Lok Sabha Elections 2024: ਲੋਕ ਸਭਾ ਚੋਣਾਂ ਦੌਰਾਨ ਹੈਲੀਕਾਪਟਰਾਂ ਅਤੇ ਚਾਰਟਰਡ ਜਹਾਜ਼ਾਂ ਦੀ ਮੰਗ ਕਾਫੀ ਵੱਧ ਜਾਂਦੀ ਹੈ।  ਚੋਣਾਂ ਲਈ ਰਾਜਨੇਤਾ ਅਤੇ ਸਿਆਸੀ ਪਾਰਟੀਆਂ ਦੇ ਨੁਮਾਇੰਦੇ ਦੇਸ਼ ਭਰ ਦਾ ਦੌਰਾ ਕਰ ਰਹੇ ਹਨ, ਜਿਸ ਕਾਰਨ ਚਾਰਟਰਡ ਜਹਾਜ਼ਾਂ ਅਤੇ ਹੈਲੀਕਾਪਟਰਾਂ ਦੀ ਮੰਗ 40 ਫੀਸਦੀ ਵਧ ਗਈ ਹੈ। 


ਪੀਟੀਆਈ ਦੀ ਰਿਪੋਰਟ ਦੇ ਅਨੁਸਾਰ, ਇੱਕ ਏਅਰਕ੍ਰਾਫਟ ਦਾ ਖਰਚਾ ਲਗਭਗ 4.5 ਤੋਂ 5.25 ਲੱਖ ਰੁਪਏ ਹੈ ਅਤੇ  ਦੋ ਇੰਜਣ ਵਾਲੇ ਹੈਲੀਕਾਪਟਰ ਲਈ ਇਹ ਲਗਭਗ 1.5 ਤੋਂ 1.7 ਲੱਖ ਰੁਪਏ ਹੈ। ਜਦੋਂ ਕਿ ਚਾਰਟਰਡ ਜਹਾਜ਼ਾਂ ਦਾ ਕਿਰਾਇਆ 4.5 ਲੱਖ ਰੁਪਏ ਤੋਂ 5.25 ਲੱਖ ਰੁਪਏ ਪ੍ਰਤੀ ਘੰਟਾ ਹੋ ਸਕਦਾ ਹੈ। ਇਸ ਦਾ ਮਤਲਬ ਹੈ ਕਿ ਇੱਕ ਮਿੰਟ ਲਈ ਅੱਠ ਹਜ਼ਾਰ ਰੁਪਏ ਤੋਂ ਵੱਧ ਦੀ ਰਕਮ ਇਕੱਠੀ ਕੀਤੀ ਜਾ ਰਹੀ ਹੈ। 


ਹਾਲਾਂਕਿ ਆਮ ਸਮੇਂ ਅਤੇ ਪਿਛਲੇ ਚੋਣ ਸਾਲਾਂ ਦੇ ਮੁਕਾਬਲੇ ਮੰਗ ਵਧੀ ਹੈ, ਫਿਕਸਡ ਵਿੰਗ ਏਅਰਕ੍ਰਾਫਟ ਅਤੇ ਹੈਲੀਕਾਪਟਰਾਂ ਦੀ ਉਪਲਬਧਤਾ ਵੀ ਘੱਟ ਗਿਣਤੀ ਵਿੱਚ ਹੈ। ਕੁਝ ਆਪਰੇਟਰ ਦੂਜੀਆਂ ਕੰਪਨੀਆਂ ਤੋਂ ਏਅਰਕ੍ਰਾਫਟ ਅਤੇ ਹੈਲੀਕਾਪਟਰ ਲੈਣ ਦੀ ਕੋਸ਼ਿਸ਼ ਕਰ ਰਹੇ ਹਨ।  


ਬਿਜ਼ਨਸ ਏਅਰਕ੍ਰਾਫਟ ਆਪਰੇਟਰਜ਼ ਐਸੋਸੀਏਸ਼ਨ (ਬੀ.ਏ.ਓ.ਏ.) ਦੇ ਪ੍ਰਬੰਧ ਨਿਰਦੇਸ਼ਕ ਕੈਪਟਨ ਆਰਕੇ ਬਾਲੀ ਨੇ ਦੱਸਿਆ ਕਿ ਪਿਛਲੀਆਂ ਆਮ ਚੋਣਾਂ ਦੇ ਮੁਕਾਬਲੇ ਚਾਰਟਰਡ ਜਹਾਜ਼ਾਂ ਦੀ ਮੰਗ 30 ਤੋਂ 40 ਫੀਸਦੀ ਵੱਧ ਹੈ। "ਆਮ ਤੌਰ 'ਤੇ ਸਿੰਗਲ-ਇੰਜਣ ਵਾਲੇ ਹੈਲੀਕਾਪਟਰ ਲਈ ਪ੍ਰਤੀ ਘੰਟਾ ਰੇਟ ਲਗਭਗ 80,000 ਤੋਂ 90,000 ਰੁਪਏ ਹੈ, ਜਦੋਂ ਕਿ ਟਵਿਨ-ਇੰਜਣ ਵਾਲੇ ਹੈਲੀਕਾਪਟਰਾਂ ਲਈ ਇਹ ਲਗਭਗ 1.5 ਤੋਂ 1.7 ਲੱਖ ਰੁਪਏ ਹੈ।  


ਸਿੰਗਲ ਇੰਜਣ ਵਾਲੇ ਹੈਲੀਕਾਪਟਰ ਵਿੱਚ ਪਾਇਲਟ ਸਮੇਤ ਸੱਤ ਲੋਕਾਂ ਦੇ ਬੈਠਣ ਦੀ ਸਮਰੱਥਾ ਹੁੰਦੀ ਹੈ, ਜਦੋਂ ਕਿ ਦੋ ਇੰਜਣ ਵਾਲੇ ਹੈਲੀਕਾਪਟਰ ਵਿੱਚ 12 ਲੋਕਾਂ ਦੇ ਬੈਠਣ ਦੀ ਸਮਰੱਥਾ ਹੁੰਦੀ ਹੈ। ਚਾਰਟਰਡ ਜਹਾਜ਼ ਦਾ ਕਿਰਾਇਆ 4.5 ਲੱਖ ਰੁਪਏ ਤੋਂ ਲੈ ਕੇ 5.25 ਲੱਖ ਰੁਪਏ ਪ੍ਰਤੀ ਘੰਟਾ ਹੋ ਸਕਦਾ ਹੈ।  ਚੋਣਾਂ ਦੌਰਾਨ ਚਾਰਟਰਡ ਏਅਰ ਅਪਰੇਟਰਾਂ ਦੀ ਕਮਾਈ ਆਮ ਸਮੇਂ ਨਾਲੋਂ 15-20 ਫੀਸਦੀ ਵੱਧ ਰਹਿਣ ਦੀ ਸੰਭਾਵਨਾ ਹੈ।


ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।