Rahul Gandhi Disqualification: ਗੁਜਰਾਤ ਦੀ ਸੂਰਤ ਅਦਾਲਤ ਵੱਲੋਂ ਅਪਰਾਧਿਕ ਮਾਣਹਾਨੀ ਦੇ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਰਾਹੁਲ ਗਾਂਧੀ ਦੀ ਸੰਸਦ ਮੈਂਬਰੀ ਰੱਦ ਕਰ ਦਿੱਤੀ ਗਈ ਹੈ। ਰਾਹੁਲ ਗਾਂਧੀ (Rahul Gandhi) ਸੰਸਦ ਤੋਂ ਅਯੋਗ ਕਰਾਰ ਦਿੱਤੇ ਜਾਣ ਤੋਂ ਬਾਅਦ ਸ਼ਨੀਵਾਰ (25 ਮਾਰਚ) ਨੂੰ ਪਹਿਲੀ ਵਾਰ ਮੀਡੀਆ ਦੇ ਸਾਹਮਣੇ ਆਏ। ਉਨ੍ਹਾਂ ਨੇ ਕਿਹਾ ਕਿ ਭਾਰਤ ਦਾ ਲੋਕਤੰਤਰ ‘ਤੇ ਹਮਲਾ ਹੋ ਰਿਹਾ ਹੈ, ਨਿੱਤ ਨਵੀਆਂ ਮਿਸਾਲਾਂ ਸਾਹਮਣੇ ਆ ਰਹੀਆਂ ਹਨ। ਰਾਹੁਲ ਗਾਂਧੀ ਨੇ ਇਹ ਵੀ ਕਿਹਾ, "ਮੈਨੂੰ ਮਾਰੋ-ਪਿੱਟੋ, ਜੇਲ ਵਿੱਚ ਪਾਓ, ਕੋਈ ਫਰਕ ਨਹੀਂ ਪੈਂਦਾ, ਮੈਂ ਸਵਾਲ ਪੁੱਛਣਾ ਨਹੀਂ ਛੱਡਾਂਗਾ।"
ਉਨ੍ਹਾਂ ਕਿਹਾ, ''ਅਡਾਨੀ ਜੀ ਦੀ ਸ਼ੈੱਲ ਕੰਪਨੀ ਹੈ, ਕਿਸੇ ਨੇ ਇਸ 'ਚ 20,000 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ, ਇਹ ਅਡਾਨੀ ਜੀ ਦਾ ਪੈਸਾ ਨਹੀਂ ਹੈ, ਇਹ ਕਿਸੇ ਹੋਰ ਦਾ ਪੈਸਾ ਹੈ, ਸਵਾਲ ਇਹ ਹੈ ਕਿ ਇਹ 20,000 ਕਰੋੜ ਰੁਪਏ ਕਿਸਦੇ ਹਨ..ਮੈਂ ਸੰਸਦ ਵਿੱਚ ਪਰੂਫ ਲੈ ਕੇ, ਮੀਡੀਆ ਰਿਪੋਰਟਾਂ ਕੱਢੀਆਂ। ਅਡਾਨੀ ਅਤੇ ਮੋਦੀ ਜੀ ਦੇ ਸਬੰਧਾਂ ਦਾ ਵੇਰਵਾ ਦਿੱਤਾ। ਇਹ ਰਿਸ਼ਤਾ ਨਵਾਂ ਨਹੀਂ, ਪੁਰਾਣਾ ਹੈ। ਮੈਂ ਇਸ ਬਾਰੇ ਸਵਾਲ ਪੁੱਛੇ।"
