Powerful Solar Storm Hits Earth: ਇਸਰੋ ਦੇ ਆਦਿਤਿਆ ਐਲ-1 ਅਤੇ ਚੰਦਰਯਾਨ-2 ਨੇ ਅਸਮਾਨ ਦੀਆਂ ਡਰਾਉਣੀਆਂ ਤਸਵੀਰਾਂ ਲਈਆਂ ਹਨ, ਇਨ੍ਹਾਂ ਤਸਵੀਰਾਂ ਵਿੱਚ ਬਹੁਤ ਹੀ ਡਰਾਉਣਾ ਖੁਲਾਸਾ ਹੋਇਆ ਹੈ। ਇਸਰੋ ਦੇ ਵਿਗਿਆਨੀਆਂ ਨੇ ਪੁਸ਼ਟੀ ਕੀਤੀ ਹੈ ਕਿ ਹਾਲ ਹੀ ਵਿੱਚ ਸੂਰਜ ਵਿੱਚ ਇੱਕ ਵੱਡਾ ਧਮਾਕਾ ਹੋਇਆ ਹੈ। ਉਸ ਨਾਲ ਐਮ ਕਲਾਸ ਅਤੇ ਐਕਸ ਕਲਾਸ ਤਰੰਗਾਂ ਪੈਦਾ ਕੀਤੀਆਂ ਅਤੇ ਇੱਕ ਵੱਡੇ ਸੂਰਜੀ ਤੂਫਾਨ ਦੇ ਰੂਪ ਵਿੱਚ ਧਰਤੀ ਨੂੰ ਪ੍ਰਭਾਵਿਤ ਕੀਤਾ। ਇਹ ਤੂਫਾਨ 2003 ਦੇ ਭੂ-ਚੁੰਬਕੀ ਤੂਫਾਨ ਤੋਂ ਬਾਅਦ ਸਭ ਤੋਂ ਸ਼ਕਤੀਸ਼ਾਲੀ ਤੂਫਾਨ ਸੀ। ਇਸਰੋ ਮੁਤਾਬਕ ਇਸ ਤੂਫਾਨ ਕਰਕੇ ਧਰਤੀ ਦਾ ਸੰਚਾਰ ਅਤੇ ਜੀਪੀਐਸ ਸਿਸਟਮ ਪ੍ਰਭਾਵਿਤ ਹੋਇਆ ਹੈ।


21 ਸਾਲਾਂ ਬਾਅਦ ਆਏ ਅਜਿਹੇ ਸ਼ਕਤੀਸ਼ਾਲੀ ਤੂਫਾਨ ਤੋਂ ਵਿਗਿਆਨੀ ਖੁਦ ਵੀ ਹੈਰਾਨ ਅਤੇ ਪ੍ਰੇਸ਼ਾਨ


ਲਗਭਗ 21 ਸਾਲਾਂ ਬਾਅਦ ਆਏ ਅਜਿਹੇ ਸ਼ਕਤੀਸ਼ਾਲੀ ਤੂਫਾਨ ਤੋਂ ਵਿਗਿਆਨੀ ਖੁਦ ਵੀ ਹੈਰਾਨ ਅਤੇ ਪ੍ਰੇਸ਼ਾਨ ਹਨ। ਇਸਰੋ ਨੇ ਹੀ ਨਹੀਂ ਸਗੋਂ NOAA ਸਪੇਸ ਵੇਦਰ ਪ੍ਰੀਡਿਕਸ਼ਨ ਸੈਂਟਰ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਦੱਸਿਆ ਗਿਆ ਹੈ ਕਿ ਸੂਰਜ 'ਤੇ ਹੋਰ ਧਮਾਕੇ ਹੋਣ ਦੀ ਸੰਭਾਵਨਾ ਹੈ। ਜੇਕਰ ਅਜਿਹਾ ਲਗਾਤਾਰ ਹੁੰਦਾ ਰਿਹਾ ਤਾਂ ਇਹ ਧਰਤੀ ਦੀ ਸੰਚਾਰ ਪ੍ਰਣਾਲੀ ਅਤੇ ਜੀਪੀਐਸ ਸਿਸਟਮ ਲਈ ਵੱਡਾ ਖ਼ਤਰਾ ਸਾਬਤ ਹੋ ਸਕਦਾ ਹੈ।






