Punjab News: ਲੁਧਿਆਣਾ ਨਗਰ ਨਿਗਮ ਅਨੁਸਾਰ ਜਿਨ੍ਹਾਂ ਮੁਲਾਜ਼ਮਾਂ ਨੇ ਅਜੇ ਤਕ ਟੀਕੇ ਦੀ ਦੂਜੀ ਖੁਰਾਕ ਨਹੀਂ ਲਈ ਹੈ, ਉਨ੍ਹਾਂ ਨੂੰ ਤਨਖਾਹ ਨਹੀਂ ਮਿਲੇਗੀ। ਲਗਪਗ 3,200 ਕਰਮਚਾਰੀ ਅਜਿਹੇ ਹਨ ਜਿਨ੍ਹਾਂ ਨੇ ਅਜੇ ਤਕ ਵੈਕਸੀਨ ਦੀ ਦੂਜੀ ਖੁਰਾਕ ਨਹੀਂ ਲਈ ਹੈ ਤੇ ਉਹ ਆਪਣੀ ਆਖਰੀ ਵੈਕਸੀਨ ਲਗਾਉਣ ਤੋਂ ਬਾਅਦ ਹੀ ਤਨਖਾਹ ਲੈਣ ਦੇ ਯੋਗ ਹੋਣਗੇ ਉਨ੍ਹਾਂ ਲਈ ਜਲਦੀ ਹੀ ਇਕ ਟੀਕਾਕਰਨ ਕੈਂਪ ਲਗਾਇਆ ਜਾਵੇਗਾ। ਇਹ ਹੁਕਮ ਪਹਿਲਾਂ ਪੰਜਾਬ ਸਰਕਾਰ ਨੇ ਵੀ ਜਾਰੀ ਕੀਤੇ ਹੋਏ ਹਨ।

ਵੈਕਸੀਨ ਦੀ ਦੂਜੀ ਖੁਰਾਕ ਨਾ ਲੈਣ 'ਤੇ ਤਨਖਾਹ ਨਹੀਂ ਮਿਲੇਗੀ
ਜ਼ਿਲ੍ਹੇ ਵਿਚ ਕੋਰੋਨਾ ਵਾਇਰਸ ਦੇ ਕੇਸਾਂ 'ਚ ਵਾਧਾ ਹੋਣ ਕਾਰਨ ਨਗਰ ਨਿਗਮ ਨੇ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲੈਣ 'ਚ ਅਸਫਲ ਰਹੇ ਮੁਲਾਜ਼ਮਾਂ ਦੀਆਂ ਤਨਖਾਹਾਂ ਰੋਕਣ ਦਾ ਫੈਸਲਾ ਕੀਤਾ ਹੈ। ਨਗਰ ਨਿਗਮ ਕਮਿਸ਼ਨਰ ਪ੍ਰਦੀਪ ਸੱਭਰਵਾਲ ਨੇ ਵੀ ਬਿਨਾਂ ਫੇਸ ਮਾਸਕ ਦੇ ਸਟਾਫ਼ ਦੇ ਦਾਖ਼ਲੇ 'ਤੇ ਪਾਬੰਦੀ ਲਗਾ ਦਿੱਤੀ ਹੈ। ਜ਼ੋਨ ਡੀ ਦਫ਼ਤਰ 'ਚ ਮੀਟਿੰਗ ਕਰਦਿਆਂ ਉਨ੍ਹਾਂ ਕੋਵਿਡ ਪ੍ਰੋਟੋਕੋਲ ਦੀ ਪਾਲਣਾ ਨਾ ਕਰਨ ’ਤੇ ਮੁਲਾਜ਼ਮਾਂ ਨੂੰ ਕਾਰਵਾਈ ਦੀ ਚਿਤਾਵਨੀ ਦਿੱਤੀ।

ਲੁਧਿਆਣਾ ਨਗਰ ਨਿਗਮ ਵੱਲੋਂ ਟੀਕਾਕਰਨ ਕੈਂਪ ਲਾਇਆ ਜਾਵੇਗਾ
ਹੁਣ ਵਿਜ਼ਟਰਾਂ ਲਈ ਪ੍ਰਵੇਸ਼ ਦੁਆਰ 'ਤੇ ਫੇਸ ਮਾਸਕ ਪ੍ਰਦਾਨ ਕੀਤੇ ਜਾਣਗੇ ਤੇ ਦਫਤਰਾਂ ਵਿਚ ਹੈਂਡ ਸੈਨੀਟਾਈਜ਼ਰ ਪ੍ਰਦਾਨ ਕੀਤੇ ਜਾਣਗੇ। ਨਗਰ ਨਿਗਮ ਸੋਡੀਅਮ ਹਾਈਪੋਕਲੋਰਾਈਟ ਵੀ ਖਰੀਦੇਗਾ। ਵਧੀਕ ਕਮਿਸ਼ਨਰ ਆਦਿਤਿਆ ਡਚਵਾਲ ਨੇ ਕਿਹਾ ਕਿ ਨਗਰ ਨਿਗਮ 'ਚ ਲਗਪਗ 8,400 ਕਰਮਚਾਰੀ ਹਨ, ਜਿਨ੍ਹਾਂ 'ਚੋਂ ਸਿਰਫ਼ 50 ਨੂੰ ਡਾਕਟਰੀ ਕਾਰਨਾਂ ਕਰ ਕੇ ਪਹਿਲੀ ਖੁਰਾਕ ਨਹੀਂ ਮਿਲੀ ਹੈ। ਲਗਪਗ 5,200 ਵਰਕਰਾਂ ਨੇ ਦੂਜੀ ਡੋਜ਼ ਪ੍ਰਾਪਤ ਕੀਤੀ ਹੈ ਤੇ ਬਾਕੀ ਰਹਿੰਦੇ 3,200 ਵਰਕਰਾਂ ਨੂੰ ਕਵਰ ਕਰਨ ਲਈ ਇੱਕ ਟੀਕਾਕਰਨ ਕੈਂਪ ਲਗਾਇਆ ਜਾਵੇਗਾ।


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:



 


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904