'ਮੈਂ ਸਵਾਲ ਪੁੱਛਣਾ ਨਹੀਂ ਛੱਡਾਂਗਾ'
ਰਾਹੁਲ ਗਾਂਧੀ ਨੇ ਕਿਹਾ, "ਮੈਂ ਕਿਸੇ ਗੱਲ ਤੋਂ ਨਹੀਂ ਡਰਦਾ, ਤੁਸੀਂ ਮੈਨੂੰ ਜੇਲ੍ਹ ਵਿੱਚ ਪਾ ਕੇ ਡਰਾ-ਧਮਕਾ ਨਹੀਂ ਸਕਦੇ, ਇਹ ਮੇਰਾ ਇਤਿਹਾਸ ਨਹੀਂ ਹੈ... ਮੈਂ ਭਾਰਤ ਲਈ ਲੜਦਾ ਰਹਾਂਗਾ। ਮੈਨੂੰ ਸੰਸਦ ਵਿੱਚ ਬੋਲਣ ਨਹੀਂ ਦਿੱਤਾ ਗਿਆ, ਮੈਂ ਉਨ੍ਹਾਂ ਨਾਲ ਗੱਲ ਕੀਤੀ। ਸੰਸਦ ਦੇ ਸਪੀਕਰ ਨੂੰ ਪੱਤਰ ਵੀ ਲਿਖਿਆ, ਪਰ ਕੋਈ ਜਵਾਬ ਨਹੀਂ ਮਿਲਿਆ। ਰਾਹੁਲ ਗਾਂਧੀ ਨੇ ਕਿਹਾ ਕਿ ਮੇਰਾ ਭਾਸ਼ਣ ਸੰਸਦ ਤੋਂ ਹਟਾ ਦਿੱਤਾ ਗਿਆ, ਪਰ ਮੈਂ ਸਵਾਲ ਪੁੱਛਣ ਤੋਂ ਨਹੀਂ ਰੁਕਾਂਗਾ।
ਓਬੀਸੀ ਭਾਈਚਾਰੇ ਦਾ ਅਪਮਾਨ ਕਰਨ ਦੇ ਦੋਸ਼
ਰਾਹੁਲ ਗਾਂਧੀ ਨੇ ਕਿਹਾ, ''ਮੈਂ ਪਹਿਲਾਂ ਵੀ ਕਿਹਾ ਹੈ ਕਿ ਸਾਰਾ ਸਮਾਜ ਇੱਕ ਹੈ, ਸਾਰਿਆਂ ਨੂੰ ਮਿਲ ਕੇ ਚੱਲਣਾ ਚਾਹੀਦਾ ਹੈ, ਭਾਈਚਾਰਾ ਹੋਣਾ ਚਾਹੀਦਾ ਹੈ, ਸਾਰਿਆਂ 'ਚ ਪਿਆਰ ਹੋਣਾ ਚਾਹੀਦਾ ਹੈ, ਨਫ਼ਰਤ ਨਹੀਂ ਹੋਣੀ ਚਾਹੀਦੀ, ਹਿੰਸਾ ਨਹੀਂ ਹੋਣੀ ਚਾਹੀਦੀ। ਓਬੀਸੀ ਦੀ ਗੱਲ ਹੈ, ਮੋਦੀ ਜੀ ਅਤੇ ਅਡਾਨੀ ਜੀ ਦੇ ਰਿਸ਼ਤੇ ਦੀ ਗੱਲ ਹੈ, ਮੈਨੂੰ ਜਵਾਬ ਚਾਹੀਦਾ ਹੈ ਕਿ ਅਡਾਨੀ ਜੀ ਕੋਲ 20 ਹਜ਼ਾਰ ਕਰੋੜ ਰੁਪਏ ਕਿੱਥੋਂ ਆਏ?"