ਭਾਰਤੀ ਪੁਲਾੜ ਖੋਜ ਸੰਗਠਨ ਮੁਤਾਬਕ 11 ਮਈ ਨੂੰ ਆਇਆ ਸੀ ਇਹ ਸ਼ਕਤੀਸ਼ਾਲੀ ਸੂਰਜੀ ਤੂਫਾਨ


ਭਾਰਤੀ ਪੁਲਾੜ ਖੋਜ ਸੰਗਠਨ ਮੁਤਾਬਕ ਇਹ ਸ਼ਕਤੀਸ਼ਾਲੀ ਸੂਰਜੀ ਤੂਫਾਨ 11 ਮਈ ਨੂੰ ਆਇਆ ਸੀ, ਜੋ ਜੀਓਮੈਗਨੈਟਿਕ ਇੰਡੈਕਸ 'ਤੇ 9 'ਤੇ ਪਹੁੰਚ ਗਿਆ ਸੀ, ਜੋ ਕਿ ਸੂਰਜੀ ਤੂਫਾਨ ਦਾ ਸਭ ਤੋਂ ਉੱਚਾ ਪੱਧਰ ਹੁੰਦਾ ਹੈ। ਇਸਰੋ ਮੁਤਾਬਕ ਧਰਤੀ 'ਤੇ ਪਹਿਲਾਂ ਵੀ ਕਈ ਸੂਰਜੀ ਤੂਫਾਨ ਆ ਚੁੱਕੇ ਹਨ ਪਰ ਇਹ ਤੂਫਾਨ ਸਭ ਤੋਂ ਜ਼ਿਆਦਾ ਖਤਰਨਾਕ ਸੀ। ਹਾਲਾਂਕਿ, ਇਸ ਦਾ ਭਾਰਤੀ ਖੇਤਰ 'ਤੇ ਘੱਟ ਪ੍ਰਭਾਵ ਪਿਆ ਕਿਉਂਕਿ ਜਦੋਂ ਇਹ ਸੂਰਜੀ ਤੂਫਾਨ ਧਰਤੀ ਨਾਲ ਟਕਰਾਇਆ, ਉਦੋਂ ਪੂਰੀ ਤਰ੍ਹਾਂ ਦਿਨ ਨਹੀਂ ਨਿਕਲਿਆ ਸੀ। ਜੇਕਰ ਉਸ ਵੇਲੇ ਦਿਨ ਨਿਕਲਿਆ ਹੁੰਦਾ ਤਾਂ ਲੋਕਾਂ ਨੂੰ ਬਿਜਲੀ ਦੇ ਕੱਟਾਂ ਦਾ ਸਾਹਮਣਾ ਕਰਨਾ ਪੈਣਾ ਸੀ। ਇਸ ਸੂਰਜੀ ਤੂਫ਼ਾਨ ਦਾ ਸਭ ਤੋਂ ਵੱਧ ਅਸਰ ਪ੍ਰਸ਼ਾਂਤ ਅਤੇ ਅਮਰੀਕੀ ਖੇਤਰਾਂ ਵਿੱਚ ਪਿਆ ਹੈ।


ਇਹ ਵੀ ਪੜ੍ਹੋ: ਚਾਲੂ ਕਰਨ 'ਤੇ ਕੂਲਰ ’ਚੋਂ ਆਉਂਦੀ ਬਦਬੂ ਨੂੰ ਤੁਰਤ ਦੂਰ ਕਰਨ ਲਈ ਅਪਣਾਓ ਇਹ ਤਰੀਕਾ


