ਪੰਚਕੁਲਾ: ਪੰਚਕੁਲਾ 'ਚ ਹਿੰਸਾ ਕਰਵਾਉਣ ਵਾਲੇ ਚਮਕੌਰ ਸਿੰਘ ਤੇ ਦਾਨ ਸਿੰਘ ਨੂੰ ਸਥਾਨਕ ਅਦਾਲਤ ਨੇ 10 ਦਿਨ ਦੇ ਪੁਲੀਸ ਰਿਮਾਂਡ 'ਤੇ ਭੇਜ ਦਿੱਤਾ ਹੈ। ਪੁਲੀਸ ਨੇ ਅਦਲਾਤ 'ਚ ਦਲੀਲ ਦਿੱਤੀ ਸੀ ਕਿ ਇਨ੍ਹਾਂ ਤੋਂ ਪੁੱਛਗਿੱਛ ਦੌਰਾਨ ਵੱਡੇ ਖੁਲਾਸੇ ਹੋ ਸਕਦੇ ਹਨ ਤੇ ਇਸ ਲਈ ਅਦਾਲਤ ਨੇ ਮੁਲਜ਼ਮਾਂ ਦਾ 10 ਦਿਨ ਦਾ ਰਿਮਾਂਡ ਦਿੱਤਾ ਹੈ। ਦਰ ਅਸਲ ਇਨ੍ਹਾਂ 'ਤੇ ੫ ਕਰੋੜ ਰੁਪਏ ਨਾਲ ਪੰਚਕੁਲਾ 'ਚ ਵੱਡਾ ਹਿੰਸਾ ਕਰਵਾਉਣ ਦਾ ਇਲਜ਼ਾਮ ਹੈ। ਪੁਲੀਸ ਮੁਤਾਬਕ ਇਨ੍ਹਾਂ ਦੀ ਗ੍ਰਿਫਤਾਰੀ ਦੇਰ ਰਾਤ ਹੋਈ ਹੈ ਪਰ ਪੁਲੀਸ ਗ੍ਰਿਫਤਾਰੀ ਦੀ ਜਗ੍ਹਾ ਦੱਸਣ ਨੂੰ ਤਿਆਰ ਨਹੀਂ ਹੈ।ਪੁਲੀਸ ਕੋਲ ਇਸ ਤੋਂ ਪਹਿਲਾਂ ਗ੍ਰਿਫਤਾਰ ਹੋਏ ਸੁਰਿੰਦਰ ਧੀਮਾਨ ਨੇ ਕਈ ਖੁਲਾਸੇ ਕੀਤੇ ਸਨ।
ਹਰਿਆਣਾ ਦੇ ਡੀਜੀਪੀ ਬੀਐਸ ਸੰਧੂ ਦਾ ਕਹਿਣਾ ਹੈ ਕਿ ਹਿੰਸਾ ਦੀ ਸਾਜਿਸ਼ ਇਨ੍ਹਾਂ ਨੇ ਹੀ ਰਚੀ ਸੀ। ਪੁਲੀਸ ਨੇ ਇਨ੍ਹਾਂ ਦੇ ਹੀ ਨਾਲ ਦੇ ਡਾ ਨੈਨ ਨੂੰ ਭਾਲ ਵੀ ਕਰ ਰਹੀ ਹੈ ਕਿਉਂਕਿ ਉਹ ਸਾਜਿਸ਼ ਦਾ ਮੁੱਖ ਕਰਤਾ ਧਰਤਾ ਸੀ।
ਡੀ ਜੀ ਪੀ ਨੇ ਇਹ ਵੀ ਕਿਹਾ ਸੀ ਕਿ ਹਨੀਪ੍ਰੀਤ ਤੇ ਆਦਿਤਿਆ ਦੀ ਗ੍ਰਿਫਤਾਰ ਵੀ ਬੜੀ ਜਲਦੀ ਹੋਵੇਗੀ।ਉਨ੍ਹਾਂ ਕਿਹਾ ਸੀ ਕਿ ਲਖਮੀਰਪੁਰ ਵਿੱਚ ਜੋ ਸਕੌਡਾ ਫੜੀ ਗਈ ਹੈ, ਉਸ ਬਾਰੇ ਜਾਂਚ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਕਿਹਾ ਜਾ ਰਿਹਾ ਸੀ ਕਿ ਕਾਰ ਵਿੱਚ ਹਨੀਪ੍ਰੀਤ ਬਾਹਰ ਭੱਜੀ ਹੈ।