ਰਾਹੁਲ ਗਾਂਧੀ ਨੇ ਟਵੀਟ ਕਰ ਕਿਹਾ, “ਬਿਮਾਰੀ ਦੇ 'ਬੱਦਲ' ਛਾਏ ਹਨ, ਲੋਕ ਮੁਸੀਬਤ ਵਿੱਚ ਹਨ। ਗਰੀਬ ਵਿਰੋਧੀ ਸਰਕਾਰ ਤਬਾਹੀ ਨੂੰ ਮੁਨਾਫਾ ਵਿਚ ਬਦਲ ਕੇ ਕਮਾਈ ਕਰ ਰਹੀ ਹੈ।” ਕਾਂਗਰਸ ਨੇਤਾ ਵੱਲੋਂ ਸਾਂਝੀ ਕੀਤੀ ਖ਼ਬਰਾਂ ਮੁਤਾਬਕ ਰੇਲਵੇ ਨੇ ਲੈਬਰ ਸਪੈਸ਼ਲ ਗੱਡੀਆਂ ਤੋਂ 428 ਕਰੋੜ ਰੁਪਏ ਦੀ ਕਮਾਈ ਕੀਤੀ।
ਦੱਸ ਦੇਈਏ ਕਿ ਰਾਹੁਲ ਗਾਂਧੀ ਲਗਾਤਾਰ ਸਰਕਾਰ ਨੂੰ ਨਿਸ਼ਾਨਾ ਬਣਾ ਰਹੇ ਹਨ। ਫੇਰ ਚਾਹੇ ਕੋਰੋਨਾ ਮੁੱਦਾ ਹੋਵੇ, ਚੀਨ ਨਾਲ ਸਰਹੱਦੀ ਵਿਵਾਦ ਜਾਂ ਰਾਜਸਥਾਨ ਦਾ ਰਾਜਨੀਤਕ ਮੁੱਦਾ। ਸ਼ੁੱਕਰਵਾਰ ਨੂੰ ਕੀਤੇ ਟਵੀਟ ਵਿੱਚ, ਉਨ੍ਹਾਂ ਨੇ ਨਿਸ਼ਾਨਾ ਸਾਧਿਆ। ਰਾਹੁਲ ਨੇ ਕਿਹਾ, "ਮੈਂ ਕੋਵਿਡ -19 ਅਤੇ ਆਰਥਿਕਤਾ ਪ੍ਰਤੀ ਸੁਚੇਤ ਕਰਦਾ ਰਿਹਾ। ਉਨ੍ਹਾਂ ਨੇ ਮੇਰੀ ਚਿਤਾਵਨੀ ਨਹੀਂ ਸੁਣੀ। ਨਤੀਜਾ - ਦੇਸ਼ 'ਤੇ ਤਬਾਹੀ। ਮੈਂ ਵਾਰ-ਵਾਰ ਚੀਨ ਬਾਰੇ ਚੇਤਾਵਨੀ ਵੀ ਦੇ ਰਿਹਾ ਹਾਂ। ਉਹ ਅਜੇ ਵੀ ਨਹੀਂ ਸੁਣ ਰਹੇ।"
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904