ਸੂਰਜ ਦੀ ਸਤ੍ਹਾ 'ਤੇ ਹੋਣ ਵਾਲੇ ਧਮਾਕੇ


ਸੂਰਜੀ ਤੂਫਾਨਾਂ ਦਾ ਅਰਥ ਹੈ, ਸੂਰਜ ਦੀ ਸਤ੍ਹਾ 'ਤੇ ਹੋਣ ਵਾਲੇ ਧਮਾਕੇ। ਇਹ ਕਈ ਲੱਖ ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਵਾਯੂਮੰਡਲ ਵਿੱਚ ਫੈਲਦੇ ਹਨ। ਇਹ ਸੂਰਜੀ ਤੂਫਾਨ ਪੁਲਾੜ ਤੋਂ ਕਣਾਂ ਨੂੰ ਜਜ਼ਬ ਕਰਦਿਆਂ ਹੋਇਆਂ ਅੱਗੇ ਵਧਦੇ ਹਨ ਅਤੇ ਜਦੋਂ ਇਹ ਧਰਤੀ ਨਾਲ ਟਕਰਾਦੇ ਹਨ, ਤਾਂ ਉਹ ਸੈਟੇਲਾਈਟ ਨੈਟਵਰਕ, ਟੀਵੀ, ਰੇਡੀਓ ਸੰਚਾਰ ਅਤੇ ਜੀਪੀਐਸ ਸਿਸਟਮ ਨੂੰ ਪ੍ਰਭਾਵਿਤ ਕਰਦੇ ਹਨ। ਇਨ੍ਹਾਂ ਨੂੰ ਦੋ ਵਰਗਾਂ ਵਿੱਚ ਵੰਡਿਆ ਜਾਂਦਾ ਹੈ, ਇੱਕ M ਕਲਾਸ ਅਤੇ ਇੱਕ X ਕਲਾਸ, ਇਨ੍ਹਾਂ ਨੂੰ ਸੂਰਜੀ ਤਰੰਗਾਂ ਵੀ ਕਿਹਾ ਜਾਂਦਾ ਹੈ।






ਪੁਲਾੜ ਵਿੱਚ ਇਸ ਗਤੀ ਨੂੰ ਆਦਿਤਿਆ L1 ਦੇ ਪੇਲੋਡ ASPEX ਦੁਆਰਾ ਕੀਤਾ ਰਿਕਾਰਡ


ਪੁਲਾੜ ਵਿੱਚ ਇਸ ਗਤੀ ਨੂੰ ਆਦਿਤਿਆ L1 ਦੇ ਪੇਲੋਡ ASPEX ਦੁਆਰਾ ਰਿਕਾਰਡ ਕੀਤਾ ਗਿਆ ਹੈ। ਇਸ 'ਚ ਸੂਰਜੀ ਤੂਫਾਨ ਦੀ ਤੇਜ਼ ਰਫਤਾਰ, ਤਾਪਮਾਨ ਅਤੇ ਹਵਾ ਦੇ ਪਲਾਜ਼ਮਾ ਦਾ ਤੇਜ਼ ਵਹਾਅ ਸਾਫ ਨਜ਼ਰ ਆ ਰਿਹਾ ਹੈ। ਇਸ ਪੇਲੋਡ ਵਿੱਚ ਇੱਕ ਸਪੈਕਟਰੋਮੀਟਰ ਹੁੰਦਾ ਹੈ ਜੋ ਸੂਰਜੀ ਹਵਾ ਦੇ ਨਿਸ਼ਾਨਾਂ ਨੂੰ ਕੈਪਚਰ ਕਰਦਾ ਹੈ। ਇਸ ਤੋਂ ਇਲਾਵਾ, ਆਦਿਤਿਆ L1 ਦੇ ਐਕਸ-ਰੇ ਪੇਲੋਡ ਸੋਲੇਕਸ ਨੇ ਵੀ ਕਈ X ਅਤੇ M ਕਲਾਸ ਫਲੇਅਰਾਂ ਨੂੰ ਦੇਖਿਆ ਜੋ L1 ਪੁਆਇੰਟ ਤੋਂ ਲੰਘਦੇ ਸਨ। ਆਦਿਤਿਆ ਐਲ1 ਤੋਂ ਇਲਾਵਾ ਚੰਦਰਯਾਨ-2 ਦੇ ਆਰਬਿਟਰ ਨੇ ਵੀ ਇਨ੍ਹਾਂ ਸੂਰਜੀ ਵਿਸਫੋਟ ਘਟਨਾਵਾਂ ਨੂੰ ਹਾਸਲ ਕੀਤਾ ਹੈ, ਜੋ ਲਗਾਤਾਰ ਆਰਬਿਟ ਵਿੱਚ ਘੁੰਮ ਰਿਹਾ ਹੈ। ਸੂਰਜੀ ਤੂਫਾਨ ਦੀਆਂ ਕਈ ਦਿਲਚਸਪ ਘਟਨਾਵਾਂ ਨੂੰ ਇਸ ਵਿਚ ਕੈਦ ਕੀਤਾ ਗਿਆ ਹੈ।


ਇਹ ਵੀ ਪੜ੍ਹੋ: AC Blast: ਜੇਕਰ ਨਾ ਵਰਤੀਆਂ ਇਹ ਸਾਵਧਾਨੀਆਂ, ਏਅਰ ਕੰਡੀਸ਼ਨਰ ਚ ਹੋ ਸਕਦਾ ਹੈ ਬਲਾਸਟ