ਮੁੰਬਈ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਆਈਆਈਟੀ ਬੰਬੇ ਨੂੰ ਇੱਕ ਹਜ਼ਾਰ ਕਰੋੜ ਰੁਪਏ ਦੀ ਆਰਥਿਕ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਆਈਆਈਟੀ ਬੰਬੇ ਦੇ ਸਮਾਗਮ ਵਿੱਚ ਸਬੰਧਿਤ ਕਰਦਿਆਂ ਪੀਐਮ ਮੋਦੀ ਨੇ ਵਿਦਿਆਰਥੀਆਂ ਨੂੰ ਹੀਰੇ ਦੱਸਿਆ। ਉਨ੍ਹਾਂ ਕਿਹਾ ਕਿ ਰਾਸ਼ਟਰ ਨਿਰਮਾਣ ਵਿੱਚ ਆਈਆਈਟੀ ਗਰੈਜੂਏਟਸ ਨੇ ਬੜੀ ਅਹਿਮ ਭੂਮਿਕਾ ਨਿਭਾਈ ਹੈ। ਦੇਸ਼ ਨੂੰ ਆਈਆਈਟੀ ਤੇ ਇਸ ਦੀਆਂ ਉਪਲਬਧੀਆਂ ’ਤੇ ਮਾਣ ਹੈ। ਉਨ੍ਹਾਂ ਤੋਂ ਇਲਾਵਾ ਕੇਂਦਰੀ ਮਨੁੱਖੀ ਵਸੀਲਿਆਂ ਦੇ ਵਿਕਾਸ ਮੰਤਰੀ ਪ੍ਰਕਾਸ਼ ਜਾਵਡੇਕਰ ਵੀ ਇਸ ਕਨਵੋਕੇਸ਼ਨ ਵਿੱਚ ਮੌਜੂਦ ਸਨ।

ਸਮਾਗਮ ਦੌਰਾਨ ਪੀਐਮ ਮੋਦੀ ਨੇ ਵਿਦਿਆਰਥੀਆਂ ਨੂੰ ਡਿਗਰੀਆਂ ਵੀ ਤਕਸੀਮ ਕੀਤੀਆਂ। ਇਸ ਦੌਰਾਨ ਮੋਦੀ ਨੇ ਕਿਹਾ ਕਿ ਆਈਆਈਟੀ ਦਾ ਨਿਰਮਾਣ ਤਕਨੀਕ ਜ਼ਰੀਏ ਰਾਸ਼ਟਰ ਨਿਰਮਾਣ ਵਿੱਚ ਯੋਗਦਾਨ ਲਈ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਆਈਆਈਟੀ ਨੇ ਦੇਸ਼ ਭਰ ਵਿੱਚ ਕਈ ਇੰਜਨੀਅਰ ਕਾਲਜ ਸਥਾਪਿਤ ਕਰਨ ਦੀ ਪ੍ਰੇਰਣਾ ਦਿੱਤੀ ਤੇ ਇਹ ਇੱਕ ਵਿਸ਼ਵ ਵਿਆਪੀ ਬਰਾਂਡ ਬਣ ਕੇ ਉਭਰਿਆ ਹੈ।

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਨੋਵੇਸ਼ਨ ਤੇ ਨਵੀਂ ਤਕਨਾਲੋਜੀ ਵਿਕਾਸ ਲਈ ਭਵਿੱਖ ਦੀ ਦਿਸ਼ਾ ਬਾਰੇ ਫੈਸਲਾ ਕਰੇਗੀ, ਜਿਸ ਵਿਚ ਆਈਆਈਟੀ ਮਹੱਤਵਪੂਰਣ ਭੂਮਿਕਾ ਨਿਭਾਏਗਾ।