ਇਸ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਰਾਹੁਲ ਗਾਂਧੀ ਅਤੇ ਸੋਨੀਆ ਗਾਂਧੀ ਵੀ ਪੁੱਜੇ ਸਨ। ਰਾਹੁਲ ਗਾਂਧੀ ਖੁਦ ਕਾਰ ਚਲਾ ਕੇ ਮਲਿਕਾਅਰਜੁਨ ਖੜਗੇ ਦੇ ਘਰ ਪਹੁੰਚੇ। ਇਸ ਦੌਰਾਨ ਸੋਨੀਆ ਗਾਂਧੀ ਰਾਹੁਲ ਦੇ ਨਾਲ ਵਾਲੀ ਸੀਟ 'ਤੇ ਬੈਠੀ ਨਜ਼ਰ ਆਈ। ਕਾਂਗਰਸ ਦੇ ਵੱਡੇ ਨੇਤਾਵਾਂ ਵਿੱਚ ਜੈਰਾਮ ਰਮੇਸ਼, ਅਧੀਰ ਰੰਜਨ ਚੌਧਰੀ, ਕੇਸੀ ਵੇਣੂਗੋਪਾਲ, ਪ੍ਰਮੋਦ ਤਿਵਾਰੀ ਅਤੇ ਰਜਨੀ ਪਾਟਿਲ ਸ਼ਾਮਲ ਸਨ।
ਇਹ ਵੀ ਪੜ੍ਹੋ : ਥਾਈਲੈਂਡ ਨਾਲ ਵੀ ਜੁੜੇ ਅੰਮ੍ਰਿਤਪਾਲ ਦੇ ਸਬੰਧ ? ਕੁਨੈਕਸ਼ਨ ਲੱਭਣ ਵਿੱਚ ਜੁਟੀਆਂ ਜਾਂਚ ਏਜੰਸੀਆਂ
ਵਿਰੋਧੀ ਧਿਰ ਦੀਆਂ ਹੋਰ ਪਾਰਟੀਆਂ ਵਿੱਚੋਂ ਕੌਣ?
ਸਮਾਜਵਾਦੀ ਪਾਰਟੀ ਤੋਂ ਰਾਮ ਗੋਪਾਲ ਯਾਦਵ ਅਤੇ ਐਸਟੀ ਹਸਨ, ਐਨਸੀਪੀ ਪ੍ਰਧਾਨ ਸ਼ਰਦ ਪਵਾਰ, ਜੇਡੀਯੂ ਤੋਂ ਰਾਜੀਵ ਰੰਜਨ ਸਿੰਘ ਤੋਂ ਇਲਾਵਾ ਬੀਆਰਐਸ, ਸੀਪੀਐਮ, ਆਰਜੇਡੀ, ਸੀਪੀਆਈ, ਆਈਯੂਐਮਐਲ, ਐਮਡੀਐਮਕੇ, ਕੇਸੀ, ਟੀਐਮਸੀ, ਆਰਐਸਪੀ, ਆਪ, ਜੰਮੂ-ਕਸ਼ਮੀਰ ਐਨਸੀ ਅਤੇ ਐਸਐਸ ਦੇ ਨੇਤਾ ਸ਼ਾਮਲ ਹੋਏ। ਕਾਂਗਰਸ ਦਾ ਕਹਿਣਾ ਹੈ ਕਿ ਸੰਯੁਕਤ ਵਿਰੋਧੀ ਧਿਰ ਅਡਾਨੀ ਘੁਟਾਲੇ 'ਤੇ ਜੇਪੀਸੀ ਦੇ ਗਠਨ ਦੀ ਮੰਗ ਕਰ ਰਹੀ ਹੈ।
ਇਹ ਪਹਿਲੀ ਵਾਰ ਹੈ ਜਦੋਂ ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰਸ਼ਿਪ ਖਤਮ ਹੋਣ ਤੋਂ ਬਾਅਦ ਰਾਹੁਲ ਖੁਦ ਵਿਰੋਧੀ ਨੇਤਾਵਾਂ ਦੀ ਬੈਠਕ 'ਚ ਮੌਜੂਦ ਹਨ। ਇਸ ਦੇ ਨਾਲ ਹੀ ਰਾਹੁਲ ਦੇ ਸਾਵਰਕਰ ਵਿਰੋਧੀ ਬਿਆਨਾਂ ਕਾਰਨ ਊਧਵ ਧੜੇ ਦੀ ਸ਼ਿਵ ਸੈਨਾ ਨੇ ਮੀਟਿੰਗ ਤੋਂ ਦੂਰੀ ਬਣਾ ਲਈ ਹੈ।