'...ਭਾਰਤ ਦੇ ਪ੍ਰਧਾਨ ਮੰਤਰੀ ਭ੍ਰਿਸ਼ਟ ਆਦਮੀ ਨੂੰ ਕਿਉਂ ਬਚਾ ਰਹੇ ਹਨ'
ਪ੍ਰਧਾਨ ਮੰਤਰੀ 'ਤੇ ਨਿਸ਼ਾਨਾ ਸਾਧਦੇ ਹੋਏ ਰਾਹੁਲ ਗਾਂਧੀ ਨੇ ਕਿਹਾ ਕਿ ਮੋਦੀ ਮੇਰੇ ਅਗਲੇ ਭਾਸ਼ਣ ਤੋਂ ਡਰੇ ਹੋਏ ਹਨ, ਅਡਾਨੀ ਨੂੰ ਮਿਲੇ ਪੈਸੇ ਦਾ ਜਵਾਬ ਕਿਉਂ ਨਹੀਂ ਦੇ ਰਿਹਾ। ਰੱਖਿਆ ਮੰਤਰਾਲੇ ਨੂੰ ਵੀ ਇਸ ਬਾਰੇ ਸਵਾਲ ਉਠਾਉਣੇ ਚਾਹੀਦੇ ਹਨ। ਰਾਹੁਲ ਗਾਂਧੀ ਨੇ ਕਿਹਾ ਕਿ ਇਹ ਜਾਨਣਾ ਬਹੁਤ ਜ਼ਰੂਰੀ ਹੈ ਕਿ ਇਹ ਪੈਸਾ ਕਿਸ ਦਾ ਹੈ। ਰਾਹੁਲ ਨੇ ਅੱਗੇ ਕਿਹਾ ਕਿ "ਜਨਤਾ ਸਮਝ ਗਈ ਹੈ ਕਿ ਅਡਾਨੀ ਇੱਕ ਭ੍ਰਿਸ਼ਟ ਆਦਮੀ ਹੈ, ਅਤੇ ਹੁਣ ਲੋਕਾਂ ਦੇ ਮਨ ਵਿੱਚ ਇਹ ਸਵਾਲ ਆ ਗਿਆ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਇਸ ਭ੍ਰਿਸ਼ਟ ਆਦਮੀ ਨੂੰ ਕਿਉਂ ਬਚਾ ਰਹੇ ਹਨ। ਉਨ੍ਹਾਂ ਦੇ ਮਨ ਵਿੱਚ ਇੱਕ ਹਮਲਾ ਹੈ। ਦੇਸ਼ ਅਡਾਨੀ ਹੈ ਅਤੇ ਅਡਾਨੀ ਦੇਸ਼ ਹੈ।
ਕਿਸ ਕੇਸ ਵਿੱਚ ਸਜ਼ਾ?
ਸੂਰਤ ਦੀ ਇਕ ਅਦਾਲਤ ਨੇ ਵੀਰਵਾਰ ਨੂੰ ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ਉਨ੍ਹਾਂ ਦੀ 'ਮੋਦੀ ਸਰਨੇਮ' ਟਿੱਪਣੀ 'ਤੇ 2019 ਵਿਚ ਦਰਜ ਕੀਤੇ ਗਏ ਅਪਰਾਧਿਕ ਮਾਣਹਾਨੀ ਦੇ ਕੇਸ ਵਿਚ ਦੋ ਸਾਲ ਦੀ ਕੈਦ ਦੀ ਸਜ਼ਾ ਸੁਣਾਈ। ਹਾਲਾਂਕਿ ਸੁਣਵਾਈ ਦੌਰਾਨ ਹੀ ਅਦਾਲਤ ਨੇ ਰਾਹੁਲ ਗਾਂਧੀ ਨੂੰ ਜ਼ਮਾਨਤ ਦੇ ਦਿੱਤੀ ਅਤੇ ਸਜ਼ਾ 'ਤੇ ਅਮਲ 'ਤੇ 30 ਦਿਨਾਂ ਲਈ ਰੋਕ ਲਗਾ ਦਿੱਤੀ, ਤਾਂ ਜੋ ਕਾਂਗਰਸੀ ਆਗੂ ਫੈਸਲੇ ਨੂੰ ਚੁਣੌਤੀ ਦੇ ਸਕਣ। ਰਾਹੁਲ ਗਾਂਧੀ ਨੇ 2019 ਵਿੱਚ ਕਰਨਾਟਕ ਵਿੱਚ ਇੱਕ ਜਨਸਭਾ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਸੀ, "ਸਾਰੇ ਚੋਰਾਂ ਦਾ ਇੱਕ ਹੀ ਸਰਨੇਮ ਮੋਦੀ ਕਿਉਂ ਹੈ?"