਸ਼ੁਰੂ ਕਰ ਦਿੱਤੀ ਹੈ। LVM-3M4 ਰਾਕੇਟ ਨੇ 'ਚੰਦਰਯਾਨ-3' ਨੂੰ ਸਹੀ ਆਰਬਿਟ 'ਚ ਰੱਖਿਆ ਹੈ।
ਭਾਰਤ ਕਿਹੜਿਆਂ ਦੇਸ਼ਾਂ ਵਿੱਚ ਹੋ ਸਕਦਾ ਸ਼ਾਮਲ
ਭਾਰਤ ਦੇ ਇਸ ਤੀਜੇ ਚੰਦਰ ਮਿਸ਼ਨ ਵਿਚ ਵੀ ਪੁਲਾੜ ਵਿਗਿਆਨੀਆਂ ਦਾ ਟੀਚਾ ਚੰਦਰਮਾ ਦੀ ਸਤ੍ਹਾ 'ਤੇ ਲੈਂਡਰ ਦੀ 'ਸਾਫਟ ਲੈਂਡਿੰਗ' ਹੈ। 'ਚੰਦਰਯਾਨ-2' ਮਿਸ਼ਨ ਦੌਰਾਨ ਆਖਰੀ ਪਲਾਂ 'ਚ ਲੈਂਡਰ 'ਵਿਕਰਮ' ਰਸਤੇ ਤੋਂ ਭਟਕਣ ਕਾਰਨ 'ਸਾਫਟ ਲੈਂਡਿੰਗ' ਨਹੀਂ ਕਰ ਸਕੇ ਸੀ। ਜੇਕਰ ਇਹ ਮਿਸ਼ਨ ਸਫਲ ਹੁੰਦਾ ਹੈ ਤਾਂ ਭਾਰਤ ਅਮਰੀਕਾ, ਚੀਨ ਅਤੇ ਸਾਬਕਾ ਸੋਵੀਅਤ ਸੰਘ ਵਰਗੇ ਦੇਸ਼ਾਂ ਦੀ ਸੂਚੀ 'ਚ ਸ਼ਾਮਲ ਹੋ ਜਾਵੇਗਾ, ਜਿਨ੍ਹਾਂ ਨੇ ਅਜਿਹੀ ਉਪਲੱਬਧੀ ਹਾਸਲ ਕੀਤੀ ਹੈ।
ਇਹ ਵੀ ਪੜ੍ਹੋ: ਇਤਿਹਾਸ ਰਚਣ ਵੱਲ ਭਾਰਤ ਦਾ ਪਹਿਲਾ ਕਦਮ, ਸ਼੍ਰੀਹਰੀਕੋਟਾ ਤੋਂ ਚੰਦਰਯਾਨ-3 ਕੀਤਾ ਲਾਂਚ